ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦਾ ਅਤਿ-ਆਵਸ਼ਕ ਸੰਦੇਸ਼ ਸਾਰੇ ਧਾਰਮਿਕ ਅਤੇ ਰੂਹਾਨੀ ਨੇਤਾਵਾਂ ਲਈ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਪਾਵਨ-ਪਵਿਤਰ ਪੂਜ਼ਨੀਕੋ, ਉਚੇ ਅਤ‌ਿਆਧਿਕ ਸਤਿਕਾਰਯੋਗ ਪਾਦਰੀਉ, ਪਰੋਹਤਣੀਓ, ਭਿਕਸ਼ੂਉ, ਭਿਕਸ਼ਣੀਉ ਭਿੰਨ ਭਿੰਨ ਧਰਮਾਂ ਦੇ, ਮੇਰੀਆਂ ਸ਼ੁਭ ਕਾਮਨਾਵਾਂ ਅਤੇ ਨਿਮਰ ਪ੍ਰਾਰਥਨਾਵਾਂ ਤੁਹਾਡੀ ਤੁੰਦਰੁਸਤੀ ਲਈ ਪ੍ਰਭੂ ਦੀ ਮਿਹਰ ਵਿਚ। ਭਾਵੇਂ ਮੇਰਾ ਸਮਾਂ ਬਹੁਤ ਘਟ ਹੈ ਅਤੇ ਕੀਮਤੀ, ਕਿਉਂਕਿ ਮੈਂ ਅਜ਼ੇ ਵੀ ਗੰਭੀਰ, ਘੋਰ ਮੈਡੀਟੇਸ਼ਨ ਰੀਟਰੀਟ ਵਿਚ ਹਾਂ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਲਈ, ਪਰ ਅਤਿ-ਆਵਸ਼ਕ ਬੁਲਾਵਾ ਗ੍ਰਹਿ ਅਤੇ ਸਾਡੇ ਸੰਸਾਰ ਦਾ ਮੈਨੂੰ ਧਕੇਲ ਰਿਹਾ ਹੈ। ਮੈਂ ਮਹਿਸੂਸ ਕਰਦੀ ਹਾਂ ਮੇਰੇ ਲਈਂ ਜ਼ਰੂਰੀ ਹੈ ਕੁਝ ਅਤਿ-ਆਵਸ਼ਕ ਸੰਦੇਸ਼ ਭੇਜ਼ਣੇ ਤੁਹਾਨੂੰ ਪਾਵਨ-ਪਵਿਤਰ ਪੂਜ਼ਨੀਕਾਂ ਨੂੰ ਅਤੇ ਸਤਿਕਾਰਯੋਗ ਵਿਆਕਤੀਆਂ ਨੂੰ। ਮਹਾਨ ਰੂਹਾਨੀ ਨੇਤਾਵਾਂ ਵਜੋਂ, ਤੁਸੀਂ ਵੀ ਜਾਣਦੇ ਹੋਵੋਂਗੇ ਬਰਬਾਦੀ ਬਾਰੇ ਜੋ ਸਾਡੇ ਗ੍ਰਹਿ ਉਤੇ ਵਾਪਰ ਰਹੀ ਹੈ, ਸਿਧੇ ਤੌਰ ਤੇ ਸੰਬੰਧਿਤ ਤੇਜ਼ੀ ਨਾਲ ਵਧ ਰਹੀ ਜ਼ਲਵਾਯੂ ਬਦਲਾਵ ਨਾਲ ਜੋ ਮਨੁਖਾਂ ਦੇ ਜ਼ਾਲਮ ਵਿਹਾਰਾਂ ਅਤੇ ਨਿਰਦਈ ਆਦਤਾਂ ਦੇ ਕਰਕੇ ਹੈ, ਜਿਸ ਨੂੰ ਬਹੁਤਾ ਮੁਸ਼ਕਲ ਨਹੀਂ ਹੈ ਬਦਲਾਉਣਾ ਇਕੇਰਾਂ ਲਾਗੂ ਕੀਤਾ ਜਾਵੇ ਪਿਆਰ ਦਾ ਸਿਧਾਂਤ। ਕ੍ਰਿਪਾ ਕਰਕੇ ਆਪਣੇ ਸ਼ਰਧਾਲੂਆਂ ਨੂੰ ਇਹ ਸਚਾਈ ਬਾਰੇ ਦਸੋ। ਉਨਾਂ ਨੂੰ ਦਸੋ ਕਿ ਸਾਨੂੰ ਅਤਿ-ਜ਼ਰੂਰੀ ਹੈ ਬਦਲਣਾ। ਕਿਉਂਕਿ ਅਸੀਂ ਨਹੀ ਕਹਿ ਸਕਦੇ ਕਿ ਅਸੀਂ ਪ੍ਰਭੂ ਦੇ ਬਚੇ ਹਾਂ ਜੇਕਰ ਅਸੀਂ ਕਤਲ ਕਰਦੇ ਹਾਂ ਹੋਰਨਾਂ ਪ੍ਰਭੂ ਦੇ ਬਚਿਆਂ ਨੂੰ। ਅਸੀਂ ਨਹੀ ਦਾਅਵਾ ਕਰ ਸਕਦੇ ਭਵਿਖ ਦੇ ਬੁਧ ਹੋਣ ਦਾ ਜੇਕਰ ਅਸੀ ਕਤਲਾਮ ਕਰਦੇ ਹਾਂ ਹੋਰਨਾਂ ਭਵਿਖ ਦੇ ਬੁਧਾਂ ਨੂੰ ਭਾਵੇਂ ਉਹ ਮਨੁਖੀ ਰੂਪ ਵਿਚ ਹੋਣ ਜਾਂ ਜਾਨਵਰਾਂ ਦੇ ਰੂਪ ਵਿਚ ਹੋਣ। ਅਸੀਂ ਨਹੀ ਕਹਿ ਸਕਦੇ ਅਸੀਂ ਪ੍ਰਭੂ ਨਾਲ ਪਿਆਰ ਕਰਦੇ ਹਾਂ ਅਤੇ ਫਿਰ ਬਰਬਾਦ ਕਰੀਏ ਉਹਦੀ ਸਿਰਜ਼ਨਾ ਨੂੰ ਨਿਰੰਤਰ ਬੇਤਰਸੀ ਨਾਲ। ਅਤੇ ਹੁਣ ਅਸੀ ਉਨਾਂ ਦਾ ਗ੍ਰਹਿ ਬਰਬਾਦ ਕਰ ਰਹੇ ਹਾਂ। ਕ੍ਰਿਪਾ ਕਰਕੇ ਇਹ ਬਾਰ ਬਾਰ ਸਿਖਾਉ ਆਪਣੇ ਭਰੋਸੇਯੋਗ ਸ਼ਰਧਾਲੂਆਂ ਨੂੰ ਜਿਹੜੇ ਤੁਹਾਡਾ ਸਤਿਕਾਰ ਕਰਦੇ ਹਨ, ਤੁਹਾਡੇ ਪਾਵਨ-ਪਵਿਤਰ ਪੂਜ਼ਨੀਕਾਂ ਦਾ ਅਤੇ ਅਤਿਆਧਿਕ ਸਤਿਕਾਰਯੋਗ ਵਿਆਕਤੀਆਂ ਦਾ ਦਿਆਲੂ ਅਤੇ ਸੰਤਮਈ ਪਿਆਰ ਦੇ ਉਦਾਹਰਣਾਂ ਵਜੋਂ। ਪ੍ਰਭੂ ਦੇ ਪ੍ਰੇਮ-ਪਿਆਰ ਵਿਚ, ਤੁਹਾਡਾ ਧੰਨਵਾਦ।

ਆਪ ਪਾਵਨ-ਪਵਿਤਰ ਪੂਜ਼ਨੀਕੋ, ਉਚੇ ਅਤਿਅਧਿਕ ਸਤਿਕਾਰਯੋਗ ਪਾਦਰੀਉ. ਪ੍ਰੋਹਤਣੀਓ, ਭਿਕਸ਼ੂਉ, ਭਿਕਸ਼ਣੀਉ ਭਿੰਨ ਭਿੰਨ ਧਰਮਾਂ ਦੇ, ਮੇਰੀਆਂ ਸ਼ੁਭ ਕਾਮਨਾਵਾਂ ਅਤੇ ਨਿਮਰ ਪ੍ਰਾਰਥਨਾਵਾਂ ਤੁਹਾਡੀ ਤੁੰਦਰੁਸਤੀ ਲਈ ਪ੍ਰਭੂ ਦੀ ਮਿਹਰ ਵਿਚ। ਭਾਵੇਂ ਮੇਰਾ ਸਮਾਂ ਬਹੁਤ ਘਟ ਹੈ ਅਤੇ ਕੀਮਤੀ, ਕਿਉਂਕਿ ਮੈਂ ਅਜ਼ੇ ਵੀ ਗੰਭੀਰ, ਘੋਰ ਮੈਡੀਟੇਸ਼ਨ ਰੀਟਰੀਟ ਵਿਚ ਹਾਂ ਵਿਸ਼ਵ ਵੀਗਨ, ਵਿਸ਼ਵ ਸ਼ਾਂਤੀ ਲਈ, ਪਰ ਅਤਿ-ਆਵਸ਼ਕ ਬੁਲਾਵਾ ਗ੍ਰਹਿ ਅਤੇ ਸਾਡੇ ਸੰਸਾਰ ਦਾ ਮੈਨੂੰ ਧਕੇਲ ਰਿਹਾ ਹੈ। ਮੈਂ ਮਹਿਸੂਸ ਕਰਦੀ ਹਾਂ ਮੇਰੇ ਲਈਂ ਜ਼ਰੂਰੀ ਹੈ ਕੁਝ ਅਤਿ-ਆਵਸ਼ਕ ਸੰਦੇਸ਼ ਭੇਜ਼ਣੇ ਤੁਹਾਨੂੰ ਪਾਵਨ-ਪਵਿਤਰ ਪੂਜ਼ਨੀਕਾਂ ਅਤੇ ਅਤਿਅਧਿਕ ਸਤਿਕਾਰਯੋਗ ਵਿਆਕਤੀਆਂ ਨੂੰ। ਖੈਰ, ਜੇ ਸਾਡਾ ਘਰ ਜ਼ਲ ਰਿਹਾ ਹੈ ਅਗ ਨਾਲ, ਅਸੀ ਨਹੀ ਕਹਿ ਸਕਦੇ: "ਮੇਰੇ ਪਾਸ ਸਮਾਂ ਨਹੀ ਹੈ ਇਹਦੀ ਦੇਖ ਭਾਲ ਕਰਨ ਲਈ!" ਸਾਡਾ ਗ੍ਰਹਿ ਘਰ ਸੜ ਰਿਹਾ ਹੈ!!! ਇਹ ਚਿਠੀ ਉਸੇ ਹੀ ਸਮਾਨ ਉਦੇਸ਼ ਲਈ ਹੈ ਕਿਵੇਂ ਵੀ। ਇਹਨੂੰ ਘਲਿਆ ਜਾਣਾ ਚਾਹੀਦਾ ਸੀ ਡਾਕ ਰਾਹੀਂ, ਪਰ ਮੈਂ ਇਹ ਪੜ ਕੇ ਸੁਣਾਉਂਦੀ ਹਾਂ। ਇਹ ਵਧੇਰੇ ਜ਼ਲਦੀ ਹੈ। ਹੰਗਾਮੀ, ਐਮਰਜ਼ਨਸੀ ਹਾਲਤ ਦੇ ਸਮੇਂ ਵਿਚ, ਬਹੁਤੀ ਅਫਸ਼ਰਸ਼ਾਹੀ ਨਹੀਂ ਮਦਦ ਕਰਦੀ।

ਪਾਵਨ-ਪਵਿਤਰ ਪੂਜ਼ਨੀਕੋ ਅਤੇ ਅਧਿਆਧਿਕ ਸਤਿਕਾਰਯੋਗ... ਭਾਵੇਂ ਧਾਰਮਿਕ ਸੰਪਰਦਾਇ ਜਿਵੇਂ ਵਿਭਿੰਨ ਹਨ, ਪਰ ਅਸੀ ਸਾਰੇ ਹੀ ਇਕੋ ਪ੍ਰਭੂ ਦੀ ਸੇਵਾ ਵਿਚ ਲਗੇ ਹੋਏ ਹਾਂ, ਮੇਰਾ ਮੰਨਣਾ ਹੈ। ਅਸੀਂ ਬਹੁਤ ਹੀ ਆਭਾਰੀ ਹਾਂ, ਮੈਂ ਬਹੁਤ ਹੀ ਆਭਾਰੀ ਹਾਂ, ਨੇਕ, ਸ਼ਰਧਾ-ਭਾਵ ਵਾਲੇ ਕੰਮ ਲਈ ਜੋ ਤੁਸੀ ਪਾਵਨ-ਪਵਿਤਰ ਪੂਜ਼ਨੀਕੋ ਅਤੇ ਸਾਰੇ ਅਧਿਆਧਿਕ ਸਤਿਕਾਰਯੋਗ ਵਿਆਕਤੀਉ ਕਰਦੇ ਰਹੇ ਹੋ ਸਾਲਾਂ ਦੌਰਾਨ, ਲੋਕਾਂ ਨੂੰ ਇਕਠੇ ਜੋੜ ਰਹੇ ਫੈਲਾਉਣ ਰਾਹੀਂ ਸਰਬ ਸਮਰਥ ਪਰਮਾਤਮਾ ਦੇ ਪਿਆਰ ਅਤੇ ਦਿਆਲਤਾ ਦੇ ਸੰਦੇਸ਼ ਨੂੰ ਮਾਨਸਾਂ ਅਤੇ ਸਾਰੀ ਸਿਰਜ਼ਨਾ ਵਿਚਕਾਰ। ਤੁਹਾਡਾ ਧੰਨਵਾਦ ਹੈ। ਪਰਮਾਤਮਾ ਤੁਹਾਡੇ ਸਦਾ ਹੀ ਅੰਗ ਸੰਗ ਰਹੇ।

ਮਹਾਨ ਰੂਹਾਨੀ ਨੇਤਾਵਾਂ ਵਜੋਂ, ਤੁਸੀਂ ਵੀ ਜਾਣਦੇ ਹੋਵੋਂਗੇ ਬਰਬਾਦੀ ਬਾਰੇ ਜੋ ਸਾਡੇ ਗ੍ਰਹਿ ਉਤੇ ਵਾਪਰ ਰਹੀ ਹੈ, ਸਿਧੇ ਤੌਰ ਤੇ ਸੰਬੰਧਿਤ ਤੇਜ਼ੀ ਨਾਲ ਵਧਦੀ ਜਾ ਰਹੀ ਜ਼ਲਵਾਯੂ ਬਦਲਾਵ ਨਾਲ ਜੋ ਮਨੁਖਾਂ ਦੇ ਜ਼ਾਲਮ ਵਿਹਾਰਾਂ ਅਤੇ ਨਿਰਦਈ ਆਦਤਾਂ ਦੇ ਕਰਕੇ ਹੈ, ਜਿਸ ਨੂੰ ਬਹੁਤਾ ਮੁਸ਼ਕਲ ਨਹੀਂ ਹੈ ਬਦਲਾਉਣਾ ਇਕੇਰਾਂ ਲਾਗੂ ਕੀਤਾ ਜਾਵੇ ਪਿਆਰ ਦਾ ਸਿਧਾਂਤ। ਕ੍ਰਿਪਾ ਕਰਕੇ ਆਪਣੇ ਸ਼ਰਧਾਲੂਆਂ ਨੂੰ ਇਸ ਸਚਾਈ ਬਾਰੇ ਦਸੋ। ਕ੍ਰਿਪਾ ਕਰਕੇ ਉਨਾਂ ਨੂੰ ਦਸੋ, ਕ੍ਰਿਪਾ ਕਰਕੇ ਉਨਾਂ ਨੂੰ ਯਾਦ ਦਿਲਾਉਦੇਂ ਰਹੋ। ਮੈਂ ਜਾਣਦੀ ਹਾਂ ਤੁਸੀ ਕੀਤਾ ਹੈ, ਪਰ ਅਸੀਂ ਹੋਰ ਵਧੇਰੇ ਕਰ ਸਕਦੇ ਹਾਂ। ਤੁਹਾਡਾ ਧੰਨਵਾਦ। ਸਾਨੂੰ ਬਸ ਬਦਲਣਾ ਜ਼ਰੂਰੀ ਹੈ। ਉਨਾਂ ਨੂੰ ਦਸਣਾ ਕਿ ਸਾਨੂੰ ਅਤਿ-ਜ਼ਰੂਰੀ ਹੈ ਬਦਲਣਾ । ਸਾਨੂੰ ਬਦਲਣਾ ਜ਼ਰੂਰੀ ਹੈ ਜੇ ਅਸੀਂ ਚਾਹੁੰਦੇ ਹਾਂ ਦਾਅਵਾ ਕਰਨਾ ਕਿ ਅਸੀ ਮਾਨਸ ਹਾਂ, ਕਿ ਅਸੀ ਭਵਿਖ ਦੇ ਬੁਧ ਹਾਂ, ਕਿ ਅਸੀਂ ਪ੍ਰਭੂ ਦੇ ਬਚੇ ਹਾਂ! ਕਿਉਂਕਿ ਅਸੀਂ ਨਹੀ ਕਹਿ ਸਕਦੇ ਕਿ ਅਸੀਂ ਪ੍ਰਭੂ ਦੇ ਬਚੇ ਹਾਂ ਜੇਕਰ ਅਸੀਂ ਕਤਲ ਕਰਦੇ ਹਾਂ ਹੋਰਨਾਂ ਪ੍ਰਭੂ ਦੇ ਬਚਿਆਂ ਨੂੰ। ਅਸੀਂ ਨਹੀ ਦਾਅਵਾ ਕਰ ਸਕਦੇ ਭਵਿਖ ਦੇ ਬੁਧ ਹੋਣ ਦਾ ਜੇਕਰ ਅਸੀ ਕਤਲਾਮ ਕਰਦੇ ਹਾਂ ਹੋਰਨਾਂ ਭਵਿਖ ਦੇ ਬੁਧਾਂ ਨੂੰ ਭਾਵੇਂ ਉਹ ਮਨੁਖੀ ਰੂਪ ਵਿਚ ਹੋਣ ਜਾਂ ਜਾਨਵਰਾਂ ਦੇ ਰੂਪ ਵਿਚ ਹੋਣ।

ਜਿਉਂ ਅਸੀ ਪੜਦੇ ਹਾਂ ਬੋਧੀ ਸੂਤਰਾਂ ਨੂੰ, ਅਸੀਂ ਜਾਣਦੇ ਹਾਂ ਕਿ ਇਥੋਂ ਤਕ ਸ਼ਕਿਆਮੁਨੀ ਬੁਧ ਨੇ ਬਾਰ ਬਾਰ ਪੁਨਰ ਜਨਮ ਲਿਆ ਅਣਗਿਣਤ ਵਾਰ ਜਾਨਵਰਾਂ ਵਜੋਂ। ਅਤੇ ਅਸੀਂ ਜਾਣਦੇ ਹਾਂ, ਬਾਈਬਲ ਵਿਚ, ਪ੍ਰਭੂ ਨੇ ਕਿਹਾ ਕਿ ਉਨਾਂ ਨੇ ਇਥੋਂ ਤਕ ਸਭ ਕਿਸਮ ਦੀਆਂ ਸਬਜ਼ੀਆਂ ਸਿਰਜ਼ੀਆਂ ਹਨ ਜਾਨਵਰਾਂ ਦੇ ਖਾਣ ਲਈ ਅਤੇ ਉਨਾਂ ਨੇ ਅਨੇਕ ਹੀ ਚੀਜ਼ਾਂ ਸਿਰਜ਼ੀਆਂ ਹਨ ਸਾਡੇ ਲਈਂ ਵੀ। ਜੇਕਰ ਜਾਨਵਰ ਕੋਈ ਮਾਇਨਾ ਨਾਂ ਰਖਦੇ ਹੁੰਦੇ ਪ੍ਰਭੂ ਲਈਂ, ਪ੍ਰਭੂ ਨੇ ਨਹੀ ਸਿਰਜ਼ਣੀਆਂ ਸੀ ਚੀਜ਼ਾਂ ਉਨਾਂ ਦੇ ਖਾਣ ਲਈਂ। ਬਸ ਉਵੇਂ ਜਿਵੇਂ ਪ੍ਰਭੂ ਸਾਡੇ ਨਾਲ ਪਿਆਰ ਕਰਦੇ ਹਨ, ਸੋ ਪ੍ਰਭੂ ਨੇ ਚੀਜ਼ਾਂ ਸਿਰਜ਼ੀਆਂ ਸਾਡੇ ਖਾਣ ਲਈਂ । ਇਹ ਕਿਹਾ ਗਿਆ ਹੈ ਬਾਈਬਲ ਵਿਚ, ਪ੍ਰਭੂ ਨੇ ਸਿਰਜ਼ੇ ਫਲ-ਫਰੂਟ ਅਤੇ ਪੌਂਦੇ, ਸਬਜ਼ੀਆਂ ਖੇਤ ਵਿਚ ਅਤੇ ਕਿ ਉਹ ਹੋਵੇਗਾ ਸਾਡਾ ਭੋਜ਼ਨ। (ਪਵਿਤਰ ਬਾਈਬਲ, ਜ਼ਨੇਸੀਸ 1:29)

ਅਸੀਂ ਨਹੀ ਕਹਿ ਸਕਦੇ ਅਸੀਂ ਪ੍ਰਭੂ ਨਾਲ ਪਿਆਰ ਕਰਦੇ ਹਾਂ ਤੇ ਫਿਰ ਬਰਬਾਦ ਕਰੀਏ ਉਹਦੀ ਸਿਰਜ਼ਨਾ ਨੂੰ ਨਿਰੰਤਰ ਬੇਤਰਸੀ ਨਾਲ। ਅਤੇ ਹੁਣ ਅਸੀ ਉਨਾਂ ਦਾ ਗ੍ਰਹਿ ਬਰਬਾਦ ਕਰ ਰਹੇ ਹਾਂ।, ਪਰ 74 ਬੀਲੀਅਨ ਤੋਂ ਵਧ ਇਕਲੇ ਜ਼ਮੀਨ-ਉਪਰ ਜਾਨਵਰਾਂ ਨੂੰ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਹੈ ਮਨੁਖਾਂ ਦੇ ਖਾਣ ਲਈ ਹਰ ਸਾਲ, ਜਿਉਂਦੇ ਜਾਨਵਰਾਂ ਦੇ ਉਤਪਾਦਨ ਦਾ ਉਦਯੋਗ ਅਤੇ ਇਹਦੇ ਤੋਂ ਬਣੀਆਂ ਵਸਤਾਂ ਜੁੰਮੇਵਾਰ ਹਨ 87% ਮਨੁਖਾਂ ਰਾਹੀਂ ਪੈਦਾ ਕੀਤੀਆਂ ਗਈਆਂ ਗਰੀਨਹਾਉਸ ਗੈਸਾਂ ਦੇ ਨਿਕਾਸ ਲਈਂ। ਕੇਵਲ ਅਸੀਂ ਹੀ ਨਹੀ ਤਬਾਹ ਕਰ ਰਹੇ ਗ੍ਰਹਿ ਨੂੰ ਜੋ ਅਸੀਂ ਖਪਤ ਕਰਦੇ ਹਾਂ ਉਹਦੇ ਰਾਹੀਂ, ਪਰ ਖੌਫਨਾਕ, ਅਕਥ ਆਤਿਆਚਾਰ ਵਾਪਰ ਰਹੇ ਹਨ ਨਿਰਦੋਸ਼ ਜਾਨਵਰਾਂ ਪ੍ਰਤੀ ਜਿਨਾਂ ਨੇ ਕਦੇ ਵੀ ਨਹੀਂ ਕੁਝ ਚੀਜ਼ ਗਲਤ ਕੀਤੀ । ਇਸ ਤੋਂ ਇਲਾਵਾ, ਪ੍ਰਭੂ ਨੇ ਜਾਨਵਰਾਂ ਨੂੰ ਸਿਰਜ਼ਿਆ ਸਾਡੇ ਦੋਸਤ ਅਤੇ ਸਹਾਇਕ ਬਣਨ ਲਈ, ਨਾਂ ਕਿ ਕਤਲ ਕੀਤੇ ਜਾਣ ਅਤੇ ਖਾਧੇ ਜਾਣ ਲਈ ਅਜਿਹੇ ਇਕ ਵਹਿਸ਼ੀ ਜ਼ਾਲਮ ਢੰਗ ਨਾਲ! ਇਹ 21ਵੀਂ ਸਦੀ ਹੈ, ਰਬ ਦੇ ਵਾਸਤੇ।

ਪਵਿਤਰ ਬਾਈਬਲ, ਜੌਬ 12:7-8 ਵਿਚ, ਇਹ ਕਿਹਾ ਗਿਆ ਹੈ: "ਪਰ ਪੁਛੋ ਜਾਨਵਰਾਂ ਨੂੰ, ਅਤੇ ਉਹ ਤੁਹਾਨੂੰ ਸਿਖਾਉਣਗੇ, ਜਾਂ ਪੁਛੋ ਪੰਛੀਆਂ ਨੂੰ ਅਸਮਾਨ ਵਿਚ, ਅਤੇ ਉਹ ਤੁਹਾਨੂੰ ਦਸਣਗੇ। ਜਾਂ ਗਲ ਕਰੋ ਧਰਤੀ-ਗ੍ਰਹਿ ਨਾਲ, ਅਤੇ ਇਹ ਸਿਖਾਵੇਗੀ ਤੁਹਾਨੂੰ, ਜਾਂ ਸਮੁੰਦਰ ਵਿਚ ਮਛੀਆਂ ਨੂੰ ਜਾਣਕਾਰੀ ਦੇਣ ਦੇਵੋ ਤੁਹਾਨੂੰ ।" ਸੋ, ਜਾਨਵਰ, ਗ੍ਰਹਿ ਜੋ ਪ੍ਰਭੂ ਨੇ ਸਿਰਜ਼‌ੇ ਹਨ ਸਿਆਣੇ ਹਨ, ਸਤਿਕਾਰਯੋਗ ਜੀਵ ਹਨ, ਜਿਨਾਂ ਦੀ ਮੌਜ਼ੂਦਗੀ ਇਕ ਮਹਾਨ ਵਰਦਾਨ ਹੈ ਮਾਨਸਾਂ ਲਈ।

ਪਰ ਕਿਹੋ ਜਿਹੇ ਨਾਕਾਬਲੇ ਖਿਮਾ ਦੇ ਯੋਗ ਕਾਰਜ਼ ਪ੍ਰਭੂ ਦੇ ਕਾਨੂੰਨ ਦੇ ਵਿਰੁਧ ਅਸੀ ਕਰ ਰਹੇ ਹਾਂ ਸਾਡੇ ਸਵਰਗੀ ਪਿਤਾ ਦੀ ਸਿਰਜ਼ਣਾ ਪ੍ਰਤੀ? ਅਸੀਂ ਬਰਬਾਦ ਕਰ ਰਹੇ ਹਾਂ ਪ੍ਰਭੂ ਦੇ ਜੀਵਾਂ ਨੂੰ ਧਰਤੀ ਤੋਂ ਸਮੁੰਦਰ ਤਕ! ਘਿਰਣਾਜਨਕ ਅਤਿਆਚਾਰੀ ਜੋ ਕੀਤੀ ਜਾਂਦੀ ਹੈ ਪ੍ਰਭੂ ਦੇ ਨਿਰਦੋਸ਼ ਜੀਵਾਂ ਉਤੇ ਲੈਬ ਟੈਸਟਾਂ ਵਿਚ, ਜਿਉਂਦੇ ਪਛੂ ਧੰਨ ਨੂੰ ਪਾਲਣ ਵਿਚ, ਮਛੀਆਂ ਦੇ ਸ਼ਿਕਾਰ ਵਿਚ, ਅੰਡਿਆਂ ਦੇ ਉਦਯੋਗ ਵਿਚ, ਦੁਧ, ਫਾਰ, ਕੋਸਮੈਟਿਕ ਵਿਚ, ਆਦਿ, ਆਦਿ ... ਉਹ ਉਦਯੋਗ ਨਿਰਸੰਦੇਹੀ ਤੌਰ ਤੇ ਭਿਆਨਕ ਅਤੇ ਨਿਰਦਈ ਹਨ। ਇਹਨਾਂ ਕਰਕੇ ਭੋਲੇ, ਨਿਆਸਰੇ, ਕੋਮਲ ਜਾਨਵਰਾਂ ਨੂੰ, ਸਾਡੇ ਸਾਥੀ-ਨਿਵਾਸੀਆਂ ਨੂੰ, ਪ੍ਰਭੂ ਦੇ ਜੀਵਾਂ ਨੂੰ, ਕੈਦ ਕੀਤਾ ਜਾਂਦਾ ਅਤੇ ਤਸੀਹੇ ਦਿਤੇ ਜਾਂਦੇ, ਤੰਗ ਕੀਤਾ ਜਾਂਦਾ ਅਨੇਕ ਹੀ ਤਰੀਕਿਆਂ ਨਾਲ ਬਿਨਾਂ ਕੋਈ ਮੌਕੇ ਦੇ ਆੜ ਲਈ, ਜਾਂ ਕੋਈ ਵੀ ਮਦਦ ਲਈ ਚੀਕਣ ਲਈ! ਭਾਵੇਂ ਜੇਕਰ ਉਹ ਕੁਝ ਚੀਕਾਂ ਮਾਰਦੇ ਵੀ ਹਨ ਮਦਦ ਲਈ, ਜਿਵੇਂ ਕਹਿ ਲਵੋ ਗਊਆਂ ਮਾਵਾਂ, ਸੂਰੀਆਂ ਮਾਵਾਂ ਰੋਂਦੀਆਂ ਹਨ ਜਦੋਂ ਉਨਾਂ ਦੇ ਬਚੇ ਖੋਹੇ ਜਾਂਦੇ ਹਨ, ਕੁਟੇ ਜਾਂਦੇ, ਲਤਾਂ ਮਾਰੀਆਂ ਜਾਂਦੀਆਂ, ਅਤੇ ਕਤਲ ਕੀਤੇ ਜਾਂਦੇ, ਕੋਈ ਨਹੀਂ ਪ੍ਰਵਾਹ ਕਰਦਾ। ਇਥੋਂ ਤਕ ਇਕ ਪੰਜ ਸਾਲ ਦਾ ਬਚਾ ਵੀ ਸਮਝ ਸਕਦਾ ਹੈ ਉਨਾਂ ਦੀ ਭਾਵਨਾ ਨੂੰ। ਇਹ ਬਦਤਰ ਹੈ ਅਨੇਕ ਹੀ ਨਰਕਾਂ ਨਾਲੋਂ! ਕਲਪਨਾ ਕਰੋ ਜੇਕਰ ਉਹ ਸਾਡੇ ਬਚੇ ਹੋਣ, ਸਾਡੇ ਰਿਸ਼ਤੇਦਾਰ, ਸਾਡੇ ਦੋਸਤ ਜਾਂ ਅਸੀ ਆਪ! ਉਹ ਜਿਉਂਦੇ ਜੀਵ ਹਨ ਭਾਵਨਾਵਾਂ ਨਾਲ, ਖਿਆਲਾਂ ਨਾਲ, ਜਜ਼ਬਾਤਾਂ ਨਾਲ। ਕੋਈ ਵੀ ਸਾਡੇ ਵਿਚੋਂ ‌ਜਿਹੜਾ ਸਮਾਂ ਬਿਤਾਉਂਦਾ ਹੈ ਇਕ ਪਾਲਤੂ ਜਾਨਵਰ ਨਾਲ, ਜਾਣਦਾ ਹੈ ਕਿ ਉਹਨਾਂ ਪਾਸ ਉਨਾਂ ਦੀਆਂ ਆਪਣੀਆਂ ਸਖਸੀਅਤਾਂ ਹਨ, ਉਹ ਅਨੁਭਵ ਕਰਦੇ ਹਨ ਪਿਆਰ, ਤਰਦਦ, ਦੁਖ ਅਤੇ ਨਿਰਾਸ਼ਾ, ਖੁਸ਼ੀ ਅਤੇ ਜ਼ੋਸ਼। ਅਤੇ ਵਫਾਦਾਰੀ, ਪੂਰੀ ਵਫਾਦਾਰੀ। ਉਥੇ ਉਥੇ ਕੋਈ ਅੰਤਰ ਨਹੀ ਹੈ ਇਕ ਪਾਲਤੂ ਜਾਨਵਰ ਅਤੇ ਹੋਰਨਾਂ ਜਾਨਵਰਾਂ ਦੇ ਵਿਚਕਾਰ ਜੋ ਤਾੜੇ ਜਾਂਦੇ ਆਪਣੀਆਂ ਸਾਰੀਆਂ ਜਿੰਦਗੀਆਂ ਦੌਰਾਨ ਬੇਹਦ ਭਿਆਨਕ ਸੰਘਣੀਆਂ, ਤੰਗ ਜਾਨਵਰਾਂ ਦੀਆਂ ਫੈਕਟਰੀਆਂ ਦੀਆਂ ਪੇਟੀਆਂ ਵਿਚ ਜਾਂ ਘੇਰੇ ਜਾਂਦੇ ਵਲਗਣਾਂ ਵਿਚ ਤੰਗ ਜਗਾਵਾਂ ਵਿਚ, ਭਾਵੇਂ ਮੀਂਹ ਜਾਂ ਧੁਪ ਹੋਵੇ, ਕੋਈ ਪਨਾਹ ਨਹੀਂ, ਸਹਿਣ ਕਰਦ‌ਿਆਂ ਸਭ ਕਿਸਮ ਦੇ ਮੌਸਮ ਨੂੰ, ਕੋਈ ਵੀ ਜ਼ਾਲਮ ਕਲਪਨਾ-ਅਤੀਤ ਹਾਲਤਾਂ ਵਿਚ, ਅਤੇ ਜਿਨਾਂ ਦੀਆਂ ਜਾਨਾਂ ਹਿੰਸਾ ਨਾਲ ਖਤਮ ਕੀਤੀਆਂ ਜਾਂਦੀਆਂ ਬੁਝੜਖਾਨ‌ਿਆਂ ਵਿਚ! ਮਨੁਖਾਂ ਦੇ ਖਾਣ ਲਈਂ। ਜੇਕਰ ਅਸੀ ਅਜ਼ੇ ਵੀ ਸੋਚਦੇ ਹਾਂ ਕਿ ਅਸੀਂ ਮਨੁਖ ਹਾਂ ਇਸ ਮਾਮਲੇ ਵਿਚ।

ਹੋਰ ਜਾਣਕਾਰੀ ਲਈਂ, ਕ੍ਰਿਪਾ ਕਰਕੇ ਦੇਖਣਾ ਇਹਨਾਂ ਹੇਠ ਦਿਤੀਆਂ ਸਿਫਾਰਸ਼ ਕੀਤੀਆਂ ਦਸਤਾਵੇਜ਼ੀਆਂ, ਜਿਵੇਂ ਕਿ: ਇਨਾਮ-ਜਿਤਣ ਵਾਲੀ "ਕਾਉਸਪੀਰਸੀ," "ਆਰਥਲਿੰਗਸ," "ਡੋਮੀਨੀਅਨ," ਅਤੇ ਇਨਾਮ-ਨਾਮਜ਼ਦ "ਵਾਅਟ ਦ ਹਿਲਥ," ਆਦਿ, ਆਦਿ... ਨਾਲੇ, ਡਾਉਨਲੋਡ ਕਰੋ ਮੁਫਤ ਉਪਲਬਧ "ਫਰੌਮ ਕਰਾਈਸੇਸ ਟੂ ਪੀਸ" ਹੇਠ ਦਿਤੇ ਵੈਬਸਾਈਟ ਤੋਂ Crisis2Peace.org

ਸਾਰੇ ਮੁਖ ਧਰਮਾਂ ਵਿਚ, ਉਥੇ ਸਮਾਨਤਾਵਾਂ ਹਨ, ਜਿਵੇਂ ਕਿ ਸਿਧਾਂਤ: "ਕਰੋ ਹੋਰਨਾਂ ਨਾਲ ਉਹੀ ਜੋ ਤੁਸੀਂ ਚਾਹੋਂਗੇ ਉਹ ਤੁਹਾਡੇ ਨਾਲ ਕਰਨ" ਅਤੇ "ਤੁਹਾਨੂੰ ਮਾਰਨਾ ਨਹੀ ਚਾਹੀਦਾ।" "ਅਹਿੰਸਾ" ਭਾਵ ਗੈਰ-ਹਿੰਸਾ, ਆਦਿ... ਬਿਨਾਂਸ਼ਕ, ਖਾਣਾ ਕਿਸੇ ਕਿਸਮ ਦੇ ਜਾਨਵਰਾਂ ਨੂੰ, ਸੰਵੇਦਨਸ਼ੀਲ ਜੀਵਾਂ ਨੂੰ ਪੂਰੀ ਤਰਾਂ ਵਰਜਿਤ ਹੈ ਸਾਰੇ ਮੁਖ ਧਾਰਮਿਕ ਸਿਸਟਮਾਂ ਅਤੇ ਪਵਿਤਰ ਸਿਖਿਆਵਾਂ ਵਿਚ। ਪਰ ਫਿਰ ਵੀ ਬਹੁਤ ਹੀ ਜਿਆਦਾ ਪ੍ਰਭੂ ਦੇ ਬਚੇ ਜਾਂ ਧਾਰਮਿਕ ਵਿਸ਼ਵਾਸ਼ੀ, ਨਹੀਂ ਅਨੁਸਰਨ ਕਰ ਰਹੇ ਇਨਾਂ ਬੁਨਿਆਦੀ ਸੇਧਾਂ ਦਾ, ਕਿਉਂਕਿ ਸਾਨੂੰ ਕੁਰਾਹੇ ਪਾ‌ਇਆ ਗਿਆ ਹੈ ਗਲਤ-ਫਹਿਮੀਆਂ ਰਾਹੀਂ ਕਿ ਸਾਡੇ ਲਈਂ ਜ਼ਰੂਰੀ ਹੈ ਖਾਣਾ ਮਾਸ ਜਾਨਵਰਾਂ, ਮਛੀਆਂ ਦਾ, ਅੰਡੇ ਅਤੇ ਦੁਧ ਤੰਦਰੁਸਤ ਰਹਿਣ ਲਈ। ਸਚਾਈ ਉਲਟ ਹੈ - ਇਹ ਸਾਬਤ ਕੀਤਾ ਗਿਆ ਹੈ ਵਿਗਿਆਨਕ ਅਤੇ ਕਲੀਨੀਕਲ ਅਧਿਐਨਾਂ ਵਿਚ ਕਿ ਜਾਨਵਰਾਂ ਨੂੰ ਖਪਤ ਕਰਨਾ ਕਾਰਨ ਹੈ ਅਣਗਿਣਤ ਬਿਮਾਰੀਆਂ ਦਾ ਮਨੁਖਾਂ ਵਿਚ, ਜਿਵੇਂ ਕੈਂਸਰ, ਸਭ ਕਿਸਮ ਦੇ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ, ਇਸ ਤਰਾਂ ਅਗੇਤਰੀ ਮੌਤ, ਅਤੇ ਅਤਿਅੰਤ ਸੰਤਾਪ, ਦੁਖ-ਪੀੜਾ ਉਸ ਤੋਂ ਪਹਿਲਾਂ। ਕੇਵਲ ਬਸ ਮਰੀਜ਼ਾਂ ਪ੍ਰਤੀ ਹੀ ਨਹੀਂ ਪਰ ਉਨਾਂ ਦੇ ਰਿਸ਼ਤੇਦਾਰਾਂ, ਦੋਸਤਾਂ, ਪ੍ਰਵਾਰਿਕ ਮੈਂਬਰਾਂ ਅਤੇ ਪਿਆਰ‌ਿਆਂ ਲਈ।

ਇਹ ਸਮਾਂ ਹੈ ਹੁਣ ਜਾਗਰੂਕ ਹੋਣ ਦਾ ਅਤੇ ਬਦਲਾਉਣਾ ਇਨਾਂ ਸਰੀਰਕ ਤੌਰ ਤੇ ਅਤੇ ਰੂਹਾਨੀ ਤੌਰ ਤੇ ਗਲਤ, ਨੁਕਸਾਨਦੇਹ, ਅਸਵਸਥ, ਨਿਰਦਈ ਆਦਤਾਂ ਨੂੰ, ਅਤੇ ਅਤਿਅੰਤ ਅਤਿਆਚਾਰ ਜੋ ਸੰਬੰਧਿਤ ਹੈ। ਸਾਡਾ ਮੂਲ ਆਹਾਰ, ਜਿਵੇਂ ਗਾਰਡਨ ਔਫ ਈਡਨ ਵਿਚ, ਵੀਗਨ ਆਹਾਰ ਹੈ। ਇਹ ਵਧਾਉਂਦਾ ਹੈ ਦੋਨੋਂ ਭੌਤਿਕ ਅਤੇ ਮਾਨਸਿਕ ਅਤੇ ਰੂਹਾਨੀ ਤੰਦਰੁਸਤੀ ਨੂੰ। ਅਸੀ ਖੁਸ਼, ਤੁੰਦਰੁਸਤ ਜਿੰਦਗੀਆਂ ਜੀਅ ਸਕਦੇ ਹਾਂ, ਬਿਲਕੁਲ ਪੂਰੀ ਤਰਾਂ ਪੌਂਦਿਆਂ ਦੇ ਭੋਜ਼ਨਾਂ ਉਤੇ। ਅਭਿਨੇਤਾ, ਅਭਿਨੇਤਰੀਆਂ, ਪਹਿਲਵਾਨ, ਖਿਡਾਰੀ, ਮਾਰਸ਼ਲ ਆਰਟ ਜੇਤੂ, ਮੈਡੀਕਲ ਡਾਕਟਰ, ਵਿਗਿਆਨੀ, ਨੋਬੈਲ ਇਨਾਮ ਜੇਤੂ, ਆਦਿ... ਚਮਕਦੇ ਸਬੂਤ ਹਨ ਇਕ ਸਿਹਤਮੰਦ ਪੌਂਦਿਆਂ-ਅਧਾਰਿਤ ਆਹਾਰ ਦੇ। ਇਹ ਵੀ ਅਨੁਸਰਨ ਕਰਨਾ ਹੈ "ਤੁਹਾਨੂੰ ਨਹੀ ਮਾਰਨਾ ਚਾਹੀਦਾ", ਜਾਂ "ਅਹਿੰਸਾ," ਭਾਵ ਹੈ, ਕੋਈ ਹਿੰਸਾ ਨਹੀਂ, ਜਦੋਂ ਕਿ ਜਾਨਵਰਾਂ ਨੂੰ ਖਾਣਾ ਵਿਰੁਧ ਜਾਣਾ ਹੈ ਇਸ ਪ੍ਰਭੂ ਦੇ ਹੁਕਮ ਦੇ। ਭਾਵੇਂ ਜੇਕਰ ਅਸੀਂ ਨਹੀ ਹਾਂ ਉਹ ਜਿਹੜੇ ਹਤਿਆ ਕਰਦੇ ਹਨ, ਅਸੀਂ ਵੀ ਮਜ਼ਬੂਰ ਕਰਦੇ ਹਾਂ ਹੋਰਨਾਂ ਨੂੰ ਸਾਡੇ ਲਈ ਮਾਰਨ ਲਈ। ਜਾਨਵਰ ਦੁਖੀ ਹੁੰਦੇ ਅਤੇ ਮਰ ਰਹੇ ਹਨ ਬਸ ਕਿਵੇਂ ਵੀ, ਬਸ ਸਾਡੇ ਭੋਜ਼ਨ ਲਈ, ਜੋ ਅਸੀ ਬਦਲ ਸਕਦੇ ਹਾਂ ਹੋਰ ਕਿਸੇ ਵੀ ਪੌਂਦਿਆਂ-ਅਧਾਰਿਤ ਭੋਜ਼ਨ ਨਾਲ। ਅਤੇ ਅਜ਼ਕਲ ਇਹ ਹੋਰ ਵੀ ਵਧੇਰੇ ਸੌਖਾ ਹੈ। ਇਸ ਤਰਾਂ ਸਾਡੀ ਹਸਤੀ, ਜਾਨਵਰਾਂ ਦਾ ਖੂਨ-ਖਰਾਬਾ ਕਰਨ ਕਰਕੇ, ਭਿਜ਼ੀ ਹੋਈ ਹੈ ਨਿਰਦੋਸ਼ਾਂ ਦੇ ਲਹੂ ਨਾਲ ਸਾਡੇ ਹਥਾਂ ਉਤੇ। ਕ੍ਰਿਪਾ ਕਰਕੇ ਇਹ ਬਾਰ ਬਾਰ ਸਿਖਾਉ ਆਪਣੇ ਭਰੋਸੇਯੋਗ ਸ਼ਰਧਾਲੂਆਂ ਨੂੰ ਜਿਹੜੇ ਤੁਹਾਡਾ ਸਤਿਕਾਰ ਇਜ਼ਤ ਕਰਦੇ ਹਨ, ਤੁਹਾਡੇ ਪਾਵਨ-ਪਵਿਤਰ ਪੂਜ਼ਨੀਕਾਂ ਦਾ ਅਤੇ ਅਤਿਆਧਿਕ ਸਤਿਕਾਰਯੋਗ ਵਿਆਕਤੀਆਂ ਦਾ ਦਿਆਲਤਾ ਅਤੇ ਸੰਤਮਈ ਪਿਆਰ ਦੇ ਉਦਾਹਰਣਾਂ ਵਜੋਂ। ਸੋ ਉਹ ਤੁਹਾਨੂੰ ਸੁਣਨਗੇ! ਅਸੀ ਨਹੀ ਸ਼ੈਤਾਨ ਜਾਂ ਮਾਇਆ ਨੂੰ, ਸ਼ੈਤਾਨ ਨੂੰ ਜਾਂ ਨਾਕਾਰਾਤਮਿਕ ਸ਼ਕਤੀ ਨੂੰ ਜ਼ਾਰੀ ਰਖਣ ਦੇ ਸਕਦੇ ਸਾਨੂੰ ਭਰਮਾਂ ਕੇ ਕੁਰਾਹੇ ਪਾਉਣਾ, ਪ੍ਰਭੂ ਦੀ ਰਜ਼ਾ, ਹੁਕਮ ਦੇ ਵਿਰੁਧ, ਅਤੇ ਸਾਡੀ ਅੰਦਰੂਨੀ ਸੁਭਾਵਕ ਸੂਝ ਬੂਝ ਅਤੇ ਦਿਆਲੂ ਸੁਭਾਅ ਦੇ ਵਿਰੁਧ।

ਇਹ ਚਿਠੀ ਨੂੰ ਜ਼ਾਰੀ ਰਖਣ ਤੋਂ ਪਹਿਲਾਂ ਮੈਂ ਕੁਝ ਉਦਾਹਰਣਾਂ ਨੂੰ ਪੜ ਕੇ ਸੁਣਾਉਂਦੀ ਹਾਂ ਜੋ ਮਨਾਹੀ ਕਰਦੇ ਹਨ ਜਾਨਵਰਾਂ ਦੇ ਮਾਸ ਖਾਣ ਦੀ ਮੁਖ ਸੰਸਾਰ ਦੇ ਧਰਮਾਂ ਵਿਚ। ਬਸ ਜੇ ਕਦੇ ਕੋਈ ਹੋਰ ਵਿਆਕਤੀ ਵੀ ਸੁਣਦਾ ਹੋਵੇ। ਕੋਈ ਹੋਰ ਵਿਆਕਤੀ ਜਿਹੜਾ ਭੁਲ ਗਿਆ ਹੈ ਆਪਣੇ ਆਵਦੇ ਧਰਮ ਦੇ ਧਾਰਮਿਕ ਅਸੂਲਾਂ ਨੂੰ। ਸੋ ਪਹਿਲੇ ਮੈਂ ਇਹ ਪੜਾਂਗੀ ਵਰਨਾਤਮਿਕ ਤਰਤੀਬੀ ਅਨਸਾਰ।

ਬਾਹਾਈ ਮੱਤ

"ਜਾਨਵਰਾਂ ਦੇ ਮਾਸ ਖਾਣ ਅਤੇ ਇਸ ਤੋਂ ਪਰਹੇਜ਼ ਰਖਣ ਦੇ ਸੰਬੰਧ ਵਿਚ, ਤੁਸੀਂ ਇਹ ਪਕੇ ਤੌਰ ਤੇ ਹੀ ਜਾਣਦੇ ਹੋਂ ਕਿ, ਸਿਰਜ਼ਣਾ ਦੇ ਮੂਲ਼ ਤੋਂ, ਪ੍ਰਭੂ ਨੇ ਖੁਰਾਕ ਨਿਯਤ ਕੀਤੀ ਹਰ ਇਕ ਜਿਉਂਦੇ ਜੀਵ ਦੇ ਲਈ, ਅਤੇ ਇਸ ਦੇ ਵਿਪਰੀਤ ਖਾਣ ਦੀ ਇਜ਼ਾਜ਼ਤ ਨਹੀਂ ਦਿਤੀ ਗਈ।" - ਕੁਝ ਚੋਣਾਂ ਬਾਹਾਈ ਲਿਖਤਾਂ ਵਿਚੋਂ ਕੁਝ ਸਿਹਤ ਅਤੇ ਇਲਾਜ਼ ਦੇ ਨਜ਼ਰੀਏ।

ਬੁਧ ਮੱਤ

"...ਜੀਵਾਂ ਵੱਲੋਂ ਜਿਹੜਾ ਵੀ ਮਾਸ ਖਾਧਾ ਜਾਂਦਾ ਹੈ ਉਹ ਆਪਣੇ ਹੀ ਰਿਸ਼ਤੇਦਾਰਾਂ ਦਾ ਹੁੰਦਾ ਹੈ।" - ਲੰਕਾਵਾਤਾਰਾ ਸੂਤਰ (ਤ੍ਰੀਪੀਤਾਕਾ ਨੰਬਰ 671)

"ਇਸ ਦੇ ਨਾਲ ਹੀ, ਬੱਚੇ ਦੇ ਜਨਮ ਤੋਂ ਬਾਅਦ, ਧਿਆਨ ਰਖਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਜਾਨਵਰ ਨੂੰ ਨਾਂ ਮਾਰ‌ਿਆ ਜਾਵੇ ਮਾਂ ਨੂੰ ਖੁਆਉਣ ਦੇ ਚੱਕਰ ਵਿਚ ਮਾਸ-ਭਰੇ ਭੋਜ਼ਨਾਂ ਨਾਲ ਅਤੇ ਇਕੱਠਾ ਨਾਂ ਕਰਨਾ ਬਹੁਤ ਸਾਰੇ ਰਿਸ਼ਤੇਦਾਰਾਂ ਨੂੰ ਦਾਰੂ ਪਿਆਉਣ ਲਈ ਜਾਂ ਮਾਸ ਖਵਾਉਣ ਲਈ...ਕਿਉਂਕਿ ਜਨਮ ਦੀ ਔਖੀ ਘੜੀ ਵਿਚ ਉਥੇ ਆਲੇ-ਦੁਆਲੇ ਅਣਗਿਣਤ ਮਾੜੇ ਸ਼ੈਤਾਨ, ਬਦਰੂਹਾਂ ਅਤੇ ਭੂਤ-ਪਿਸ਼ਾਚ ਮੰਡਲਾ ਰਹੇ ਹੁੰਦੇ ਹਨ ਜਿਹੜੇ ਉਸ ਗੰਧੇ ਖੂਨ ਨੂੰ ਪੀਣਾ ਚਾਹੁੰਦੇ ਹਨ... ਅਣਜਾਣਪੁਣੇ ਵਿਚ ਅਤੇ ਉਲਟਾ ਚਾਰਾ ਕਰਦਿਆਂ ਖਾਣ ਪੀਣ ਲਈਂ ਜਾਨਵਰਾਂ ਨੂੰ ਮਾਰਨ ਦੇ ਨਾਲ... ਉਹ ਆਪਣੇ ਉਪਰ ਸਰਾਪ ਸਹੇੜ ਲੈਂਦੇ ਹਨ, ਜੋ ਦੋਵੇਂ ਮਾਂ ਅਤੇ ਬੱਚੇ ਲਈ ਨੁਕਸਾਨਦੇਹ ਹੁੰਦੇ ਹਨ।" - ਕ੍ਰੀਸਟੀਗਰਭਾ ਸੂਤਰ, ਅਧਿਆਇ 8

ਇਕ ਹੋਰ: "ਧਿਆਨ ਰਖਣਾ ਉਨਾਂ ਦਿਨਾਂ ਦੌਰਾਨ ਕਿਸੇ ਵਿਆਕਤੀ ਦੀ ਮੌਤ ਤੋਂ ਬਾਦ, ਨਾਂ ਮਾਰਨਾ ਜਾਂ ਬਰਬਾਦ ਕਰਨਾ ਜਾਂ ਬੁਰੇ ਕਰਮ ਨਾ ਸਿਰਜ਼ਣੇ ਪੂਜ਼ਾ ਕਰਨ ਨਾਲ ਜਾਂ ਬਲੀਦਾਨ ਚੜਾਵੇ ਕਰਨ ਨਾਲ ਦੂਤਾਂ ਅਤੇ ਦੇਵੀਆਂ ਨੂੰ... ਕਿਉਕਿ ਅਜਿਹੇ ਮਾਰਨ ਨਾਲ ਜਾਂ ਕਤਲਾਮ ਕਰਨ ਨਾਲ ਜਾਂ ਅਜਿਹੀ ਪੂਜ਼ਾ ਕਰਨ ਨਾਲ ਜਾਂ ਅਜਿਹੀ ਬਲੀਦਾਨ ਚੜਾਉਣ ਨਾਲ ਇਕ ਭੋਰਾ ਵੀ ਲਾਭ ਨਹੀ ਪੈਦਾ ਹੋਵੇਗਾ ਮਿਰਤਕ ਲਈਂ, ਪਰੰਤੂ ਇਹ ਹੋਰ ਬੁਰੇ ਪਾਪਾਂ ਨੂੰ ਪਿਛਲੇ ਪਾਪਾਂ ਨਾਲ ਜੋੜਣਗੇ, ਜੋ ਇਸ ਨੂੰ ਹੋਰ ਵੀ ਡੂੰਗਾ ਅਤੇ ਗੰਭੀਰ ਕਰੇਗਾ। ...ਇੰਝ, ਦੇਰ ਪੈਦਾ ਕਰੇਗੀ ਉਨਾਂ ਦੇ ਮੁੜ ਜਨਮ ਲੈਣ 'ਚ ਇਕ ਚੰਗੀ ਹਾਲਤ ਵਿਚ।" ਜਾਂ ਇਥੋਂ ਤਕ ਉਨਾਂ ਨੂੰ ਜ਼ਲਦੀ ਨਾਲ ਘਲੇਗੀ ਨਰਕ ਨੂੰ। ਕਰਮਾਂ ਦਾ ਭਾਵ ਹੈ ਪ੍ਰਤਿਫਲ। "ਜਿਹੋ ਜਿਹਾ ਤੁਸੀ ਬੀਜ਼ਦੇ ਹੋ, ਉਹੋ ਜਿਹਾ ਫਲ ਤੁਸੀ ਪਾਵੋਂਗੇ।" ਬਾਈਬਲ ਵਿਚ, ਇਹ ਕਿਹਾ ਗਿਆ ਹੈ। "ਜਿਵੇਂ ਤੁਸੀ ਬੀਜ਼ ਬੀਜ਼ਦੇ ਹੋ ਉਹੀ ਤੁਸੀ ਫਲ ਪਾਵੋਂਗੇ।" ਉਹਦਾ ਭਾਵ ਕਰਮ ਹੈ ਸੰਸਕ੍ਰਿਤ ਵਿਚ।

ਇਕ ਹੋਰ: "ਜੇਕਰ ਭਿਕਸ਼ੂ ਨਹੀ ਪਹਿਨਦੇ ਕਪੜੇ ਬਣਾਏ ਹੋਏ ਸਿਲਕ, ਰੇਸ਼ਮ ਤੋਂ," ਰੇਸ਼ਮ ਜੋ ਬਣਾਇਆ ਜਾਂਦਾ ਹੈ ਰੇਸ਼ਮ ਦੇ ਕੀੜ‌ਿਆਂ ਤੋਂ, “ਜੁਤੇ ਸਥਾਨਕ ਚਮੜੇ ਦੇ ਅਤੇ ਖਲਾਂ, ਅਤੇ ਪਰਹੇਜ਼ ਕਰਦੇ ਹਨ ਖਾਣ ਤੋਂ ਦੁਧ, ਕਰੀਮ ਅਤੇ ਮਖਣ, ਇਸ ਤਰਾਂ, ਉਨਾਂ ਨੂੰ ਸਚ ਮੁਚ ਮੁਕਤ ਕੀਤਾ ਜਾਵੇਗਾ… ਜੇਕਰ ਇਕ ਬੰਦਾ (ਕਾਬੂ) ਕਰ ਸਕਦਾ ਹੈ ਆਪਣਾ ਸਰੀਰ ਅਤੇ ਮਨ ਅਤੇ ਉਸ ਤਰਾਂ ਪਰਹੇਜ਼ ਕਰ ਸਕਦਾ ਹੈ ਜਾਨਵਰਾਂ ਦਾ ਮਾਸ ਖਾਣ ਤੋਂ ਅਤੇ ਜਾਨਵਰਾਂ ਦੀਆਂ ਵਸਤਾਂ ਪਹਿਨਣ ਤੋਂ, ਮੈਂ ਕਹਿੰਦਾ ਉਹ ਸਚ ਮੁਚ ਮੁਕਤੀ ਪਾਵੇਗਾ।" ਭਿਕਸ਼ੂਆਂ ਦਾ ਭਾਵ ਹੈ ਸੰਨਿਆਸੀ ਜਨ। - ਸੂਰੰਗਾਮਾ ਸੂਤਰ

ਇਕ ਹੋਰ: "ਜੇਕਰ ਕੋਈ ਵੀ ਮੇਰੇ ਪੈਰੋਕਾਰ ਇਮਾਨਦਾਰੀ ਨਾਲ ਨਹੀ ਸੋਚਦਾ ਉਹਦੇ ਬਾਰੇ ਅਤੇ ਅਜ਼ੇ ਵੀ ਮਾਸ ਖਾਂਦਾ ਹੈ, ਸਾਨੂੰ ਜਾਨਣਾ ਚਾਹੀਦਾ ਹੈ ਕਿ ਉਹ ਕੈਨਡੇਲਾ ਦੀ ਪਰੰਪਰਾ ਤੋਂ ਹੈ। ਉਹ ਮੇਰਾ ਪੈਰੋਕਾਰ ਨਹੀ ਹੈ ਅਤੇ ਮੈਂ ਉਹਦਾ ਅਧਿਆਪਕ ਨਹੀ ਹਾਂ। ਇਸੇ ਕਰਕੇ, ਮਹਾਂਮਤੀ, ਜੇਕਰ ਕੋਈ ਕਾਮਨਾ ਕਰਦਾ ਹੈ ਮੇਰਾ ਰਿਸ਼ਤੇਦਾਰ ਬਣਨ ਦੀ, ਉਹਨੂੰ ਨਹੀ ਚਾਹੀਦਾ ਕੋਈ ਵੀ ਮਾਸ ਖਾਣਾ।" ਕੈਨਡੇਲਾ ਦਾ ਭਾਵ ਘਾਤਕ ਜਾਂ ਕਾਤਲ, ਖੂਨੀ। - ਲੰਕਾਵਾਤਾਰਾ ਸੂਤਰ

ਕਾਓ-ਡਾਏ-ਇਜ਼ਮ

"ਸਭ ਤੋਂ ਅਹਿਮ ਚੀਜ਼ ਹੈ ਹੱਤਿਆ ਕਰਨ ਤੋਂ ਗੁਰੇਜ਼ ਕਰਨਾ ਹੈ... ਕਿਉਂਕਿ ਜਾਨਵਰਾਂ 'ਚ ਵੀ ਆਤਮਾਵਾਂ ਹਨ ਅਤੇ ਉਹ ਵੀ ਇਨਸਾਨਾਂ ਵਾਂਗ ਸਮਝਦੇ ਹਨ... ਜੇ ਅਸੀਂ ਮਾਰ ਕੇ ਉਨ੍ਹਾਂ ਨੂੰ ਖਾਂਦੇ ਹਾਂ, ਫਿਰ ਅਸੀਂ ਉਨ੍ਹਾਂ ਪ੍ਰਤੀ ਲਹੂ ਦਾ ਕਰਜ਼ ਆਪਣੇ ਸਿਰ ਲਵਾਂਗੇ।" - ਸਾਧੂ ਸੰਤਾਂ ਦੀਆਂ ਸਿੱਖਿਆਵਾਂ, ਦਸ ਨਸੀਹਤਾਂ ਦੀ ਪਾਲਣਾ ਕਰਨ ਬਾਰੇ - ਹਤਿਆ ਤੋਂ ਪਰਹੇਜ਼ ਕਰਨਾ, ਦੂਸਰਾ ਭਾਗ

ਈਸਾਈ ਮੱਤ

"ਮਾਸਾਹਾਰੀ ਭੋਜਨ ਪੇਟ ਦੇ ਲਈ, ਅਤੇ ਪੇਟ ਮਾਸਾਹਾਰੀ ਭੋਜਨਾਂ ਲਈ: ਪਰ ਪ੍ਰਭੂ ਨਾਸ਼ ਕਰ ਦੇਵੇਗਾ ਦੋਨਾਂ ਨੂੰ - ਇਹ ਨੂੰ ਅਤੇ ਨਾਲੇ ਉਨਾਂ ਨੂੰ ।" - ਪਹਿਲੇ ਕੋਰੀਂਨਥੀਅਨਸ 6:13, ਪਵਿੱਤਰ ਬਾਈਬਲ

ਇਕ ਹੋਰ: "ਅਤੇ ਜਦੋਂ ਕਿ ਮਾਸ ਉਨਾਂ ਦੇ ਦੰਦਾਂ ਦੇ ਵਿਚਕਾਰ ਹੀ ਸੀ, ਇਸ ਦੇ ਚਿਥਣ ਤੋਂ (ਪਹਿਲਾਂ), ਪ੍ਰਭੂ ਪਿਤਾ ਦਾ ਗੁਸਾ ਬਲ ਉੱਠਿਆ ਉਨਾਂ ਲੋਕਾਂ ਪ੍ਰਤੀ, ਅਤੇ ਪ੍ਰਭੂ ਪਿਤਾ ਨੇ ਉਨਾਂ ਲੋਕਾਂ ਨੂੰ ਇਕ ਬਹੁਤ ਹੀ ਵਡੀ ਪਲੇਗ, ਬਿਪਤਾ ਵਿਚ ਪਾਇਆ।" - ਨੰਬਰ 11:33, ਪਵਿੱਤਰ ਬਾਈਬਲ

ਕੌਨਫਿਊਸ਼ਨਿਜ਼ਮ

"ਸਾਰੇ ਇਨਸਾਨਾਂ ਕੋਲ ਮਨ ਹੈ, ਜਿਹੜਾ ਦੂਜਿਆਂ ਦੀਆਂ ਤਕਲੀਫਾਂ ਨੂੰ ਵੇਖ ਕੇ ਜ਼ਰ ਨਹੀਂ ਸਕਦਾ। ਇਕ ਉਤਮ ਮਨੁੱਖ, ਜਿਸ ਨੇ ਜਾਨਵਰਾਂ ਨੂੰ ਜਿਊਂਦੇ ਵੇਖਿਆ, ਨਹੀ ਸਹਿਣ ਕਰ ਸਕਦਾ ਉਨ੍ਹਾਂ ਨੂੰ ਮਰਦਿਆਂ ਵੇਖ ਕੇ; ਬਰਦਾਸ਼ਤ ਨਹੀਂ ਕਰ ਸਕਦਾ; ਉਨ੍ਹਾਂ ਦੀਆਂ ਮਰਨ ਵੇਲੇ ਚੀਕਾਂ ਸੁਣ ਕੇ, ਉਨ੍ਹਾਂ ਦਾ ਮਾਸ ਖਾਣਾ ਬਰਦਾਸ਼ਤ ਨਹੀਂ ਕਰ ਸਕਦਾ।" - ਮੈਨਸੀਐਸ ਰਾਜ਼ਾ ਹੂਈ ਲਿਆਂਗ ਦਾ, ਅਧਿਆਇ 4

ਡਾਓ-ਡੂਆ-ਇਜ਼ਮ

"ਸ਼ਾਂਤੀ ਦੇ ਹੋਣ ਲਈ, ਮਾਨਵਤਾ ਨੂੰ ਪਹਿਲੇ ਸ਼ਾਂਤੀ ਬਨਾਉਣੀ ਜ਼ਰੂਰੀ ਹੈ ਜਾਨਵਰਾਂ ਨਾਲ; ਉਹਨਾਂ ਨੂੰ ਨਾ ਮਾਰੋ ਆਪਣੇ ਆਪ ਨੂੰ ਖੁਆਉਣ ਲਈ, ਫਿਰ ਉਥੇ ਸ਼ਾਂਤੀ ਆਵੇਗੀ ਲੋਕਾਂ ਵਿਚਕਾਰ।" - ਨਾਮ ਕੁਓਕ ਫਾਟ ਮੰਦਰ

ਐਸੇਨੇਸ

"ਮੈਂ ਖੂਨੀ ਪੁਰਬਾਂ ਅਤੇ ਬਲੀਆਂ ਚੜ੍ਹਾਉਣ ਦੀ ਪ੍ਰਥਾ ਦਾ ਖਾਤਮਾ ਕਰਨ ਆਇਆ ਹਾਂ, ਅਤੇ ਜੇ ਤੁਸੀਂ ਮਾਸ ਅਤੇ ਖੂਨ ਦਾ ਚੜ੍ਹਾਵਾ ਚੜ੍ਹਾਉਣਾ ਅਤੇ ਮਾਸ ਤੇ ਖੂਨ ਖਾਣਾ ਬੰਦ ਨਹੀਂ ਕਰੋਗੇ, ਤਾਂ ਪ੍ਰਭੂ ਦੇ ਕ੍ਰੋਧ ਤੋਂ ਤੁਹਾਨੂੰ ਕੋਈ ਨਹੀਂ ਬਚਾ ਸਕੇਗਾ।" - ਗੌਸਪਲ ਆਫ ਦ ਹੋਲੀ ਟਵੈਲਵ

ਹਿੰਦੂ ਧਰਮ

"ਜਦੋਂ ਕਿ ਤੁਸੀਂ ਮਾਰੇ ਗਏ ਜਾਨਵਰਾਂ ਨੂੰ ਦੁਬਾਰਾ ਜਿਉੰਦਾ ਨਹੀਂ ਕਰ ਸਕਦੇ, ਤੁਸੀਂ ਉਨ੍ਹਾਂ ਨੂੰ ਮਾਰਨ ਲਈ ਜ਼ਿੰਮੇਵਾਰ ਹੋਂ। ਇਸ ਲਈ ਤੁਸੀਂ ਨਰਕ ਨੂੰ ਜਾਵੋਂਗੇ; ਤੁਹਾਡੀ ਮੁਕਤੀ ਲਈ ਕੋਈ ਰਾਹ ਨਹੀਂ ਹੋਵੇਗਾ।" - ਆਦੀ-ਲੀਲਾ, ਅਧਿਆਇ 17, ਬੰਦ 159-165

ਇਕ ਹੋਰ: "ਉਹ ਜਿਹੜਾ ਹੋਰਨਾਂ ਜੀਵਾਂ ਦਾ ਮਾਸ ਖਾ ਕੇ ਆਪਣਾ ਮਾਸ ਵਧਾਉਣਾ ਚਾਹੁੰਦਾ ਹੈ ਉਹ ਭਾਵੇਂ ਕਿਸੇ ਵੀ ਨਸਲ ਵਿਚ ਜਨਮ ਲਵੇ ਪਰ ਉਸ ਦੀ ਜ਼ਿੰਦਗੀ ਦੁੱਖਾਂ ਨਾਲ ਘਿਰੀ ਰਹਿੰਦੀ ਹੈ।" - ਮ੍ਹਹਾਭਾਰਤ, ਆਨੂ। 115.47.ਐਫ ਐਸ, ਪੰਨਾ 90

ਇਕ ਹੋਰ: "ਓ ਸਭ ਤੋਂ ਉਤਮ ਰਾਜ਼‌ਿਆਂ ਵਿਚੋ! ਜੇਕਰ ਚੀਜ਼ਾਂ, ਜੋ ਹਾਸਲ ਕੀਤੀਆਂ ਹੋਰਨਾਂ ਨੂੰ ਜ਼ਖਮੀ ਕਰਨ, ਚੋਟ ਲਾਉਣ ਨਾਲ, ਵਰਤੀਆਂ ਜਾਣ ਕਿਸੇ ਵੀ ਚੰਗੇ ਮਹੂਰਤ ਵਾਲੇ ਕਾਰਜ਼ ਲਈ, ਉਹ ਲਿਆਉਂਦੀਆਂ ਹਨ ਉਲਟੇ ਨਤੀਜ਼ੇ ਫਲਣ ਹੋਣ ਦੇ ਸਮੇਂ।" - ਦੇਵੀ ਭਗਵਤਮ, ਚੌਥੀ ਕਿਤਾਬ, ਅਧਿਆਇ 4, ਬੰਦ 32

ਇਸਲਾਮ ਮੱਤ

"ਅੱਲ੍ਹਾ ਹਰ ਕਿਸੇ ਉਤੇ ਰਹਿਮ ਨਹੀਂ ਕਰੇਗਾ, ਸਿਵਾਏ ਉਨ੍ਹਾਂ ਦੇ ਜਿਹੜੇ ਹੋਰਨਾਂ ਪ੍ਰਾਣੀਆਂ ਉਤੇ ਰਹਿਮ ਕਰਦੇ ਹਨ।" - ਪੈਗੰਬਰ ਮੁਹੰਮਦ (ਸ਼ਾਂਤੀ ਬਣੇ ਰਹੇ ਉਨਾਂ ਉਪਰ), ਹਾਦਿਤ

ਇਕ ਹੋਰ: "ਆਪਣੇ ਪੇਟਾਂ ਨੂੰ ਜਾਨਵਰਾਂ ਦੀਆਂ ਕਬਰਸਤਾਨਾਂ ਨਾਂ ਬਣਨ ਦੇਵੋ!" - ਪੈਗੰਬਰ ਮੁਹੰਮਦ (ਸ਼ਾਂਤੀ ਬਣੀ ਰਹੇ ਉਨਾਂ ਉਪਰ), ਹਾਦਿਤ

ਜ਼ੈਨੀ ਧਰਮ

"ਇਕ ਅਸਲੀ ਭਿਖਸ਼ੂ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਅਜਿਹਾ ਭੋਜਨ ਅਤੇ ਪੀਣ ਵਾਲਾ ਪਦਾਰਥ ਜਿਹੜਾ ਖਾਸ ਤੌਰ 'ਤੇ ਉਸ ਲਈ ਤਿਆਰ ਕੀਤਾ ਜਾਵੇ ਜੋ ਸੰਬੰਧਿਤ ਹੋਵੇ ਹਤਿਆ ਨਾਲ ਜਿਉਂਦੇ ਜੀਵਾਂ ਦੀ।" - ਸੂਤਰਾਕ੍ਰਿਤੰਗਾ

ਯਹੂਦੀ ਮੱਤ

"ਅਤੇ ਭਾਵੇਂ ਕੋਈ ਮਨੁੱਖ ਇਜ਼ਰਾਈਲ ਘਰਾਣੇ ਦਾ ਹੋਵੇ, ਜਾਂ ਉਨ੍ਹਾਂ ਓਪਰਿਆਂ, ਅਜ਼ਨਬੀਆਂ ਵਿਚੋਂ ਜੋ ਤੁਹਾਡੇ 'ਚ ਵਸਦੇ ਹਨ, ਜਿਹੜਾ ਕਿਸੇ ਪ੍ਰਕਾਰ ਦਾ ਲਹੂ* ਖਾਵੇ; ਮੈਂ ਉਸ ਜੀਵ ਉਸ ਰੂਹ ਦੇ ਬਰਖਲਾਫ ਹੋਵਾਂਗਾ ਜਿਹੜਾ ਲ੍ਹਹੂ* ਖਾਂਦਾ ਹੈ, ਅਤੇ ਉਸ ਨੂੰ ਉਸ ਦੇ ਲੋਕਾਂ 'ਚੋਂ ਛੇਕ ਦਿਆਂਗਾ।" - ਲੈਵੀਟੀਕਸ 17:10, ਪਵਿਤਰ ਬਾਈਬਲ * ਲ੍ਹਹੂ: ਭਾਵ "ਮਾਸ," ਜਿਹਦੇ ਵਿਚ ਲਹੂ ਹੈ।

ਸਿਖ ਮੱਤ

"ਜਿਹੜੇ ਨਾਸ਼ਵਾਨ ਮਨੁਖ ਭੰਗ, ਮਾਸ ਅਤੇ ਸ਼ਰਾਬ ਪੀਂਦੇ ਖਾਂਦੇ ਹਨ - ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਕਿਹੜੇ ਤੀਰਥਾਂ ਨੂੰ ਜਾਣ, ਵਰਤ ਰੱਖਣ ਅਤੇ ਰਸਮਾਂ ਨਿਭਾਉਣ, ਉਹ ਸਾਰੇ ਨਰਕ ਨੂੰ ਜਾਣਗੇ।" - ਗੁਰੂ ਗ੍ਰੰਥ ਸਾਹਿਬ, ਪੰਨਾ 1377

ਤਾਓਈਜ਼ਮ

"ਨਾ ਜਾਓ ਪਹਾੜਾਂ ਵਿਚ ਪੰਛੀਆਂ ਨੂੰ ਜਾਲ ਵਿਚ ਫਸਾਉਣ ਲਈ, ਨਾ ਹੀ ਪਾਣੀ ਵਿਚ ਜ਼ਹਿਰ ਦੇਣ ਲਈ ਮੱਛੀਆਂ ਅਤੇ ਮੀਨਿਕਾ ਨੂੰ। ਨਾ ਵੱਢੋ, ਨਾਂ ਕਤਲ ਕਰੋ ਬਲ੍ਹਦ ਨੂੰ ।" - ਟਰੈਕਟ ਆਫ ਦ ਕੁਆਇਟ ਵੇਅ

ਤਿਬਤੀ ਬੁਧ ਮੱਤ

"ਚੜਾਵਾ ਦੇਵੀਆਂ ਨੂੰ ਜੋ ਹਾਸਲ ਕੀਤਾ ਜਾਂਦਾ ਹੈ ਸੰਵੇਦਨਸ਼ੀਲ ਜੀਵਾਂ ਨੂੰ ਮਾਰ ਕੇ ਇਹ ਉਵੇਂ ਹੈ ਜਿਵੇਂ ਇਕ ਮਾਂ ਨੂੰ ਉਸ ਦੇ ਆਪਣੇ ਬਚੇ ਦਾ ਮਾਸ ਭੇਟ ਕੀਤਾ ਜਾਵੇ; ਅਤੇ ਇਹ ਇਕ ਬਹੁਤ ਭਾਰਾ ਪਾਪ ਹੈ।" - ਸਰਬ-ਉਚ ਰਸਤਾ ਇਕ ਪੈਰੋਕਾਰ ਦਾ: ਨਸੀਹਤਾਂ ਸਤਿਗੁਰੂਆਂ ਦੀਆਂ, ਤੇਰਾਂ ਗੰਭੀਰ ਅਪਰਾਧ, ਮਹਾਨ ਗੁਰੂ ਗਾਮਪੋਪਾ

ਜ਼ੋਰੋਐਸਟ੍ਰੀਅਨਿਜ਼ਮ

"ਉਹ ਪੌਦੇ ਜਿਹੜੇ, ਮੈਂ, ਅਹੂਰਾ ਮਾਜ਼ਦਾ (ਭਾਵ ਪ੍ਰਭੂ) ਨੇ, ਬਰਸਾਏ ਮੀਂਹ ਵਾਂਗ ਧਰਤੀ ਉਪਰ, ਭੋਜ਼ਨ ਦੇਣ ਲਈ ਹਨ ਵਿਸ਼ਵਾਸ਼ੀਆ ਨੂੰ, ਅਤੇ ਚਾਰਾ ਗੁਣਕਾਰੀ ਗਾਵਾਂ ਨੂੰ ।" - ਅਵਿਸਟਾ

ਆਦਿ, ਅਤੇ ਆਦਿ। ਉਥੇ ਹੋਰ ਹਨ, ਬਿਨਾਂਸ਼ਕ। ਇਹ ਬਸ ਕੁਝ ਕੁ ਉਦਾਹਰਣ ਹਨ। ਹੋਰ ਵਧੇਰੇ ਜਾਣਕਾਰੀ ਲਈਂ, ਕ੍ਰਿਪਾ ਕਰਕੇ ਚੈਕ ਕਰੋ SupremeMasterTV.com

ਸੋ ਕੋਈ ਫਰਕ ਨਹੀ ਪੈਂਦਾ ਕਿਹੜੇ ਧਰਮ ਦੇ ਨਾਲ ਕੋਈ ਸੰਬੰਧ ਰਖਦਾ ਹੈ, ਸਾਰਿਆਂ ਨੂੰ ਪਾਲਣਾ ਕਰਨੀ ਜ਼ਰੂਰੀ ਹੈ ਸਭ ਤੋਂ ਅਹਿਮ ਨਸੀਹਤ ਦੀ: "ਤੁਹਾਨੂੰ ਮਾਰਨਾ ਨਹੀ ਚਾਹੀਦਾ।" ਅਹਿੰਸਾ। ਗੈਰ-ਹਿੰਸਾ।

ਹੁਣ ਇਹ ਸਮਾਂ ਹੈ ਮਾਨਵਤਾ ਲਈਂ ਵਾਪਸ ਜਾਣ ਦਾ ਕਿ ਕਿਵੇਂ ਸਾਡੇ ਸਿਰਜ਼ਨਹਾਰ ਨੇ ਮੂਲ ਵਿਚ ਚਿਤਵਿਆ ਸੀ ਉਨਾਂ ਦੇ ਆਪਣੇ ਸਾਰੇ ਬਚਿਆਂ ਦੇ ਜਿੰਦਾ ਰਹਿਣ ਲਈਂ - ਮਾਨ-ਸਨਮਾਨ, ਸਤਿਕਾਰ, ਸ਼ਾਂਤੀ, ਪਿਆਰ ਵਿਚ, ਅਤੇ ਚੰਗੇ ਮੁਖਤਿਆਰ, ਰਖਵਾਲੇ ਬਣਨ ਲਈਂ ਸਾਡੀ ਧਰਤੀ ਘਰ ਦੇ। ਕ੍ਰਿਪਾ ਕਰਕੇ ਯਾਦ ਦਿਲਾਵੋ ਆਪਣੇ ਸ਼ਰਧਾਲੂਆਂ ਨੂੰ ਇਹ ਸਭ ਅਤੇ ਹੋਰ ਬਾਰੇ। ਮੈਂ ਜਾਣਦੀ ਹਾਂ ਤੁਸੀ ਇਹ ਕੀਤਾ ਹੈ, ਪਰ ਕ੍ਰਿਪਾ ਕਰਕੇ ਦੁਹਰਾਉ ਬਾਰ ਬਾਰ, ਅਤੇ ਵਿਸਤਾਰ ਨਾਲ ਦਸੋ ਉਨਾਂ ਨੂੰ ਕਿ ਇਹ ਬੇਹਦ ਮਹਤਵਪੂਰਨ ਹੈ ਉਨਾਂ ਦੀਆ ਆਪਣੀਆਂ ਆਤਮਾਵਾਂ ਲਈ ਨਾਲੇ ਸਾਡੇ ਗ੍ਰਹਿ ਲਈਂ, ਸਾਡੇ ਸੰਸਾਰ ਲਈ। ਇਹ ਸਮਾਂ ਹੈ ਸਾਰੇ ਜਾਨਵਰਾਂ ਦੀ ਦੁਖ-ਪੀੜਾ ਨੂੰ ਖਤਮ ਕਰਨ ਦਾ, ਕਿਉਂਕਿ ਉਨਾਂ ਪਾਸ ਇਕ ਅਧਿਕਾਰ ਹੈ ਜਿਉਣ ਦਾ ਸ਼ਾਂਤੀ ਵਿਚ, ਆਜ਼ਾਦੀ ਅਤੇ ਮਾਣ ਨਾਲ ਆਪਣੇ ਪਿਆਰ‌ਿਆਂ ਨਾਲ ਕੁਦਰਤ ਵਿਚ, ਬਸ ਉਵੇਂ ਜਿਵੇਂ ਪ੍ਰਭੂ ਨੇ ਮੂਲ ਵਿਚ ਨੀਅਤ ਕੀਤਾ ਸੀ।

ਕ੍ਰਿਪਾ ਕਰਕੇ ਮਦਦ ਕਰੋ ਬਚਾਉਣ ਲਈ ਪ੍ਰਭੂ ਦੀ ਸਿਰਜ਼ਣਾ ਨੂੰ। ਕ੍ਰਿਪਾ ਕਰਕੇ ਮਦਦ ਕਰੋ ਨਿਰਦੋਸ਼ਾਂ ਦੇ ਦੁਖ ਨੂੰ ਖਤਮ ਕਰਨ ਲਈ। ਅਸੀ ਯੁਧ ਕਰਦੇ ਹਾਂ ਇਕ ਦੂਸਰੇ ਨਾਲ, ਅਤੇ ਅਸੀਂ ਯੁਧ ਕਰਦੇ ਹਾਂ ਜਾਨਵਰਾਂ ਨਾਲ। ਇਹ ਸਹੀ ਨਹੀਂ ਹਨ। ਇਹ ਕਾਰਜ਼ ਸਹੀ ਨਹੀ ਹਨ। ਇਹ ਕਾਰਜ਼ ਵਿਰੁਧ ਹਨ ਪ੍ਰਭੂ ਦੇ ਹੁਕਮਾਂ, ਨੇਮਾਂ ਦੇ ਅਤੇ ਰਜ਼ਾ ਦੇ। ਕ੍ਰਿਪਾ ਕਰਕੇ ਯਾਦ ਦਿਲਾਵੋ ਆਪਣੇ ਸ਼ਰਧਾਲੂਆਂ ਨੂੰ। ਮੈਂ ਵਿਸ਼ਵਾਸ਼ ਕਰਦੀ ਹਾਂ ਸਿਆਣਪ ਵਿਚ ਤੁਹਾਡੇ ਪਾਵਨ-ਪਵਿਤਰ ਪੂਜ਼ਨੀਕਾਂ ਦੀ ਅਤੇ ਸਾਰੇ ਅਤਿਆਧਿਕ ਸਤਿਕਾਰਯੋਗ ਵਿਆਕਤੀਆਂ ਦੀ ਅਗਵਾਈ ਕਰਨ ਲਈ ਇਸ ਮਹਾਨ ਬਦਲਾਵ ਦੀ! ਸਾਨੂੰ ਬਦਲਣਾ ਜ਼ਰੂਰੀ ਹੈ! ਮੈਂ ਵਿਸ਼ਵਾਸ਼ ਕਰਦੀ ਹਾਂ ਕਿ ਤੁਸੀ ਪਾਵਨ-ਪਵਿਤਰ ਪੂਜ਼ਨੀਕ ਜੀਉ ਅਤੇ ਅਤਿਆਧਿਕ ਸਤਿਕਾਰਯੋਗ ਵਿਆਕਤੀਉ, ਅਤੇ ਸਾਰੇ ਅਤਿਆਧਿਕ ਸਤਿਕਾਰਯੋਗ ਵਿਆਕਤੀਉ ਇਸ ਮਹਾਨ ਬਦਲਾਵ ਦੀ ਅਗਵਾਈ ਕਰੋਂਗੇ। ਮਸ਼ਹੂਰੀ ਕਰਨ ਲਈ ਵੀਗਨ ਜੀਵਨ ਸ਼ੈਲੀ ਦੀ, ਜੋ ਸ਼ਾਮਲ ਕਰਦੀ ਹੈ ਪਿਆਰ, ਦਿਆਲਤਾ ਅਤੇ ਸਤਿਕਾਰ ਸਾਰੇ ਜੀਵਾਂ ਲਈਂ ਅਤੇ ਤਾਬੇਦਾਰੀ ਕਰਦੀ ਹੈ ਪ੍ਰਭੂ ਦੇ ਨੇਮਾਂ, ਹੁਕਮਾਂ ਦੀ। ਕ੍ਰਿਪਾ ਕਰਕੇ ਇਹਦੀ ਮਸ਼ਹੂਰੀ ਕਰੋ ਸਾਰੇ ਆਪਣੇ ਪਾਦਰੀ ਵਰਗ, ਭਿਕਸ਼ੂਆਂ, ਭਿਕਸ਼ਣੀਆਂ ਅਤੇ ਸਾਰੇ ਸ਼ਰਧਾਲੂਆਂ ਨੂੰ। ਸ਼ਕਤੀ ਜੋ ਸੌਂਪੀ ਗਈ ਤੁਹਾਡੇ ਰੁਤਬੇ ਨੂੰ ਇਕ ਵਡੀ, ਪ੍ਰਭਾਵਸ਼ਾਲੀ ਹਲਾਸ਼ੇਰੀ ਦੇਵੇਗੀ ਸੰਸਾਰ ਦੇ ਨਾਗਰਿਕਾਂ ਲਈਂ ਅਨੁਸਰਨ ਕਰਨ ਵਿਚ ਤੁਹਾਡੀ ਅਗਵਾਈ ਦਾ । ਕ੍ਰਿਪਾ ਕਰਕੇ "ਨਾਇਕ ਬਣੋ ਸਾਡੇ ਸਮੇਂ ਦੇ," ਬਚਾਵੋ ਸਾਰੇ ਇਨਾਂ ਨਿਰਦੋਸ਼ ਜੀਵਾਂ ਨੂੰ, ਸਾਡੇ ਸਾਥੀ-ਨਿਵਾਸੀਆਂ ਨੂੰ ਜਿਨਾਂ ਨੂੰ ਜਾਨਵਰ ਆਖਿਆ ਜਾਂਦਾ ਹੈ, ਜਿਨਾਂ ਨੇ ਕਦੇ ਕੋਈ ਨੁਕਸਾਨ ਨਹੀ ਕੀਤਾ । ਜਿਹੜੇ ਇਕ ਵਰਦਾਨ ਹਨ ਸਾਡੇ ਸੰਸਾਰ ਲਈਂ। ਜਿਹੜੇ ਅਦੁਭਤ, ਸਨੇਹੀ, ਅਤੇ ਰਹਿਮਦਿਲ ਹਨ ਮਾਨਸਾਂ ਪ੍ਰਤੀ ਨਾਲੇ ਆਪਣੇ ਆਵਦੇ ਸਾਥੀ-ਨਿਵਾਸੀ ਜਾਨਵਰਾਂ ਪ੍ਰਤੀ। ਸਾਡੇ ਸੁਪਰੀਮ ਮਾਸਟਰ ਟੈਲੀਵੀਜ਼ਨ ਵਿਚ, ਸਾਡੇ ਪਾਸ ਬਹੁਤ ਹੀ ਉਦਾਹਰਣ ਹਨ ਉਹਦੇ, ਜਾਨਵਰਾਂ ਦੀ ਸਨੇਹੀ ਦਿਆਲਤਾ ਅਤੇ ਰਹਿਮਤਾ ਰੀਕਾਰਡ ਕੀਤੀ ਗਈ ਹੈ ਸਾਰੇ ਸੰਸਾਰ ਭਰ ਤੋਂ। ਕ੍ਰਿਪਾ ਕਰਕੇ ਆਪਣੇ ਸ਼ਰਧਾਲੂਆਂ ਨੂੰ ਕਹਿਣਾ ਉਨਾਂ ਨੂੰ ਦੇਖਣ ਲਈਂ। ਅਸੀਂ ਨਹੀ ਆਸ ਰਖ ਸਕਦੇ ਸਵਰਗਾਂ ਦੀ ਜਦੋਂ ਅਸੀਂ ਨਰਕ ਸਿਰਜ਼ਦੇ ਹਾਂ ਜਾਂ ਛੋਟ ਦਿੰਦੇ ਹਾਂ ਨਰਕਮਈ, ਕਤਲਾਮ ਨੂੰ ਪ੍ਰਭੂ ਦੀ ਅਤਿ-ਪਿਆਰੀ ਸਿਰਜ਼ਨਾ ਦੇ, ਅਜਿਹੀ ਇਕ ਬਹੁ-ਗਿਣਤੀ ਵਾਲੀ ਹਤਿਆ, ਨਿਰਦਈ ਤਰੀਕੇ ਨਾਲ। ਅਸੀਂ ਨਹੀ ਆਸ ਰਖ ਸਕਦੇ ਸਵਰਗ ਦੀ ਦਿਆਲਤਾ ਲਈਂ ਜੇਕਰ ਅਸੀ ਬਰਬਾਦ ਕਰਦੇ ਹਾਂ ਪ੍ਰਭੂ ਦੀ ਸਿਰਜ਼ਨਾ ਨੂੰ ਅਤੇ ਕੋਈ ਦਇਆ-ਰਹਿਮ ਨਹੀ ਰਖਦੇ ਹੋਰਨਾਂ ਪ੍ਰਭੂ ਦੇ ਬਚ‌ਿਆਂ ਲਈ, ਭਾਵ ਜਾਨਵਰਾਂ ਲਈ।

ਕ੍ਰਿਪਾ ਕਰਕੇ ਅਣਡਿਠ ਨਾਂ ਕਰਨਾ ਉਨਾਂ ਦੀ ਭਿਆਨਕ ਦੁਰਦਸ਼ਾ ਨੂੰ। ਪ੍ਰਭੂ ਜਾਣਦਾ ਹੈ ਉਨਾਂ ਦੀ ਰੋਜ਼ਾਨਾ ਦੁਖ-ਪੀੜਾ ਨੂੰ। ਸਵਰਗ ਅਤੇ ਧਰਤੀ-ਗ੍ਰਹਿ ਗਵਾਹੀ ਭਰਦੇ ਹਨ ਉਨਾਂ ਦੀ ਪੀੜਾ ਦੀ। ਉਨਾਂ ਦੀਆਂ ਕੁਰਲਾਹਟਾਂ ਨੇ ਹਿਲਾ ਦਿਤਾ ਹੈ ਸਾਰੇ ਸਵਰਗਾਂ ਨੂੰ ਅਤੇ ਅਨੇਕ ਹੀ ਜੀਵਾਂ ਦੇ ਦਿਲਾਂ ਨੂੰ। ਕ੍ਰਿਪਾ ਕਰਕੇ ਉਨਾਂ ਲਈਂ ਗਲ ਕਰੋ, ਕ੍ਰਿਪਾ ਕਰਕੇ ਉਨਾਂ ਦੀ ਮਦਦ ਕਰੋ, ਕਿਉਂਕਿ ਇਹ ਵੀ ਸਾਡੇ ਸੰਸਾਰ ਦੀ ਮਦਦ ਕਰਦਾ ਹੈ ਸਿਹਤਯਾਬ ਹੋਣ ਲਈਂ ਜ਼ਲਵਾਯੂ ਦੇ ਵਾਧੇ ਵਿਚ। ਤੁਹਾਡੇ ਨੇਕ ਕਾਰਜ਼ ਸਦਾ ਹੀ ਰੀਕਾਰਡ ਕੀਤੇ ਜਾਣਗੇ ਸਵਰਗਾਂ ਵਲੋਂ ਅਤੇ ਹਿਸਾ ਪਾਉਣਗੇ ਇਕ ਉਦਾਰਚਿਤ ਮਹੌਲ ਬਨਾਉਣ ਵਿਚ ਸਾਡੇ ਗ੍ਰਹਿ ਉਤੇ, ਵਿਸ਼ਵੀ ਸ਼ਾਂਤੀ ਲਈ, ਅਤੇ ਜ਼ਲਵਾਯੂ ਨੂੰ ਸਥਿਰ ਕਰਨ ਵਿਚ, ਜੋ ਕਿ ਸਾਰੀਆਂ ਜਿੰਦਗੀਆਂ ਲਈ ਮਹਤਵ ਹੈ ਧਰਤੀ ਗ੍ਰਹਿ ਉਤੇ। ਸਾਰੀਆਂ ਜਿੰਦਗੀਆਂ ਨਿਰਭਰ ਹਨ ਤੁਹਾਡੇ ਰਹਿਮ-ਭਰੇ ਕਾਰਜ਼ ਉਤੇ।

ਸੰਸਾਰੀ ਨਾਗਰਿਕ, ਜਾਨਵਰ ਅਤੇ ਸਾਡੇ ਬਚੇ ਸਦਾ ਹੀ ਯਾਦ ਰਖਣਗੇ ਤੁਹਾਡੇ ਨਾਇਕ, ਦਿਆਲੂ ਕਾਰਜ਼ਾਂ ਨੂੰ ਅਤੇ ਪ੍ਰਾਰਥਨਾ ਕਰਨਗੇ ਤੁਹਾਡੀ ਖੁਸ਼ੀ ਲਈਂ, ਖੁਸ਼ਹਾਲੀ, ਸਿਹਤਮੰਦ ਲੰਮੀ ਉਮਰ ਲਈ ਪ੍ਰਭੂ ਦੇ ਨਾਮ ਵਿਚ। ਸਦਾ ਹੀ ਮਿਹਰਵਾਨ ਸਵਰਗ ਖੁਸ਼ ਹੋਣਗੇ। ਸਰਬ-ਸਨੇਹੀ ਪ੍ਰਭੂ ਸਾਡੇ ਅਪਰਾਧਾਂ ਨੂੰ ਬਖਸ਼ ਦੇਵੇਗਾ ਅਤੇ ਸਾਡੀਆਂ ਉਮਰਾਂ ਨੂੰ ਵਧਾ ਦੇਵੇਗਾ, ਜਿਉਂ ਅਸੀ ਮੁਕਤ ਕਰਦੇ ਹਾਂ ਅਤੇ ਸਾਡੇ ਸਾਥੀ-ਨਿਵਾਸੀਆਂ ਦੀਆਂ ਜਿੰਦਗੀਆਂ ਨੂੰ ਵਧਾਉਂਦੇ ਹਾਂ, ਸਨੇਹੀ, ਰਹਿਮਦਿਲ ਜਾਨਵਰਾਂ ਦੀਆਂ।

ਪ੍ਰਭੂ ਤੁਹਾਨੂੰ ਬਖਸ਼ਣ, ਸਾਰੇ ਤੁਹਾਨੂੰ ਪਾਵਨ-ਪਵਿਤਰ ਪੂਜ਼ਨੀਕਾਂ ਨੂੰ, ਅਤੇ ਸਾਰੇ ਤੁਹਾਨੂੰ ਸਤਿਕਾਰਯੋਗ ਵਿਆਕਤੀਆਂ ਨੂੰ, ਅਤੇ ਬਖਸ਼ਣ ਤੁਹਾਡੇ ਪਵਿਤਰ ਮਿਸ਼ਨ ਨੂੰ ਬਹੁਤ ਹੀ ਜਿਆਦਾ, ਅਤੇ ਪ੍ਰਭੂ ਸਾਡੇ ਸੰਸਾਰ ਨੂੰ ਬਖਸ਼ਣ। ਆਮਨ। ਤੁਹਾਡਾ ਧੰਨਵਾਦ ਹੈ। ਤੁਹਾਡਾ ਧੰਨਵਾਦ, ਅਤੇ ਤੁਹਾਡਾ ਧੰਨਵਾਦ। ਪ੍ਰਭੂ ਦੇ ਪ੍ਰੇਮ-ਪਿਆਰ ਵਿਚ, ਤੁਹਾਡਾ ਧੰਨਵਾਦ।

ਹੋਰ ਦੇਖੋ
...ਧਰਮਾਂ ਵਿਚ  (23/24)
1
2021-03-19
9890 ਦੇਖੇ ਗਏ
3
2022-01-22
5446 ਦੇਖੇ ਗਏ
5
2021-12-08
7033 ਦੇਖੇ ਗਏ
6
4:23

Prohibition on Alcohol in Religion

8426 ਦੇਖੇ ਗਏ
2019-11-06
8426 ਦੇਖੇ ਗਏ
7
2022-01-07
5413 ਦੇਖੇ ਗਏ
8
2021-04-28
18993 ਦੇਖੇ ਗਏ
15
2021-11-17
4990 ਦੇਖੇ ਗਏ
16
2018-07-27
7578 ਦੇਖੇ ਗਏ
17
2021-06-25
5390 ਦੇਖੇ ਗਏ
18
2020-06-04
13006 ਦੇਖੇ ਗਏ
22
2018-01-21
6067 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-11-06
33 ਦੇਖੇ ਗਏ
2024-11-05
410 ਦੇਖੇ ਗਏ
2024-11-05
279 ਦੇਖੇ ਗਏ
2024-11-04
8363 ਦੇਖੇ ਗਏ
2024-11-04
1260 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ