ਦਹਾਕਿਆਂ ਤੋ, ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਨੇ ਸਾਡੇ ਸੰਸਾਰ ਨੂੰ ਪ੍ਰਕਾਸ਼ਮਾਨ ਕੀਤਾ ਹੈ ਆਪਣੀਆਂ ਦੈਵੀ ਸਿਖਿਆਵਾਂ ਨਾਲ। ਇਕ ਪੂਰਨ ਗਿਆਨਵਾਨ ਗੁਰੂ ਵਜੋਂ, ਉਹ ਬਖਸ਼ਦੇ ਹਨ ਸਾਧਨਾ ਅਭਿਆਸ ਦੀ ਕੁਆਨ ਯਿੰਨ ਵਿਧੀ ਉਨਾਂ ਨੂੰ ਜਿਹੜੇ ਇਛਾ ਰਖਦੇ ਹਨ ਤੁਰੰਤ ਹੀ ਅੰਦਰ ਦੇ ਪ੍ਰਭੂ ਸੁਭਾਅਸ ਨੂੰ ਲਭਣ ਦੀ ਪ੍ਰਾਪਤ ਕਰਨ ਦੀ ਇਕੋ ਹੀ ਜੀਵਨ ਦੌਰਾਨ ਸਦੀਵੀ ਮੁਕਤੀ ਆਵਾਗਮਨ ਦੇ ਚਕਰ ਤੋ।
ਕੁਆਨ ਯਿੰਨ ਵਿਧੀ ਦਾ ਅਭਿਆਸ ਕੀਤਾ ਗਿਆ ਹੈ ਸਾਰੇ ਹੀ ਗਿਆਨਵਾਨ ਗੁਰੂਆਂ ਵਲੋਂ, ਜਿਵੇਂ ਕਿ ਪੂਜ਼ਨੀਕ ਸੰਸਾਰ ਦੇ ਮੰਨੇ-ਪ੍ਰਮੰਨੇ ਸ਼ਕਿਆਮੁਨੀ ਬੁਧ (ਵੀਗਨ), ਪੂਜਨੀਕ ਪ੍ਰਭੂ ਦੇ ਪੁਤਰ ਈਸਾ ਮਸੀਹ (ਵੈਸ਼ਨੋ), ਸਨਮਾਨੇ ਜਾਂਦੇ ਸਤਿਗੁਰੂ ਅਤੇ ਦਾਰਸ਼ਨਿਕ ਕੌਨਫਿਉਸ਼ੇਸ (ਵੈਸ਼ਨੋ), ਸਨਮਾਨੇ ਜਾਂਦੇ ਮਾਲਕ ਕ੍ਰਿਸ਼ਨਾ(ਵੈਸ਼ਨੋ), ਸਤਿਕਾਰੇ ਜਾਂਦੇ ਸਤਿਗੁਰੂ ਅਤੇ ਦਾਰਸ਼ਨਿਕ ਲਾਓ ਜ਼ੂ (ਵੀਗਨ), ਸਤਿਕਾਰੇ ਜਾਂਦੇ ਮਾਲਕ ਮਹਾਂਵੀਰ (ਵੀਗਨ), ਅਤਿ-ਪਿਆਰੇ ਪੈਗੰਬਰ ਮੁਹੰਮਦ (ਵੈਸ਼ਨੋ), ਸ਼ਾਂਤੀ ਬਣੀ ਰਹੇ ਉਨਾਂ ਉਪਰ, ਸ੍ਰੀ ਗੁਰੂ ਨਾਨਕ ਦੇਵ ਜੀ (ਵੈਸ਼ਨੋ), ਅਤੇ ਹੋਰ ਵੀ ਬਹੁਤਿਆਂ ਰਾਹੀਂ ।
ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ), ਤਾਕੀਦ ਕਰਦੇ ਹਨ ਕਿ ਜੇਕਰ ਅਸੀ ਹਮੇਸ਼ਾਂ ਪ੍ਰਭੂ ਨੂੰ ਯਾਦ ਕਰਦੇ ਹਾਂ, ਨਿਸ਼ਕਾਮ ਸ਼ਰਤ-ਰਹਿਤ ਸੇਵਾ ਕਰਦੇ ਹਾਂ ਹੋਰਨਾਂ ਦੀ, ਅਤੇ ਅਨੁਸਰਨ ਕਰਦੇ ਹਨ ਬ੍ਰਹਿਮੰਡ ਦੇ ਕਾਨੂੰਨਾਂ ਦਾ, ਅਸੀ ਮਨੁਖਾਂ ਵਜੋਂ ਆਪਣੀ ਸਭ ਤੋ ਉਤਮ ਅੰਦਰੂਨੀ ਯੋਗਤਾ ਤਕ ਅਪੜ ਸਕਦੇ ਹਾਂ ਅਤੇ ਸਚਮੁਚ ਸਮਝ ਸਕਾਂਗੇ ਆਪਣੇ ਉਦੇਸ਼ ਨੂੰ ਧਰਤੀ ਗ੍ਰਹਿ ਉਤੇ।
ਇਕ ਅਸਾਧਾਰਨ ਜਿਉਂਦੀ-ਜਾਗਦੀ ਉਦਾਹਰਨ ਦਿਆਲਤਾ ਦੀ, ਉਹ ਸਨੇਹ ਨਾਲ ਅਤੇ ਨਿਯਮਿਤ ਰੂਪ ਵਿਚ ਘਲਦੇ ਹਨ ਸਮਗਰੀ ਅਤੇ ਆਰਥਿਕ ਸਹਾਇਤਾ, ਸ਼ਰਨਾਰਥੀਆਂ ਨੂੰ, ਨਿਆਸਰਿਆਂ ਨੂੰ, ਕੁਦਰਤੀ ਆਫਤਾਂ ਦੇ ਸ਼ਿਕਾਰਾਂ ਨੂੰ, ਅਤੇ ਹੋਰਨਾਂ ਰਾਹਤ ਦੇ ਲੋੜਵੰਦਾਂ ਨੂੰ।
ਪਰਮ ਸਤਿਗੁਰੂ ਚਿੰਗ ਹਾਈ ਜੀ: (ਵੀਗਨ), ""ਸਤਿਕਾਰ ਨਾਲ ਧੰਨਵਾਦ ਕਰਦੇ ਹਨ ਸਾਰੇ ਵਿਸ਼ੇਸ਼ ਵਿਆਕਤੀਆਂ, ਸੰਸਥਾਵਾਂ, ਆਗੂਆਂ ਅਤੇ ਸਰਕਾਰਾਂ ਦਾ... ਤੁਹਾਡੇ ਸਾਰੇ ਸੰਜ਼ੀਦਾ, ਸਨੇਹੀ, ਨਿਰੰਤਰ ਸਮਰਥਨ ਲਈ। ਸਵਰਗ ਤੁਹਾਨੂੰ ਬਖਸ਼ੇ ਸਦਾ ਹੀ ਹੋਰ ਵਧੇਰੇ।"" ਅਸੀ, ਸੁਪਰੀਮ ਮਾਸਟਰ ਚਿੰਗ ਹਾਈ ਅੰਤਰ-ਰਾਸ਼ਟਰੀ ਅਸੋਸੀਏਸ਼ਨ ਮੈਂਬਰ ਵੀ ਤੈਹਿ ਦਿਲੋਂ ਆਭਾਰੀ ਹਾਂ ਤੁਹਾਡੀ ਭਾਵਪੂਰਨ ਰਹਿਮਤਾ ਲਈ; ਕਾਮਨਾ ਕਰਦੇ ਤੁਹਾਡੇ ਲਈ ਸਭ ਤੋ ਵਧੀਆ ਦੀ।
ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ), ਨੂੰ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਭਿੰਨ ਭਿੰਨ ਸੰਸਥਾਵਾਂ, ਮੀਡੀਆ, ਸਰਕਾਰਾਂ, ਵਿਆਕਤੀਆਂ ਤੋ, ਅਤੇ ਅਨੇਕ ਹੀ ਪੁਰਸਕਾਰ, ਜਿਵੇਂ ਕਿ 2006 ਗੂਸੀ ਪੀਜ਼ ਪੁਰਸਕਾਰ, ਜੋ ਜਾਣਿਆ ਜਾਂਦਾ ਹੈ ਨੋਬੈਲ ਪੀਜ਼ ਪੁਰਸਕਾਰ ਵਜੋਂ ਪੂਰਬ ਵਿਚ, ਵਿਸ਼ਵੀ ਰੂਹਾਨੀ ਲੀਡਰਸ਼ਿਪ ਅਵਾਰਡ 1994 ਵਿਚ, ਮਹਾਂਵੀਰ ਅਵਾਰਡ 2008 ਵਿਚ, ਫਰਵਰੀ 22 ਅਤੇ ਅਕਤੂਬਰ 25 ਦੋਨਾਂ ਨੂੰ ਘੋਸ਼ਿਤ ਕੀਤਾ ਗਿਆ ਪਰਮ ਸਤਿਗੁਰੂ ਚਿੰਗ ਹਾਈ ਦਿਵਸ ਵਜੋਂ, ਇਕ ਸਨਮਾਨਸੂਚਕ ਨਾਗਰਿਕ ਸਯੁੰਕਤ ਰਾਜ਼ਾਂ ਦੇ, ਆਦਿ, ਅਤੇ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਇਨਾਂ ਸਾਰੇ ਸਾਲਾਂ ਦੌਰਾਨ ਅਨੇਕ ਹੀ ਹੋਰ ਪੁਰਸਕਾਰਾਂ ਨਾਲ ਅਤੇ ਸਿਫਤ-ਸਲਾਹ ਨਾਲ ਉਨਾਂ ਦੇ ਅਨੋਖੇ ਪਰਉਪਕਾਰੀ ਅਤੇ ਮਾਨਵ ਹਿਤੈਸ਼ੀ ਕਾਰਜ਼ਾਂ ਲਈ। ਅਸੀਂ ਖਿਮਾਂ ਦੇ ਜਾਚਕ ਹਾਂ ਸਮੇਂ ਅਤੇ ਜਗਾ ਦੀ ਕਮੀਂ ਕਾਰਨ ਅਨੇਕ ਹੀ ਹੋਰ ਇਨਾਮਾਂ ਅਤੇ ਸਨਮਾਨਾਂ ਨੂੰ ਦਿਖਾਉਣ ਤੋ ਅਸਮਰਥ ਹੋਣ ਦੇ।
ਇਕ ਸਚੀ ਆਵਾਜ਼ ਸਾਡੇ ਖੂਬਸੂਰਤ ਜਾਨਵਰ ਦੋਸਤਾਂ ਲਈ, ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ), ਉਤਸ਼ਾਹਿਤ ਕਰਦੇ ਹਨ ਸ਼ਾਂਤਮਈ, ਸਨੇਹੀ ਪੌਂਦਿਆਂ-ਅਧਾਰਿਤ ਆਹਾਰ ਨੂੰ ਅਤੇ ਕਲਪਨਾ ਕਰਦੇ ਹਨ, ਮਾਨਵਤਾ ਦੇ ਜਾਗਰੂਕ ਹੋਣ ਨਾਲ ਸਭ ਰਚਨਾ ਦੀ ਪਵਿਤਰਤਾ ਪ੍ਰਤੀ, ਇਕ ਸ਼ਾਂਤ ਅਤੇ ਸ਼ਾਨਦਾਰ ਸਮੁਚੇ ਤੌਰ ਤੇ-ਵੀਗਨ ਸੰਸਾਰ ਦੀ ਜਿਥੇ ਲੋਕ ਦੋਨੋਂ ਜਾਨਵਰ ਅਤੇ ਮਨੁਖੀ ਬਾਦਸ਼ਾਹਿਤਾਂ ਦੇ ਜੀਣਗੇ ਸਤਿਕਾਰ ਅਤੇ ਇਤਫਾਕ ਨਾਲ।
ਉਨਾਂ ਦੇ ਉਪਰਾਲਿਆਂ ਵਿਚ ਸ਼ਾਮਲ ਹਨ ਵਿਕਲਪਕ ਜੀਵਨਸ਼ੈਲੀ ਫਲਾਇਰਾਂ ਨੂੰ ਵੰਡਣਾ, ਅੰਤਰਰਾਸ਼ਟਰੀ ਵੀਗਨ ਰੈਸਟਰਾਂਟ ਲਾਵਿੰਗ ਹਟ, ਵੀਗਨ ਭੋਜ਼ਨ ਕੰਪਨੀਆਂ, ਵੀਗਨ ਫਰ ਵਸਤਾਂ, ਸੁਪਰੀਮ ਮਾਸਟਰ ਟੈਲੀਵੀਜ਼ਨ ਅਤੇ ਨਾਲ ਹੀ ਲਿਖਦੇ ਅਤੇ ਗਲ ਕਰਦੇ ਪ੍ਰਭਾਵਸ਼ਾਲੀ ਸਰਕਾਰੀ ਅਤੇ ਮੀਡੀਆ ਨੇਤਾਵਾਂ ਨਾਲ; ਭਾਗ ਲੈਂਦੇ ਹਨ ਟੈਲੀਵੀਜ਼ਨ ਕਾਂਨਫਰੰਸਾਂ ਵਿਚ ਜਲਵਾਯੂ ਤਬਦੀਲੀ ਉਤੇ, ਆਦਿ... ਭਾਵੇਂ ਅਸੀਂ ਸਚੇਤ ਹੋਈਏ ਇਹਦੇ ਜਾਂ ਨਾਂ, ਉਨਾਂ ਦੇ ਯਤਨਾਂ ਨੇ ਇਕ ਬਹੁਤ ਵਡਾ ਪ੍ਰਭਾਵ ਪਾਇਆ ਹੈ ਵਿਸ਼ਵੀ ਜਾਗਰੂਕਤਾ ਉਤੇ ਜਾਨਵਰ-ਲੋਕ-ਸਨੇਹੀ ਜੀਵਨਸ਼ੈਲੀ ਦੀ ਅਤੇ ਕਿਵੇਂ ਇਹ ਉਦਾਰਚਿਤ ਤਰੀਕਾ ਲਿਆ ਸਕਦਾ ਸਦੀਵੀ ਸ਼ਾਂਤੀ ਦੇਸ਼ਾਂ ਵਿਚਕਾਰ, ਜਦੋਂ ਕਿ ਸਾਡੇ ਸੰਸਾਰ ਨੂੰ ਬਚਾਉਂਦੇ ਹੋਏ ਜਲਵਾਯੂ ਤਬਦੀਲੀ ਅਤੇ ਆਫਤਾਂ ਤੋਂ।
ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ), ਸੰਸਾਰ ਭਰ ਵਿਚ ਸਫਰ ਕਰਦੇ ਰਹੇ ਹਨ, ਅਤੇ ਪ੍ਰਵਚਨ ਸਾਂਝੇ ਕੀਤੇ ਹਨ ਲੋਕਾਂ ਨਾਲ ਅਤੇ ਆਪਣੇ ਪੈਰੋਕਾਰਾਂ ਨਾਲ ਭਿੰਨ ਭਿੰਨ ਅਧਿਆਤਮਿਕ ਵਿਸ਼ਿਆਂ ਉਤੇ।
ਇਤਿਹਾਸ ਵਿਚ ਅਨੇਕ ਹੀ ਮਹਾਨ ਲੋਕਾਂ ਕੋਲ ਇਕ ਸੁਪਨਾ ਸੀ, ਅਤੇ ਉਨਾਂ ਦੇ ਆਪਣੇ ਸ਼ਬਦਾਂ ਵਿਚ, ਪਰਮ ਸਤਿਗੁਰੂ ਚਿੰਗ ਹਾਈ ਜੀ ਹੋਰਾਂ ਕੋਲ ਵੀ ਹੈ: ਮੈਂ ਸੁਪਨਾ ਲੈਂਦੀ ਹਾਂ ਕਿ ਸਾਰ ਸੰਸਾਰ ਸ਼ਾਂਤਮਈ ਬਣ ਜਾਵੇ। ਮੈਂ ਸੁਪਨਾ ਲੈਂਦੀ ਹਾਂ ਕਿ ਹਰ ਕੋਈ ਇਕ ਬੁਧ (ਗਿਆਨਵਾਨ ਪ੍ਰਾਣੀ) ਬਣ ਜਾਵੇ। ਮੈਂ ਸੁਪਨਾ ਲੈਂਦੀ ਹਾਂ ਕਿ ਸਾਰੀ ਹਤਿਆ ਬੰਦ ਹੋ ਜਾਵੇ। ਮੈਂ ਸੁਪਨਾ ਲੈਂਦੀ ਹਾਂ ਕਿ ਸਾਰੇ ਬਚੇ ਸ਼ਾਂਤੀ ਅਤੇ ਇਤਫਾਕ ਵਿਚ ਤੁਰਨਗੇ। ਮੈਂ ਸੁਪਨਾ ਲੈਂਦੀ ਹਾਂ ਕਿ ਸਾਰੇ ਦੇਸ਼ ਇਕ ਦੂਸਰੇ ਨਾਲ ਹਥ ਮਿਲਾਉਣ, ਇਕ ਦੂਸਰੇ ਨੂੰ ਸੁਰਖਿਅਤ ਰਖਣ ਅਤੇ ਇਕ ਦੂਸਰੇ ਦੀ ਸਹਾਇਤਾ ਕਰਨ । ਮੈਂ ਸੁਪਨਾ ਲੈਂਦੀ ਹਾਂ ਕਿ ਸਾਡਾ ਖੂਬਸੂਰਤ ਗ੍ਰਹਿ ਬਰਬਾਦ ਨਾ ਕੀਤਾ ਜਾਵੇ। ਇਹ ਬਿਲਿਅਨ, ਬਿਲਿਅਨ, ਟ੍ਰਲਿਅਨ ਹੀ ਸਾਲ ਲਗਦੇ ਹਨ ਇਸ ਗ੍ਰਹਿ ਨੂੰ ਪੈਦਾ ਕਰਨ ਲਈ ਅਤੇ ਇਹ ਬਹੁਤ ਹੀ ਖੂਬਸੂਰਤ, ਬਹੁਤ ਹੀ ਸ਼ਾਨਦਾਰ ਹੈ। ਮੈਂ ਸੁਪਨਾ ਲੈਂਦੀ ਹਾਂ ਕਿ ਇਹ ਜ਼ਾਰੀ ਰਹੇ, ਪਰ ਸ਼ਾਂਤੀ, ਸੁੰਦਰਤਾ ਅਤੇ ਪਿਆਰ ਵਿਚ।