ਪਰ ਜਿਉਂ ਹੀ ਅਸੀਂ ਜਨਮ ਲੈਂਦੇ ਹਾਂ ਇਸ ਸੰਸਾਰ ਵਿਚ, ਅਸੀਂ ਭੁਲ ਜਾਂਦੇ ਹਾਂ ਸਭ ਚੀਜ਼। ਕਿਉਂਕਿ ਇਹ ਦੁਨਿਆਵੀ ਸੰਸਾਰ ਦਾ ਕਾਨੂੰਨ ਹੈ ਲੋਕਾਂ ਨੂੰ ਭੁਲਾ ਦੇਣਾ। ਇਸੇ ਕਰਕੇ, ਇਹ ਜ਼ਰੂਰੀ ਹੈ ਕਿ ਇਕ ਸਤਿਗੁਰੂ ਆਉਣ ਅਤੇ ਸਾਨੂੰ ਯਾਦ ਦਿਲਾਉਣ ਬਾਰ ਬਾਰ ਅਤੇ ਬਾਰ ਬਾਰ, ਜਦੋਂ ਤਕ ਸਾਨੂੰ ਯਾਦ ਨਹੀਂ ਆਉਂਦਾ ਵਾਅਦਾ ਜੋ ਅਸੀਂ ਪ੍ਰਭੂ ਨਾਲ ਕੀਤਾ ਸੀ, ਆਪਣੀ ਮਾਂ ਦੇ ਗਰਭ ਵਿਚ। ਅਸੀਂ ਸ਼ਾਇਦ ਆਪਣੇ ਸਰੀਰਕ ਦਿਮਾਗਾਂ ਨਾਲ ਨਾ ਯਾਦ ਕਰ ਸਕੀਏ, ਪਰ ਸਾਡੀਆਂ ਆਤਮਾਵਾਂ, ਸਾਡੇ ਗਿਆਨ ਦੀ ਯੋਗਤਾ ਯਾਦ ਕਰੇਗੀ।
“ਸਤਿਗੁਰੂ ਉਹ ਹਨ ਜਿਨਾਂ ਨੂੰ ਆਪਣਾ ਮੂਲ ਯਾਦ ਹੈ ਅਤੇ, ਪਿਆਰ ਕਰਕੇ, ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹਨ ਜਿਹੜਾ ਵੀ ਇਹਦੀ ਭਾਲ ਕਰਦਾ ਹੋਵੇ, ਅਤੇ ਕੋਈ ਪੈਸਾ ਨਹੀਂ ਲੈਂਦੇ ਆਪਣੇ ਕੰਮ ਲਈ। ਉਹ ਅਰਪਣ ਕਰਦੇ ਹਨ ਆਪਣਾ ਸਾਰਾ ਸਮਾਂ, ਧੰਨ ਅਤੇ ਐਨਰਜ਼ੀ ਸੰਸਾਰ ਨੂੰ। ਜਦੋਂ ਅਸੀਂ ਅਪੜ ਜਾਂਦੇ ਹਾਂ ਇਸ ਗੁਰੂਵਾਦ ਦੇ ਪਧਰ ਤਕ, ਕੇਵਲ ਅਸੀਂ ਆਪਣੇ ਮੂਲ ਨੂੰ ਹੀ ਨਹੀਂ ਜਾਣ ਲੈਂਦੇ, ਪਰ ਅਸੀਂ ਹੋਰਨਾਂ ਦੀ ਵੀ ਮਦਦ ਕਰ ਸਕਦੇ ਹਾਂ ਉਨਾਂ ਦੇ ਜਾਨਣ ਲਈ ਆਪਣੀ ਅਸਲੀ ਕੀਮਤ ਬਾਰੇ। ਉਹ ਜਿਹੜੇ ਅਨੁਸਰਨ ਕਰਦੇ ਹਨ ਇਕ ਸਤਿਗੁਰੂ ਦੇ ਨਿਰਦੇਸ਼ਨ ਦਾ, ਜ਼ਲਦੀ ਹੀ ਆਪਣੇ ਆਪ ਨੂੰ ਇਕ ਨਵੇਂ ਸੰਸਾਰ ਵਿਚ ਦੇਖਦੇ ਹਨ, ਜੋ ਭਰਪੂਰ ਹੈ ਅਸਲੀ ਸੂਝ, ਅਸਲੀ ਸੁੰਦਰਤਾ ਅਤੇ ਅਸਲੀ ਨੇਕੀਆਂ ਨਾਲ। ”
ਦੀਖਿਆ ਦਰਅਸਲ ਵਿਚ ਬਸ ਇਕ ਸ਼ਬਦ ਹੈ ਰੂਹ ਨੂੰ ਖੋਲਣ ਲਈ । ਤੁਸੀਂ ਦੇਖੋ, ਅਸੀਂ ਸੰਘਣੇ ਹੋ ਜਾਂਦੇ ਹਾਂ ਅਨੇਕ ਹੀ ਕਿਸਮਾਂ ਦੀਆਂ ਰੁਕਾਵਟਾਂ ਨਾਲ, ਅਪ੍ਰਤਖ ਅਤੇ ਪ੍ਰਤਖ, ਸੋ ਤਥਾ-ਕਥਿਤ ਦੀਖਿਆ ਇਕ ਪ੍ਰਕਿਰਿਆ ਹੈ ਗਿਆਨ ਦੇ ਦਰਵਾਜ਼ੇ ਨੂੰ ਖੋਲਣ ਦੀ ਅਤੇ ਇਹਨੂੰ ਵਹਿਣ ਦੇਣ ਲਈ ਇਸ ਸੰਸਾਰ ਵਿਚ ਦੀ, ਸੰਸਾਰ ਨੂੰ ਆਸ਼ੀਰਵਾਦ ਦੇਣ ਲਈ, ਨਾਲੇ ਤਥਾ-ਕਥਿਤ ਆਪੇ ਨੂੰ। ਪਰ ਅਸਲੀ ਆਪਾ ਹਮੇਸ਼ਾਂ ਹੀ ਪ੍ਰਕਾਸ਼ ਅਤੇ ਗਿਆਨ ਵਿਚ ਹੁੰਦਾ ਹੈ, ਸੋ ਉਹਦੇ ਲਈ ਉਥੇ ਕੋਈ ਲੋੜ ਨਹੀਂ ਹੈ ਆਸ਼ੀਰਵਾਦ ਦੀ।
“ਸੋ ਹੁਣ, ਜੇਕਰ ਅਸੀਂ ਕਿਵੇਂ ਨਾ ਕਿਵੇਂ ਇਸ ਸ਼ਬਦ ਜਾਂ ਆਵਾਜ਼ ਧੁੰਨ ਦੇ ਨਾਲ ਸੰਪਰਕ ਕਰ ਲਈਏ, ਫਿਰ ਅਸੀਂ ਜਾਣ ਸਕਦੇ ਹਾਂ ਪ੍ਰਭੂ ਕਿਥੇ ਹਨ, ਜਾਂ ਅਸੀਂ ਪ੍ਰਭੂ ਨਾਲ ਸੰਪਰਕ ਕਰ ਸਕਦੇ ਹਾਂ। ਪਰ ਸਬੂਤ ਕੀ ਹੈ ਕਿ ਅਸੀਂ ਇਸ ਸ਼ਬਦ ਨਾਲ ਸੰਪਰਕ ਕਰ ਰਹੇ ਹਾਂ? ਸਾਡੇ ਇਸ ਅੰਦਰੂਨੀ ਧੁੰਨ ਨਾਲ ਸੰਪਰਕ ਕਰਨ ਤੋਂ ਬਾਦ, ਸਾਡੀ ਜਿੰਦਗੀ ਬਿਹਤਰ ਹੋ ਜਾਂਦੀ ਹੈ। ਅਸੀਂ ਅਨੇਕ ਹੀ ਚੀਜ਼ਾਂ ਨੂੰ ਜਾਣ ਲੈਂਦੇ ਹਾਂ ਜਿਨਾਂ ਬਾਰੇ ਅਸੀਂ ਪਹਿਲਾਂ ਕਦੇ ਨਹੀਂ ਜਾਣਿਆ ਸੀ। ਅਸੀਂ ਸਮਝ ਲੈਂਦੇ ਹਾਂ ਅਨੇਕ ਹੀ ਚੀਜ਼ਾਂ ਨੂੰ ਜਿਨਾਂ ਬਾਰੇ ਅਸੀਂ ਪਹਿਲੇ ਕਦੇ ਨਹੀਂ ਸੋਚਿਆ ਸੀ। ਅਸੀਂ ਕਰ ਸਕਦੇ ਹਾਂ, ਨੇਪਰੇ ਚਾੜ ਸਕਦੇ ਹਾਂ ਅਨੇਕ ਹੀ ਚੀਜ਼ਾਂ ਜਿਨਾਂ ਬਾਰੇ ਅਸੀਂ ਕਦੇ ਸੁਪਨਾ ਵੀ ਨਹੀਂ ਲ਼ਿਆ ਸੀ। ਅਸੀਂ ਵਧੇਰੇ ਸ਼ਕਤੀਸ਼ਾਲੀ, ਅਤੇ ਹੋਰ ਵਧੇਰੇ ਸ਼ਕਤੀਸ਼ਾਲੀ ਬਣਦੇ ਹਾਂ, ਜਦੋਂ ਤਕ ਅਸੀਂ ਬਣ ਨਹੀਂ ਜਾਂਦੇ ਸਰਬ ਸ਼ਕਤੀਮਾਨ। ਸਾਡੀ ਹੋਂਦ ਵਧੇਰੇ ਯੋਗ ਅਤੇ ਵਧੇਰੇ ਵਡੀ ਬਣ ਜਾਂਦੀ ਹੈ ਜਦੋਂ ਤਕ ਅਸੀਂ ਸਭ ਜਗਾ ਵਿਆਪਕ ਨਹੀਂ ਹੋ ਜਾਂਦੇ, ਜਦੋਂ ਤਕ ਅਸੀਂ ਸਰਬ-ਵਿਆਪੀ ਨਹੀਂ ਬਣ ਜਾਂਦੇ, ਅਤੇ ਫਿਰ ਅਸੀਂ ਜਾਣ ਲੈਂਦੇ ਹਾਂ ਕਿ ਅਸੀਂ ਪ੍ਰਭੂ ਨਾਲ ਇਕ ਹੋ ਗਏ ਹਾਂ। ”
ਦੀਖਿਆ ਮੁਫਤ ਦਿਤੀ ਜਾਂਦੀ ਹੈ। ਦੀਖਿਆ ਤੋਂ ਬਾਅਦ ਤੁਹਾਡੇ ਤੋਂ ਮੰਗ ਕੇਵਲ ਕੁਆਨ ਯਿੰਨ ਵਿਧੀ ਦਾ ਰੋਜ਼ਾਨਾ ਅਭਿਆਸ ਕਰਨਾ ਅਤੇ ਪੰਜ ਨਸੀਹਤਾਂ ਦੀ ਪਾਲਣਾ ਕਰਨੀ ਹੈ। ਨਸੀਹਤਾਂ ਸੇਧਾਂ ਹਨ ਜੋ ਤੁਹਾਡੀ ਮਦਦ ਕਰਦੀਆਂ ਹਨ ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾਣ ਤੋਂ ਜਾਂ ਕਿਸੇ ਹੋਰ ਜਿੰਦਾ ਜੀਵ ਨੂੰ।
* ਇਹਦੇ ਵਿਚ ਅੰਦਰੂਨੀ ਰੋਸ਼ਨੀ ਅਤੇ ਆਵਾਜ਼ ਧੁੰਨ ਉਤੇ ਰੋਜ਼ ਢਾਈ ਘੰਟਿਆਂ ਲਈ ਅਭਿਆਸ ਕਰਨਾ ਵੀ ਸ਼ਾਮਲ ਹੈ ।
ਇਹ ਅਭਿਆਸ ਤੁਹਾਡੇ ਸ਼ੁਰੂ ਵਾਲੇ ਗਿਆਨ ਦੇ ਅਨੁਭਵ ਨੂੰ ਡੂੰਘਾ ਅਤੇ ਮਜ਼ਬੂਤ ਕਰੇਗਾ, ਅਤੇ ਤੁਹਾਨੂੰ ਇਜ਼ਾਜ਼ਤ ਦੇਵੇਗਾ ਅੰਤ ਵਿਚ ਆਪਣੇ ਆਪ ਵਿਚ ਜਾਗਰੂਕਤਾ ਜਾਂ ਬੁਧਵਾਦ ਦਾ ਸਭ ਤੋਂ ਉਚਾ ਪਧਰ ਹਾਸਲ ਕਰਨ ਦੀ। ਬਿਨਾਂ ਰੋਜ਼ਾਨਾ ਅਭਿਆਸ ਦੇ, ਤੁਸੀਂ ਤਕਰੀਬਨ ਭੁਲ ਜਾਵੋਂਗੇ ਆਪਣੇ ਗਿਆਨ ਨੂੰ ਅਤੇ ਮੁੜ ਜਾਵੋਂਗੇ ਚੇਤਨਾ ਦੇ ਵਧੇਰੇ ਨੀਵੇਂ ਪਧਰ ਵਲ।