ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਘਟ ਦਰਦ ਅਤੇ ਕਰਮ ਦਾ ਕਾਰਨ ਬਣਦੇ: ਖਾਣ ਲਈ ਪੌਂਦੇ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਹ ਬਹੁਤ ਹੀ ਦੁਖ ਦੀ ਗਲ ਹੈ ਕਿ ਕਦੇ ਕਦਾਂਈ ਅਨੇਕ ਹੀ ਫਾਰਮਾਂ ਉਤੇ, ਉਹ ਭੋਜ਼ਨ ਸੁਟ ਦਿੰਦੇ ਹਨ ਜੋ ਉਹ ਨਹੀਂ ਵੇਚ ਸਕਦੇ। ਕਿਉਂਕਿ ਜੇਕਰਉਹ ਇਹ ਬਾਹਰ ਦਿੰਦੇ ਹਨ, ਉਨਾਂ ਨੂੰ ਚਿੰਤਾ ਹੈ ਕਿ ਕੀਮਤ ਘਟ ਹੋਵੇਗੀ ਅਤੇ ਕੋਈ ਉਤਨਾ ਜਿਆਦਾ ਭੁਗਤਾਨ ਨਹੀਂ ਕਰੇਗਾ ਜੇਕਰ ਭੋਜ਼ਨ ਭਰਪੂਰ ਮਾਤਰਾ ਵਿਚ ਸਪਲਾਈ ਕੀਤਾ ਜਾਂਦਾ ਹੈ। ਫਿਰ ਕੀਮਤ ਘਟ ਜਾਵੇਗੀ, ਅਤੇ ਉਹ ਪੈਸੇ ਨਹੀਂ ਕਮਾਂ ਸਕਣਗੇ। ਪਰ ਜੇਕਰ ਉਹ ਭੋਜ਼ਨ ਸੁਟ ਦਿੰਦੇ ਹਨ, ਇਹ ਵੀ ਬਹੁਤ, ਬਹੁਤ ਫਾਲਤੂ ਹੈ। ਬਹੁਤ ਸਾਰੀ ਮਿਹਨਤ ਅਤੇ ਕੰਮ ਖੇਤ ਵਿਚ ਪਾਇਆ ਜਾਂਦਾ ਤਾਂਕਿ ਕੁਝ ਭੋਜ਼ਨ ਪੈਦਾ ਕੀਤਾ ਜਾ ਸਕੇ। ਅਜ਼ਕਲ, ਬਹੁਤ ਲੋਕ ਭੁਖੇ ਹਨ, ਖਾਸ ਕਰਕੇ ਜਲਵਾਯੂ ਤਬਦੀਲੀ ਅਤੇ ਆਫਤਾਂ, ਤਬਾਹੀ ਇਤਨੀਆਂ ਬਾਰੰਬਾਰ ਅਤੇ ਇਤਨੀਆਂ ਵਿਸ਼ਾਲ। ਕਦੇ ਪਹਿਲਾਂ ਨਾਲੋਂ ਜਿਆਦਾ ਬਦਤਰ। ਹੋਰ ਬਹੁਤੇ ਲੋਕ ਭੁਖੇ ਹਨ। ਜੇਕਰ ਅਸੀਂ ਵਧੇਰੇ ਸੰਗਠਿਤ ਹੋ ਸਕੀਏ ਅਤੇ ਉਹ ਭੋਜ਼ਨ ਉਨਾਂ ਲੋੜਵੰਦਾਂ ਨੂੰ ਦੇਈਏ - ਕਿਉਂਕਿ ਉਹ ਪਹਿਲੇ ਹੀ ਕਿਸੇ ਤਰਾਂ ਲੋੜ ਵਿਚ ਹਨ, ਉਨਾਂ ਕੋਲ ਖਰੀਦਣ ਲਈ ਪੈਸੇ ਨਹੀਂ ਹੈ, ਇਸੇ ਕਰਕੇ ਉਹ ਭੁਖੇ ਹਨ। ਸੋ, ਭਾਵੇਂ ਜੇਕਰ ਤੁਸੀਂ ਇਹ ਉਨਾਂ ਨੂੰ ਦਿੰਦੇ ਹੋ, ਕੀਮਤ ਹੋਰ ਘਟ ਨਹੀਂ ਜਾਵੇਗੀ।

ਕਿਸੇ ਨੂੰ ਸਹੀ ਤਰੀਕੇ ਨਾਲ ਰਹਿਣ ਬਾਰੇ ਦਸਣਾ ਬਹੁਤ ਹੀ ਮੁਸ਼ਕਲ ਹੈ। ਮੈਂ ਬਸ ਉਮੀਦ ਕਰਦੀ ਹਾਂ ਕਿ ਕੁਝ ਲੋਕ ਸੁਣਨਗੇ ਅਤੇ ਸਹੀ ਢੰਗ ਨਾਲ ਧਰਮੀ ਜੀਵਨ ਜੀਣ ਦੀ ਕੋਸ਼ਿਸ਼ ਕਰਨਗੇ। ਇਹਦੇ ਲਈ ਇਨਾਮ ਉਹ ਨਹੀਂ ਜਿਸ ਦੀ ਅਸੀਂ ਉਮੀਦ ਰਖਦੇ ਹਾਂ, ਪਰ ਇਹ ਆਵੇਗਾ। ਅਤੇ ਸਭ ਤੋਂ ਵਡਾ ਇਨਾਮ ਤੁਹਾਡੇ ਦਿਲ ਵਿਚ ਹੈ ਕਿਉਂਕਿ ਤੁਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਹੋ। ਤੁਸੀਂ ਜਾਣ ਲਵੋਂਗੇ ਕਿ ਤੁਸੀਂ ਹੋਰਨਾਂ ਦੀ ਮਦਦ ਕਰ ਰਹੇ ਹੋ। ਅਤੇ ਤੁਸੀਂ ਜਾਣ ਲਵੋਂਗੇ ਕਿ ਤੁਸੀ ਸਹੀ ਚੀਜ਼ ਕਰ ਰਹੇ ਹੋ ਅਤੇ ਇਕ ਮਨੁਖ ਸਦੇ ਜਾਣ ਦੇ ਯੋਗ ਹੋ। ਹਰ ਕੋਈ ਜੋ ਇਨਸਾਨ ਵਾਂਗ ਦਿਸਦਾ ਹੈ, ਇਨਸਾਨ ਨਹੀਂ ਹੈ, ਇਹੀ ਸਮਸ‌ਿਆ ਹੈ। ਕੁਝ ਇਥੋਂ ਤਕ ਅਧੇ-ਭੂਤ ਹਨ ਜਾਂ ਜਿਆਦਾਤਰ ਭੂਤ।

ਅਤੇ ਪਿਛੇ ਜਿਹੇ ਉਥੇ ਵਿਗਿਆਨੀ ਖੋਜ਼ ਬਾਰੇ ਇਕ ਰਿਪੋਰਟ ਸੀ। ਉਨਾਂ ਨੇ ਇਹ ਪਾਇਆ ਸੀ ਕਿ ਮਨੁਖਾਂ ਦਾ ਦਿਮਾਗ, ਇਹ ਅਸਲ ਵਿਚ ਬਹੁਤ ਵਧੀਆ ਹੈ, ਬਹੁਤ ਕੋਮਲ, ਬਹੁਤ ਦਿਆਲੂ, ਬਹੁਤ ਉਦਾਰ, ਅਤੇ ਸਨੇਹੀ। ਜਿਵੇਂ ਉਨਾਂ ਕੋਲ ਇਸ ਕਿਸਮ ਦੀ ਉਥੇ ਅੰਦਰ ਗੁਣਵਤਾ ਹੈ, ਤਿਆਰ, ਹਮੇਸ਼ਾਂ ਚਾਹੁੰਦੀ... ਇਹ ਜਿਵੇਂ ਦਿਮਾਗ ਦੇ ਵਿਚ ਰੰਗੀ ਹੋਈ ਹੈ ਕਿ ਲੋਕ ਆਪਣੇ ਆਪ ਦੀ ਅਤੇ ਦੂਜਿਆਂ ਦੀ ਮਦਦ ਕਰਨ ਲਈ ਚੀਜ਼ਾਂ ਕਰਨੀਆਂ ਚਾਹੁੰਦੇ ਹਨ।

“The Power of Kindness” by Simon Sinek – May 28, 2020: ਦਿਆਲੂ ਕੰਮ, ਉਦਾਰਤਾ ਦੇ ਕੰਮ ਕਿਤਨੇ ਸਧਾਰਨ ਹਨ ਲੋਕਾਂ ਨੂੰ ਚੰਗਾ ਮਹਿਸੂਸ ਕਰਵਾਉਣ ਲਈ। ਮੈਂ ਨਿਊ ਯਾਰਕ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਿਹਾ ਸੀ, ਅਤੇ ਇਕ ਵਿਆਕਤੀ ਮੇਰੇ ਸਾਹਮੁਣੇ ਚਲ ਰਿਹਾ ਸੀ, ਉਸ ਦਾ ਬੈਕਪੈਕ ਖੁਲ ਗਿਆ ਅਤੇ ਇਕ ਝੁੰਡ ਕਾਗਜ਼ਾਂ ਦਾ ਸੜਕ ਤੇ ਡਿਗ ਪ‌ਿਆ। ਮੈਂ ਇਹਦੇ ਬਾਰੇ ਬਹੁਤਾ ਨਹੀਂ ਸੋਚ‌ਿਆ; ਮੈਂ ਝੁਕਿਆ, ਮੈਂ ਕਾਗਜ਼ ਇਕਠੇ ਕੀਤੇ, ਇਹ ਉਸ ਨੂੰ ਵਾਪਸ ਦੇ ਦਿਤੇ, ਅਤੇ ਇਸ਼ਾਰਾ ਕੀਤਾ ਕਿ ਉਸ ਦਾ ਬੈਗ ਖੁਲ ਗਿਆ ਸੀ। ਹੁਣ, ਸਾਡੇ ਸਰੀਰਾਂ ਵਿਚ ਉਥੇ ਇਕ ਰਸਾਇਣ ਹੈ ਜਿਸ ਨੂੰ ਓਕਸੀਟੋਸਿਨ ਕਿਹਾ ਜਾਂਦਾ ਹੈ। ਓਕਸੀਟੋਸਿਨ ਸਭ ਨਿਘੀਆਂ ਅਤੇ ਵਧੀਆ, ਯੂਨੀਕੋਨ ਅਤੇ ਸਤਰੰਗੀ ਪੀਂਘਾਂ ਵਾਲੀਆਂ ਭਾਵਨਾਵਾਂ ਲਈ ਜੁੰਮੇਵਾਰ ਹੈ। ਇਹ ਸਭ ਨਿਘੀਆਂ ਅਤੇ ਇਕ ਦੂਜੇ ਨਾਲ ਸਬੰਧਾਂ ਵਾਲੀਆਂ ਭਾਵਨਾਵਾਂ ਜੋ ਸਾਡੇ ਕੋਲ ਹਨ, ਉਨਾਂ ਭਾਵਨਾਵਾਂ ਲਈ ਜੁੰਮੇਵਾਰ ਹੈ - ਦੋਸਤੀ, ਪਿਆਰ। ਬਹੁਤ ਸਾਰੀ ਓਕਸੀਟੋਸਿਨ ਇਕ ਔਰਤ ਦੇ ਸਰੀਰ ਵਿਚੋਂ ਬਾਹਰ ਆਉਂਦੀ ਹੈ ਜਦੋਂ ਉਹ ਬਚੇ ਨੂੰ ਜਨਮ ਦਿੰਦੀ ਹੈ। ਇਹ ਹੈ ਜੋ ਮਾਂ-ਬਚੇ ਦੇ ਰਿਸ਼ਤੇ ਲਈ ਜੁੰਮੇਵਾਰ ਹੈ। ਓਕਸੀਟੋਸਿਨ ਮਨੁਖਾਂ ਨੂੰ ਜੋੜਦਾ ਹੈ। ਉਥੇ ਓਕਸੀਟੋਸਿਨ ਪ੍ਰਾਪਤ ਕਰਨ ਲਈ ਬਹੁਤ ਸਾਰੇ ਤਰੀਕੇ ਹਨ। ਉਨਾਂ ਵਿਚੋਂ ਇਕ ਦਿਆਲਤਾ ਦੇ ਕੰਮ ਅਤੇ ਉਦਾਰਤਾ ਦੇ ਕੰਮ ਹਨ। ਇਹ ਚੰਗਾ ਮਹਿਸੂਸ ਕਰਵਾਉਂਦਾ ਹੈ ਜਦੋਂ ਅਸੀਂ ਕਿਸੇ ਲਈ ਕੁਝ ਚੀਜ਼ ਚੰਗੀ ਕਰਦੇ ਹਾਂ, ਇਹ ਚੰਗਾ ਮਹਿਸੂਸ ਹੁੰਦਾ ਹੈ ਜਦੋਂ ਕੋਈ ਸਾਡੇ ਲਈ ਕੁਝ ਚੀਜ਼ ਚੰਗੀ ਕਰਦਾ ਹੈ।

ਇਸ ਖਾਸ ਦਿਨ ਉਤੇ, ਮੈਂ ਕਿਸੇ ਵਿਆਕਤੀ ਲਈ ਬਦਲੇ ਵਿਚ ਬਿਨਾਂ ਕਿਸੇ ਉਮੀਦ ਦੇ ਕੁਝ ਚੀਜ਼ ਚੰਗੀ ਕੀਤੀ ਸੀ। ਮੈਨੂੰ ਥੋੜੀ ਜਿਹੀ ਓਕਸੀਟੋਸਿਨ ਪ੍ਰਾਪਤ ਹੋਈ। ਮੈਂ ਚੰਗਾ ਮਹਿਸੂਸ ਕੀਤਾ। ਉਹ ਮੇਰੇ ਵਲ ਮੁੜ‌ਿਆ ਅਤੇ ਉਸ ਨੇ ਕਿਹਾ, "ਤੁਹਾਡਾ ਧੰਨਵਾਦ।" ਇਹ ਚੰਗਾ ਮਹਿਸੂਸ ਹੁੰਦਾ ਹੈ ਜਦੋਂ ਕੋਈ ਵਿਆਕਤੀ ਕੁਝ ਚੀਜ਼ ਸਾਡੇ ਲਈ ਕਰਦਾ ਹੈ ਬਦਲੇ ਵਿਚ ਬਿਨਾਂ ਕੋਈ ਵੀ ਚੀਜ਼ ਦੀ ਉਮੀਦ ਰਖਦੇ ਹੋਏ। ਉਸ ਨੇ ਚੰਗਾ ਮਹਿਸੂਸ ਕੀਤਾ। ਮੈਂ ਸੜਕ ਦੇ ਸਿਰੇ ਤਕ ਤੁਰਦਾ ਗਿਆ। ਮੈਂ ਸੜਕ ਪਾਰ ਕਰਨੀ ਚਾਹੁੰਦਾ ਸੀ। ਅਤੇ ਇਕ ਪੂਰੀ ਤਰਾਂ ਅਜਨਬੀ, ਜਿਹੜਾ ਮੇਰੇ ਲਾਗੇ ਖੜਾ ਸੀ, ਉਸ ਨੇ ਕਿਹਾ, "ਮੈਂ ਤੁਹਾਨੂੰ ਪਿਛੇ ਦੇਖਿਆ ਸੀ ਜੋ ਤੁਸੀਂ ਉਥੇ ਕੀਤਾ ਸੀ। ਉਹ ਸਚਮੁਚ ਕੂਲ ਸੀ।"

ਜਿਵੇਂ ਕਿ ਇਹ ਹੋ‌ਇਆ, ਇਕ ਉਦਾਰਤਾ ਦਾ ਕੰਮ ਦੇਖਣ ਵਾਲੇ ਨੂੰ ਵੀ ਓਕਸੀਟੋਸਿਨ ਮਿਲਦੀ ਹੈ, ਅਤੇ ਉਸ ਨੇ ਚੰਗਾ ਮਹਿਸੂਸ ਕੀਤਾ। ਅਤੇ ਓਕਸੀਟੋਸਿਨ ਬਾਰੇ ਸਭ ਤੋਂ ਵਧੀਆ ਇਹ ਹੈ, ਜਿਤਨਾ ਜਿਆਦਾ ਓਕਸੀਟੋਸਿਨ ਸਾਡੇ ਕੋਲ ਸਾਡੇ ਸਰੀਰਾਂ ਅੰਦਰ ਹੋਵੇ, ਉਤਨੇ ਜਿਆਦਾ ਉਦਾਰ ਅਸੀਂ ਬਣਦੇ ਹਾਂ। ਇਹ ਕੁਦਰਤ ਮਾਂ ਦਾ ਤਰੀਕਾ ਹੈ ਸਾਨੂੰ ਇਕ ਦੂਜੇ ਦੀ ਦੇਖ ਭਾਲ ਕਰਨ ਦੀ ਸਖਤ ਕੋਸ਼ਿਸ਼ ਕਰਦੇ ਹੋਏ। ਮੈਂ ਤੁਹਾਨੂੰ ਗਰੰਟੀ ਦੇ ਸਕਦਾ ਹਾਂ ਕਿ ਉਹ ਆਦਮੀ ਜਿਸ ਨੇ ਦੇਖਿਆ ਜੋ ਮੈਂ ਕਰ ਰਿਹਾ ਸੀ, ਉਸ ਨੇ ਉਸ ਦਿਨ ਕਿਸੇ ਹੋਰ ਲਈ ਕੁਝ ਚੰਗੀ ਚੀਜ਼ ਕੀਤੀ ਹੋਵੇਗੀ, ਬਸ ਇਸ ਲਈ ਕਿਉਂਕਿ ਉਸ ਨੇ ਕਿਸੇ ਨੂੰ ਕਿਸੇ ਹੋਰ ਲਈ ਉਸ ਦਿਨ ਚੰਗਾ ਕੰਮ ਕਰਦੇ ਹੋਏ ਨੂੰ ਦੇਖਿਆ। ਸੋ ਫਿਰ ਕੀ ਹੋਵੇਗਾ ਜੇਕਰ ਅਸੀਂ ਵਚਨਬਧ ਹੁੰਦੇ ਹਾਂ ਕਿਸੇ ਲਈ ਕੁਝ ਚੰਗੀ ਚੀਜ਼ ਕਰਨ ਲਈ, ਬਦਲੇ ਵਿਚ ਕੋਈ ਚੀਜ਼ ਦੀ ਬਿਨਾਂ ਕੋਈ ਉਮੀਦ ਰਖਦੇ ਹੋਏ? ਕਲਪਨਾ ਕਰੋ ਕੰਮ ਉਤੇ ਕੀ ਵਾਪਰੇਗਾ, ਕਲਪਨਾ ਕਰੋ ਘਰੇ ਕੀ ਵਾਪਰੇਗਾ, ਕਲਪਨਾ ਕਰੋ ਸਾਡੇ ਦੋਸਤਾਂ ਨਾਲ ਕੀ ਵਾਪਰੇਗਾ। ਪਰ ਇਹ ਅਸਲੀ, ਸਚੇ ਦਿਲੋਂ ਹੋਣਾ ਚਾਹੀਦਾ ਹੈ।

ਸੋ ਏਸ਼ੀਅਨ ਲੋਕਧਾਰਾ ਵਿਚ, ਉਹ ਕਹਿੰਦੇ ਹਨ ਕਿ ਮਨੁਖਾਂ ਕੋਲ ਮੂਲ ਵਿਚ ਇਕ ਬਹੁਤ ਚੰਗੀ ਗੁਣਵਤਾ ਹੈ, ਮਹਾਨ ਗੁਣਵਤਾ। ਔ ਲੈਕ (ਵੀਐਤਨਾਮ) ਵਿਚ, ਅਸੀਂ ਕਹਿੰਦੇ ਹਾਂ, "ਨਾਨ ਚੀ ਸੋ ਤਿੰਨ ਬਾਨ ਥੀਐਨ," ਭਾਵ, "ਮੂਲ ਵਿਚ, ਮਨੁਖਾਂ ਦੀ ਗੁਣਵਤਾ ਬਹੁਤ ਉਤਮ ਹੈ, ਬਹੁਤ ਦਿਆਲੂ।"

ਸੋ ਇਹ ਕਿਉਂ ਹੈ ਕਿ ਅਸੀਂ ਅਜਿਹੇ ਪੜਾਅ ਤੇ ਡਿਗ ਗਏ ਹਾਂ, ਕਿ ਅਸੀਂ ਇਥੋਂ ਤਕ ਦੂਜਿਆਂ ਨੂੰ ਮਾਰ ਵੀ ਸਕਦੇ ਹਾਂ; ਇਕ ਦੂਜੇ ਨੂੰ ਮਾਰਦੇ, ਅਤੇ ਜਾਨਵਰ-ਲੋਕਾਂ ਨੂੰ ਮਾਰਦੇ, ਉਨਾਂ ਨੂੰ ਆਪਣੀਆਂ ਸਾਰੀਆਂ ਜਿੰਦਗੀਆਂ ਦੌਰਾਨ ਦੁਖ ਦਿੰਦੇ, ਤਸੀਹ‌ਿਆਂ ਨਾਲ ਭਰੀਆਂ ਜਿੰਦਗੀਆਂ, ਫਿਰ ਉਨਾਂ ਨੂੰ ਖਾਣ ਲਈ ਕਤਲ ਕਰਦੇ, ਅਤੇ ਅਜ਼ੇ ਵੀ ਆਪਣੇ ਆਪ ਨੂੰ ਮਨੁਖ ਕਹਾਉਂਦੇ? ਕਿਉਂਕਿ ਉਹ ਆਪਣੇ ਮੂਲ ਸੁਭਾਅ ਨੂੰ ਭੁਲ ਗਏ ਹਨ ਆਪਣੀ ਇਕ ਮਨੁਖ ਦੀ ਅਸਲੀ ਗੁਣਵਤਾ ਬਾਰੇ। ਸਮਾਜ ਉਨਾਂ ਨੂੰ ਪ੍ਰਭਾਵਿਤ ਕਰਦਾ ਹੈ, ਅਤੇ ਇਹ ਜਿਵੇਂ ਇਕ ਰੁਝਾਨ ਵਾਂਗ ਵਣ ਗਿਆ, ਇਹ ਜਿਵੇਂ ਇਕ ਆਦਤ ਵਾਂਗ ਬਣ ਗ‌ਿਆ। ਸੋ ਲੋਕ ਇਸ ਢੰਗ ਨਾਲ ਜੀਣਾ ਜ਼ਾਰੀ ਰਖਦੇ ਹਨ, ਜੀਵਨ ਦੇ ਬੁਰੇ ਤਰੀਕੇ ਨੂੰ ਕਾਨੂੰਨੀ ਬਣਾਉਂਦੇ। ਇਥੋਂ ਤਕ ਸਰਕਾਰਾਂ ਅਤੇ ਕਾਨੂੰਨ ਇਸ ਕਿਸਮ ਦੀ ਜਿੰਦਗੀ ਦਾ ਸਮਰਥਨ ਕਰਦੇ ਹਨ। ਸੋ ਹਰ ਇਕ ਬਸ ਇਕ ਦੂਜੇ ਦੇ ਮਾੜੇ ਉਦਾਰਰਣ ਨੂੰ ਲੈਂਦਾ ਹੈ, ਅਤੇ ਸਾਰੇ ਇਸ ਤਰਾਂ ਇਕਠੇ ਨੈਤਿਕ ਮਿਆਰਾਂ ਦੇ, ਨੇਕ ਮਿਆਰਾਂ ਦੇ ਥਲੇ ਤਕ ਡਿਗ ਰਹੇ ਹਨ।

ਮੂਲ ਵਿਚ, ਮਨੁਖ ਇਸ ਤਰਾਂ ਨਹੀਂ ਸਨ। ਮਨੁਖ ਜਿਹੜੇ ਇਸ ਗ੍ਰਹਿ ਨੂੰ ਆਏ ਸੀ ਇਸ ਤਰਾਂ ਨਹੀਂ ਸਨ। ਅਤੇ ਹੌਲੀ, ਹੌਲੀ, ਅਸੀਂ ਡਿਗ ਪਏ। ਇਹ ਵੀ ਇਸ ਕਰਕੇ ਹੈ ਕਿਉਂਕਿ ਇਹ ਸੰਸਾਰ ਅਜ਼ੇ ਵੀ ਭੂਤਾਂ ਨਾਲ ਭਰਿਆ ਹੈ। ਭੂਤ ਡਿਗੇ ਹੋਏ ਮਨੁਖਾਂ ਦਾ ਵੀ ਬਣ‌ਿਆ ਹੋਇਆ ਹੈ। ਅਤੇ ਜਿਤਨਾ ਅਸੀਂ ਡਿਗਦੇ ਹਾਂ, ਉਤਨੀ ਭੂਤਾਂ ਦੀ ਆਬਾਦੀ ਵਧਦੀ ਹੈ, ਅਤੇ ਉਹ ਹੈ ਜਿਵੇਂ ਸਾਡੇ ਕੋਲ ਅਜ ਸੰਸਾਰ ਹੈ ਜਿਵੇਂ ਇਹ ਹੈ। ਅਸੀਂ ਸਭ ਕਿਸਮ ਦੇ ਮਾੜੇ ਵਿਹਾਰ ਨੂੰ, ਸਭ ਕਿਸਮ ਦੇ ਘਟੀਆ ਜੀਵਨ ਪਧਰਾਂ ਨੂੰ ਆਮ ਬਣਾਉਂਦੇ ਹਾਂ ਜੋ ਅਸੀਂ ਪਹਿਲਾਂ ਨਹੀਂ ਜਾਣਦੇ ਸੀ।

ਅਸੀਂ ਸਵਰਗ ਤੋਂ ਆਏ ਸੀ। ਅਸੀਂ ਪਵਿਤਰ, ਨਿਰਦੋਸ਼, ਸ਼ਕਤੀਸ਼ਾਲੀ, ਟੈਲੀਪੈਥਿਕ ਸ਼ਕਤੀ ਸੀ, ਜਾਦੂਈ ਸ਼ਕਤੀ ਸੀ, ਚੀਜ਼ਾਂ ਸਨ ਜੋ ਅਸੀਂ ਵਰਤੋਂ ਕਰ ਸਕਦੇ ਲੰਮੇਂ ਸਮੇਂ ਲਈ ਜਿੰਦਾ ਰਹਿਣ ਲਈ, ਇਸ ਗ੍ਰਹਿ ਤੇ ਵਧੇਰੇ ਲੰਮੇ ਸਮੇਂ ਲਈ ਜੀਣ ਲਈ ਜੇਕਰ ਅਸੀਂ ਚਾਹੁੰਦੇ ਹੋਈਏ। ਅਸੀਂ ਪੰਛੀ-ਲੋਕਾਂ ਵਾਂਗ ਉਡ ਸਕਦੇ ਸੀ। ਅਸੀਂ ਭੋਜ਼ਨ-ਰਹਿਤ ਜਿਉਂ ਸਕਦੇ ਸੀ। ਅਸੀਂ ਇਕ ਦੂਜੇ ਨੂੰ ਪਿਆਰ ਕਰ ਸਕਦੇ ਸੀ ਬਸ ਉਵੇਂ ਜਿਵੇਂ ਅਸੀਂ ਆਪਣੇ ਨਾਲ ਪਿਆਰ ਕਰਦੇ ਹਾਂ। ਅਤੇ ਹੌਲੀ, ਹੌਲੀ, ਅਸੀਂ ਉਹ ਗੁਆ ਬੈਠੇ, ਕਿਉਂਕਿ ਅਸੀ ਭੁਲ ਗਏ ਅਸੀਂ ਕੌਣ ਹਾਂ। ਅਤੇ ਇਹ ਇਕ ਤਰਸਯੋਗ ਸਥਿਤੀ ਹੈ ਜਿਸ ਵਿਚ ਅਸੀਂ ਆਪਣੇ ਆਪ ਨੂੰ ਪਾਇਆ ਹੈ।

ਇਸੇ ਕਰਕੇ ਪ੍ਰਮਾਤਮਾ ਨੂੰ ਸਾਡੇ ਲਈ ਤਰਸ ਆਇਆ। ਫਿਰ, ਪ੍ਰਮਾਤਮਾ ਨੇ ਆਪਣੇ ਪੁਤਰ ਨੂੰ ਜਾਂ ਆਪਣੇ ਭਰੋਸੇਮੰਦ ਭਰਿਸ਼ਤਿਆਂ ਨੂੰ ਭੇਜਿਆ - ਸੰਤ ਅਤੇ ਸਾਧੂਆਂ ਅਤੇ ਸਤਿਗੁਰੂਆਂ ਨੂੰ , ਅਸੀਂ ਉਨਾਂ ਨੂੰ ਆਖਦੇ ਹਾਂ - ਇਸ ਦੁਖੀ ਸੰਸਾਰ ਵਿਚ ਥਲੇ ਆਉਣ ਲਈ ਤਾਂਕਿ ਜਿਸ ਕਿਸੇ ਨੂੰ ਉਹ ਅਜ਼ੇ ਬਚਾ ਬਚਾਅ ਸਕਦੇ ਹਨ, ਜਿਹੜਾ ਵੀ ਮੁਕਤ ਹੋਣ ਅਤੇ ਘਰ ਨੂੰ ਵਾਪਸ ਜਾਣ ਲਈ ਬਚਾਏ ਜਾਣ ਲਈ ਬੁਲਾ ਰਿਹਾ ਹੈ। ਹਰ ਇਕ ਗ੍ਰਹਿ ਜਾਂ ਸੰਸਾਰ ਕੋਲ ਉਨਾਂ ਦੇ ਨਾਲ ਇਕ ਸਤਿਗੁਰੂ ਹੋਣ ਦੀ ਅਜਿਹੀ ਇਕ ਮਹਾਨ ਕਿਸਮਤ ਨਹੀਂ ਹੈ। ਕੁਝ ਗ੍ਰਹਿਆਂ ਕੋਲ ਨਹੀਂ ਹੈ; ਕੁਝ ਸੰਸਾਰਾਂ ਕੋਲ ਨਹੀਂ ਹੈ; ਜਿਵੇਂ ਨਰਕ ਦੇ ਸੰਸਾਰ ਕੋਲ ਇਕ ਸਤਿਗੁਰੂ ਨਹੀਂ ਹੈ। ਹਰ ਇਕ ਨਰਕ ਵਿਚ ਨਹੀਂ ਹੈ। ਸ਼ਾਇਦ ਇਕ ਜਾਂ ਦੋ, ਬਹੁਤ ਹੀ ਘਟ। ਅਤੇ ਇਥੋਂ ਤਕ ਫਿਰ ਵੀ, ਨਰਕ ਵਿਚ ਸਾਰੇ ਜੀਵ ਸਤਿਗੁਰੂ ਨੂੰ ਗਲਾਂ ਕਰਦੇ ਹੋਏ ਨੂੰ ਨਹੀਂ ਸੁਣ ਸਣਦੇ; ਉਹ ਨਹੀਂ ਸੁਣ ਸਕਦੇ। ਉਨਾਂ ਨੂੰ ਇਥੋਂ ਤਕ ਇਜ਼ਾਜ਼ਤ ਵੀ ਨਹੀਂ ਹੈ। ਇਹੀ ਸਮਸ‌ਿਆ ਹੈ।

ਖੈਰ, ਇਸ ਗ੍ਰਹਿ ਉਤੇ ਨਰਕ ਬਾਰੇ ਗਲ ਕਰਨੀ ਵੀ ਸਮਾਨ ਹੈ। ਕਿਤਨੇ ਸਤਿਗੁਰੂ ਆਏ ਅਤੇ ਚਲੇ ਗਏ ਹਨ? ਕਿਤਨੇ ਸਤਿਗੁਰੂ ਇਸ ਗ੍ਰਹਿ ਨੂੰ ਆਏ ਹਨ ਅਤੇ ਸਾਨੂੰ ਛਡ ਗਏ ਉਨਾਂ ਦੇ ਸਮੇਂ ਦੇ ਖਤਮ ਹੋਣ ਤੋਂ ਬਾਅਦ? ਅਤੇ ਇਸ ਗ੍ਰਹਿ ਉਤੇ ਕਿਤਨੇ ਲੋਕਾਂ ਕੋਲ ਇਥੋਂ ਤਕ ਉਨਾਂ ਨੂੰ ਮਿਲਣ ਦਾ ਜਾਂ ਉਨਾਂ ਨੂੰ ਸੁਣਨ ਦਾ ਇਕ ਮੌਕਾ ਨਹੀਂ ਹੈ। ਅਤੇ ਇਥੋਂ ਤਕ ਜੇਕਰ ਉਨਾਂ ਕੋਲ ਉਨਾਂ ਨੂੰ ਮਿਲਣ ਦਾ ਜਾਂ ਉਨਾਂ ਨੂੰ ਸੁਣਨ ਦਾ ਇਕ ਜਾਂ ਦੋ ਵਾਰ ਇਕ ਮੌਕਾ ਹੋਵੇ ਵੀ, ਜ਼ਰੀਰੀ ਨਹੀਂ ਕਿ ਉਹ ਸਤਿਗੁਰੂ ਦੀ ਸਿਖਿਆ ਨੂੰ ਸਵੀਕਾਰ ਕਰਨਗੇ, ਇਸ ਦੀ ਸਚਮੁਚ ਪਾਲਣਾ ਕਰਨਗੇ ਅਤੇ ਇਹਦਾ ਅਭਿਆਸ ਕਰਨਗੇ। ਇਸੇ ਕਰਕੇ ਸੰਸਾਰ ਦੁਖ ਤੋਂ ਕਦੇ ਖਾਲੀ ਨਹੀਂ ਹੁੰਦਾ। ਇਹ ਹੈ ਕਿਉਂਕਿ ਸਾਡੀ ਚੋਣ ਬੇਸਮਝ ਫੈਂਸਲ‌ਿਆਂ, ਮਾੜੀ ਸੰਗਤ, ਘਟ ਗੁਣਵਤਾ ਵਾਲੇ ਜੀਵਨ ਨਾਲ, ਦਾਨਵਾਂ ਨਾਲ ਦੂਸ਼ਿਤ ਹੋ ਗਈ ਹੈ, ਮਿਸਾਲ ਵਜੋਂ, ਜਾਂ ਡਿਗੇ ਹੋਏ ਦੂਤਾਂ ਨਾਲ।

ਆਪਣੇ ਆਪ ਨੂੰ ਬਹੁਤਾ ਦੋਸ਼ ਨਾ ਦੇਵੋ। ਕਲਪਨਾ ਕਰੋ, ਪ੍ਰਮਾਤਮਾ ਨੇ ਫਰਿਸ਼ਤਾ ਸਿਰਜ਼‌ਿਆ, ਅਤੇ ਉਹ ਡਿਗ ਸਕਦਾ ਹੈ। ਉਹ ਸ਼ੈਤਾਨ ਬਣ ਗਿਆ, ਪ੍ਰਮਾਤਮਾ ਵਿਰੋਧੀ, ਮਸੀਹ-ਵਿਰੋਧੀ , ਬੁਧ-ਵਿਰੋਧੀ ਬਣ ਗਿਆ। ਅਤੇ ਜਦੋਂ ਬੁਧ ਜਿੰਦਾ ਸਨ, ਉਨਾਂ ਦੇ ਦੂਰ ਦੇ ਚਚੇਰੇ ਭਰਾ, ਦੇਵਦਤ, ਉਸ ਨੇ ਸਿਰਫ ਉਸ ਦੀ ਨਕਲ ਹੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਪ੍ਰਭਾਵ ਪਾਉਣ ਲਈ, ਮਸ਼ਹੂਰ ਅਤੇ ਅਮੀਰ ਹੋਣ ਲਈ, ਪਰ ਇਥੋਂ ਤਕ ਬੁਧ ਨੂੰ ਅਨੇਕ ਵਾਰ ਅਤੇ ਕਈ ਜਨਮਾਂ ਵਿਚ ਕਤਲ ਕਰਨ ਦੀ ਵੀ ਕੋਸ਼ਿਸ਼ ਕੀਤੀ। ਜਦੋਂ ਵੀ ਬੁਧ ਜੀਵਾਂ ਦੀ ਮਦਦ ਕਰਨ ਲਈ ਪੁਨਰ ਜਨਮ ਲਿਆ ਸੀ, ਦੇਵਦਤ ਨੇ ਵੀ ਇਕ ਬਹੁਤ ਮਾੜੀ ਤਾਕਤ ਵਜੋਂ ਬੁਧ ਦਾ ਵਿਰੋਧ ਕਰਨ ਲਈ, ਬੁਧ ਨੂੰ ਨੁਕਸਾਨ ਪਹੁੰਚਾਉਣ ਲਈ ਪੁਨਰ ਜਨਮ ਲਿਆ ਸੀ ਚੀਜ਼ਾਂ ਬਨਾਉਣ ਲਈ, ਘਟਨਾਵਾਂ ਬਨਾਉਣ ਲਈ ਜੋ ਬੁਧ ਦੇ ਵਕਾਰ ਨੂੰ ਘਟੀਆ ਕਰਦੇ ਹਨ, ਜਾਂ ਉਨਾਂ ਦੀ ਜਾਨ ਨੂੰ ਖਤਰੇ ਵਿਚ ਪਾਉਂਦੇ। ਜਾਂ ਇਕ ਘਾਤਕ ਸਥਿਤੀ ਦਾ ਸਾਹਮੁਣਾ ਕਰਨ ਲਈ ਅਤੇ ਮਰਨ ਲਈ, ਜਾਂ ਬੇਰਹਿਮੀ ਨਾਲ ਜਾਂ ਘਟ ਬੇਰਹਿਮੀ ਨਾਲ। ਇਸ ਗ੍ਰਹਿ ਉਤੇ ਅਨੇਕ ਹੀ ਸਤਿਗੁਰੂਆਂ ਕੋਲ ਵੀ ਇਹ ਸਮਸ‌ਿਆ ਰਹੀ ਹੇ, ਅਤੇ ਇਹ ਹੋਰ ਬਦਤਰ ਹੁੰਦੀ ਜਾਪਦੀ ਹੈ।

ਕਿਉਂਕਿ ਜਿਤਨੇ ਜਿਆਦਾ ਸ਼ੈਤਾਨੀ ਜੀਵਨ, ਜਾਂ ਸ਼ੈਤਾਨ, ਜਾਂ ਭੂਤ ਪ੍ਰਗਟ ਹੁੰਦੇ ਹਨ - ਉਹ ਬੁਰੇ ਭੂਤ, ਜ਼ੋਸ਼ੀਲੇ ਭੂਤ, ਦੁਸ਼ਟ ਭੂਤ - ਉਤਨਾ ਜਿਆਦਾ ਮਨੁਖ ਮਾੜੇ ਹੋਏ ਹਨ, ਗੁਣਵਤਾ ਵਿਚ ਘਟ ਗਏ ਹਨ, ਅਤੇ ਜਿਤਨੇ ਜਿਆਦਾ ਦਾਨਵ, ਸ਼ੈਤਾਨ ਅਤੇ ਜੋਸ਼ੀਲੇ ਭੂਤ ਉਨਾਂ ਕੋਲ ਇਕੋ ਸੰਸਾਰ ਵਿਚ ਹੋਣਗੇ। ਅਤੇ ਇਹ ਦਾਨਵ, ਭੂਤ ਅਤੇ ਸ਼ੈਤਾਨ, ਉਹ ਹੋਰ ਅਤੇ ਹੋਰ ਮਨੁਖਾਂ ਨੂੰ ਪ੍ਰਭਾਵਿਤ ਕਰਦੇ ਉਨਾਂ ਨੂੰ ਹੋਰ ਅਤੇ ਹੋਰ ਮਾੜੇ ਬਨਾਉਣ ਲਈ - ਇਸ ਤਰਾਂ, ਪ੍ਰਮਾਤਮਾ ਤੋਂ ਦੂਰ - ਅਤੇ ਹਰ ਇਸਮ ਦਾ ਦਰਦ ਅਤੇ ਦੁਖ ਦਾ ਸਾਹਮੁਣਾ ਕਰਦੇ, ਅਤੇ ਇਥੋਂ ਤਕ ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਨੁਕਸਾਨ ਪਹੁੰਚਾਉਣ ਲਈ ਖੁਦ ਆਪ ਦਾਨਵ ਜਾਂ ਭੂਤ ਬਣ ਜਾਂਦੇ, ਘਟ ਗੁਣਵਤਾ ਦੁਆਰਾ ਜੋ ਉਹ ਆਪਣੇ ਆਪ ਨੂੰ ਬਣਾਉਂਦੇ ਹਨ।

ਸੋ ਕ੍ਰਿਪਾ ਕਰਕੇ, ਜਿਸ ਕਿਸੇ ਨੂੰ ਵੀ ਤੁਸੀਂ ਸੰਭਵ ਤੌਰ ਤੇ ਜਾਣਦੇ ਹੋ, ਬਸ ਉਨਾਂ ਨੂੰ ਹੌਲੀ ਹੌਲੀ ਯਾਦ ਦਿਲਾਉ। ਉਨਾਂ ਨੂੰ ਵੀਗਨ ਬਣਨ ਲਈ ਕਹੋ। ਘਟੋ ਘਟ ਕਤਲ ਕਰਮ ਨੂੰ ਘਟਾਉ, ਤਾਂਕਿ ਉਨਾਂ ਦਾ ਸਰੀਰ, ਉਨਾਂ ਦਾ ਮਨ, ਵਧੇਰੇ ਮਜ਼ਬੂਤ, ਵਧੇਰੇ ਸਿਹਤਮੰਦ ਹੋਵੇਗਾ, ਅਤੇ ਆਪਣੀਆਂ ਆਵਦੀਆਂ ਭੌਤਿਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਨਾਲ ਨਜਿਠਣ ਲਈ ਵਧੇਰੇ ਮਜ਼ਬੂਤ ਹੋਣ ਲਈ। ਕਿਉਂਕਿ ਕਦੇ ਕਦਾਂਈ ਸਰੀਰਕ ਪ੍ਰੇਸ਼ਾਨੀਆਂ ਵੀ ਬਹੁਤੀਆਂ ਬੁਰੀਆਂ ਨਹੀਂ ਹੁੰਦੀਆਂ ਮਾਨਸਿਕ ਪ੍ਰੇਸ਼ਾਨੀਆਂ ਅਤੇ ਮਨੋ ਵਿਗਿਆਨਕ ਪ੍ਰੇਸ਼ਾਨੀਆਂ ਜਿੰਨੀਆਂ। ਸਭ ਕਿਸਮ ਦੀਆਂ ਸਮਸ‌ਿਆਵਾਂ। ਕਿਉਂਕਿ ਉਹ ਨਹੀਂ ਜਾਣਦੇ ਮਾਇਆ ਦੇ, ਬੁਰਿਆਈ ਦੇ ਜਾਲਾਂ ਵਿਚੋਂ ਅਤੇ ਆਲੇ ਦੁਆਲੇ, ਅਣਉਚਿਤ ਹਾਲਾਤਾਂ ਵਿਚੋਂ ਅਤੇ ਮਾੜੀ ਐਨਰਜ਼ੀ ਵਿਚੋਂ ਕਿਵੇਂ ਬਾਹਰ ਨਿਕਲਣਾ ਹੈ। ਮਨੁਖਾਂ ਉਤੇ ਤਰਸ ਕਰਨਾ ਚਾਹੀਦਾ ਹੈ, ਸਚਮੁਚ। ਇਸੇ ਕਰਕੇ ਪ੍ਰਮਾਤਮਾ ਹਮੇਸ਼ਾਂ ਆਪਣੇ ਸੰਤਾਂ, ਆਪਣੇ ਪੁਤਰ ਨੂੰ ਥਲੇ ਭੇਜ਼ਦੇ ਹਨ ਅਤੇ ਸਾਡੀ ਮਦਦ ਕਰਨ ਲਈ। ਪਰ ਸਾਡੇ ਵਿਚੋਂ ਸਾਰੇ ਨਹੀਂ ਸੁਣਦੇ। ਸਾਡੇ ਵਿਚੋਂ ਜਿਆਦਾਤਰ ਨਹੀਂ ਸੁਣਦੇ। ਇਸੇ ਕਰਕੇ ਸੰਸਾਰ ਇਸ ਤਰਾਂ ਹੋਣਾ ਜ਼ਾਰੀ ਰਖਦਾ ਜਿਵੇਂ ਇਹ ਹੁਣ ਹੈ, ਅਤੇ ਜਾਪਦਾ ਹੈ ਇਹ ਕਈ ਵਾਰ ਵਿਗੜਦਾ ਹੈ।

ਸੋ ਸਾਡੇ ਕੋਲ ਅਜ਼ਕਲ ਵਧੇਰੇ ਆਫਤਾਂ, ਵਧੇਰੇ ਮੁਸੀਬਤਾਂ ਹਨ, ਅਤੇ ਇਕ ਦੇਸ਼ ਤੋਂ ਦੂਜੇ ਤਕ ਯੁਧ। ਅਸੀਂ ਨਹੀਂ ਜਾਣਦੇ ਅਗੇ, ਇਥੋਂ ਤਕ ਕੀ ਵਾਪਰੇਗਾ। ਸਾਡੇ ਵਿਚੋਂ ਜਿਆਦਾਤਰ ਨਹੀਂ ਜਾਣਦੇ। ਅਤੇ ਇਥੋਂ ਤਕ ਭਾਵੇਂ ਜੇਕਰ ਸੰਤ, ਸਾਧੂ ਅਤੇ ਦਿਵਦਰਸ਼ੀ ਜੀਵ ਸਾਨੂੰ ਦਸਣਾ ਜ਼ਾਰੀ ਰਖਦੇ ਹਨ, "ਜੇਕਰ ਤੁਸੀਂ ਹੋਰ ਸਮਸ‌ਿਆ ਨੂੰ ਟਾਲਣਾ ਚਾਹੁੰਦੇ ਹੋ, ਕ੍ਰਿਪਾ ਕਰਕੇ ਇਹ ਕਰੋ, ਉਹ ਕਰੋ। ਸਹੀ ਢੰਗ ਨਾਲ ਜੀਉ। ਨਾ ਮਾਰੋ, ਨਾ ਚੋਰੀ ਕਰੋ," ਜਿਆਦਾਤਰ ਮਨੁਖ ਅਜ਼ੇ ਵੀ ਉਸ ਨੂੰ ਨਹੀਂ ਸੁਣਦੇ ਅਤੇ ਉਨਾਂ ਸਧਾਰਨ ਸਿਧਾਂਤਾਂ ਦਾ ਅਭਿਆਸ ਨਹੀਂ ਕਰਦੇ ਆਪਣੇ ਆਪ ਨੂੰ ਸੁਰਖਿਅਤ ਅਤੇ ਸਿਹਤਮੰਦ, ਆਮ, ਅਤੇ ਇਕ ਅਸਲੀ ਮਨੁਖ ਬਣਾਈ ਰਖਣ ਲਈ। ਇਸ ਦੇ ਉਲਟ, ਉਹ ਹਰ ਕਿਸਮ ਦੀਆਂ ਚੀਜ਼ਾਂ ਲਭਦੇ ਹਨ ਸਤਿਗੁਰੂਆਂ ਦੀ ਬਦਨਾਮੀ ਕਰਨ ਲਈ ਜਾਂ ਉਨਾਂ ਨੂੰ ਹਾਨੀ ਪਹੁੰਚਾਉਣ ਲਈ ਕਿਸੇ ਵੀ ਤਰੀਕੇ ਨਾਲ ਸੰਭਵ ਹੋਵੇ।

Photo Caption: ਆਪਣੀ ਜਗਾ ਨੂੰ ਸ਼ਾਂਤ ਕਰੋ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-27
1 ਦੇਖੇ ਗਏ
2024-12-26
559 ਦੇਖੇ ਗਏ
2024-12-26
5568 ਦੇਖੇ ਗਏ
2024-12-25
2374 ਦੇਖੇ ਗਏ
2024-12-25
1356 ਦੇਖੇ ਗਏ
2024-12-25
1173 ਦੇਖੇ ਗਏ
2024-12-25
645 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ