ਖੋਜ
ਪੰਜਾਬੀ
 

ਯੁਧ ਅਤੇ ਸ਼ਾਂਤੀ ਬਾਰੇ ਯੁਧ ਦੇ ਰਾਜੇ ਦਾ ਖੁਲਾਸਾ, ਸਤ ਹਿਸਿਆਂ ਦਾ ਪਹਿਲਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

"ਸੰਸਾਰੀ ਲੋਕਾਂ ਨੂੰ ਇਕ ਸਹੀ ਜੀਵਨ ਦੇ ਢੰਗ ਵਿਚ ਬਦਲਣਾ ਪਵੇਗਾ - ਹਿੰਸਕ ਅਤੇ ਮਾਰਨ ਵਾਲੇ ਜੀਵਨ ਦੇ ਢੰਗ ਨੂੰ ਦੂਰ ਕਰਨਾ ਪਵੇਗਾ। ਫਿਰ ਸ਼ਾਂਤੀ ਆਵੇਗੀ, ਅਤੇ ਸ਼ਾਂਤੀ ਰਾਜ ਕਰੇਗੀ ਅਤੇ ਸਥਾਈ ਰਹੇਗੀ।" ਉਹ ਉਸ ਦੇ ਸ਼ਬਦ ਹਨ। ਇਹ ਪਹਿਲੀ ਵਾਰ ਹੈ ਮੈਂ ਯੁਧ ਦੇ ਰਾਜੇ ਤੋਂ ਕੁਝ ਅਜਿਹਾ ਸੁਣਿਆ ਹੈ । ਮੈਂ ਸੋਚਿਆ ਤੁਸੀਂ ਸਭ ਚੀਜ਼ ਦੇ ਸਕਦੇ ਹੋ ਜੋ ਤੁਸੀਂ ਚਾਹੋਂ ਜਦੋਂ ਤਕ ਤੁਹਾਡੇ ਕੋਲ ਇਹ ਹੋਵੇ। ਪਰ ਇਹ ਸਚ ਨਹੀਂ ਹੈ। (...)

ਹਾਲੋ, ਸਵਰਗਾਂ ਦੇ ਅਤਿ ਪਿਆਰੇ, ਸਦੂਵਤਾ ਦੀਆਂ ਰੂਹਾਂ। ਮੇਰੇ ਕੋਲ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਕੁਝ ਛੋਟੀਆਂ ਖਬਰਾਂ ਹਨ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹੋ ਤਾਂਕਿ ਨਤੀਜਾ, ਨਤੀਜਾ, ਉਵੇਂ ਹੋਵੇ ਜਿਵੇਂ ਤੁਸੀਂ ਚਾਹੁੰਦੇ ਹੋ ਇਹ ਹੋਵੇ, ਖਾਸ ਕਰਕੇ ਰੂਹਾਨੀ ਖੇਤਰ ਵਿਚ।

ਅਤੇ ਕਿਵੇਂ ਵੀ, ਮੇਰੇ ਦੁਬਾਰਾ ਭੁਲ ਜਾਣ ਤੋਂ ਪਹਿਲਾਂ, ਪਿਛਲੇ ਹਫਤਿਆਂ ਵਿਚ, ਉਨਾਂ ਸਾਰ‌ਿਆਂ ਨੇ ਜਿਨਾਂ ਨੇ ਮੈਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਭੇਜੀਆਂ, ਤੁਹਾਡਾ ਧੰਨਵਾਦ। ਮੈਂ ਬਸ ਤੁਹਾਨੂੰ ਸਾਰ‌ਿਆਂ ਨੂੰ ਨਿਜ਼ੀ ਤੌਰ ਤੇ ਜਵਾਬ ਨਹੀਂ ਦੇ ਸਕੀ, ਭਾਵੇਂ ਮੈਂ ਸੋਚ ਰਹੀ ਸੀ ਕਿਵੇਂ ਕਰਾਂ। ਫਿਰ ਮੈਂ ਬਹੁਤ ਵਿਆਸਤ ਹੋ ਗਈ, ਇਹਦੀ ਅਣਗਹਿਲੀ ਕੀਤੀ। ਅਸੀਂ ਡਰੈਗਨ (ਚੀਨੀ ਰਾਸ਼ੀ ਚਿੰਨ)ਲੋਕ ਵੀ ਭੁਲ ਜਾਂਦੇ ਹਨ ਅਤੇ ਬਹੁਤ ਜਿਆਦਾ ਲੁਭਾਏ ਜਾਂਦੇ ਵੀ ਹਾਂ। ਅਤੇ ਤੁਸੀਂ ਮੈਨੂੰ ਬਹੁਤ ਚੰਗੀ ਤਰਾਂ ਜਾਣਦੇ ਹੋ: ਮੈਂ ਇਸ ਕਿਸਮ ਦਾ ਡਰੈਗਨ ਹਾਂ। ਸੋ, ਮੈਨੂੰ ਮਾਫ ਕਰਨਾ, ਕ੍ਰਿਪਾ ਕਰਕੇ। ਤੁਸੀਂ ਮੈਨੂੰ ਯਾਦ ਦਿਲਾਇਆ ਕਿ ਇਹ ਡਰੈਗਨ ਦਾ ਸਾਲ ਹੈ, ਮੇਰੇ ਜਨਮ ਦਾ ਸਾਲ, ਸੋ ਤੁਸੀਂ ਵਿਸ਼ੇਸ਼ ਤੌਰ ਤੇ ਮੈਨੂੰ ਵਧੀਆ ਦੀਆਂ ਕਾਮਨਾਵਾਂ ਭੇਜ਼ੀਆਂ। ਤੁਹਾਡਾ ਧੰਨਵਾਦ ਅਤੇ ਤੁਹਾਡਾ ਧੰਨਵਾਦ। ਖੈਰ, ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਜਿਨਾਂ ਨੇ ਲੂਨਾ ਡਰੈਗਨ ਸਾਲ ਵਿਚ ਜਨਮ ਲਿਆ ਸੀ ਵੀ ਇਕ ਵਧੀਆ ਸਮਾਂ ਬਤਾਉਂ ਅਤੇ ਸਭ ਤੋਂ ਵਧੀਆ ਸ਼ੁਭਕਾਮਨਾਵਾਂ ਵੀ! ਮੈਂ ਆਪਣਾ ਜਨਮਦਿਨ ਬਹੁਤ ਲੰਮੇ ਸਮੇਂ ਤੋਂ ਨਹੀਂ ਮਨਾਉਂਦੀ - ਮੇਰੇ ਕੋਲ ਇਹ ਕਰਨ ਲਈ ਦਿਲ ਨ੍ਹੀਂ ਹੈ, ਕਿਉਂਕਿ ਸੰਸਾਰ ਅਜ਼ੇ ਵੀ ਪੀੜਾ ਅਤੇ ਦੁਖ ਵਿਚ ਹੈ। ਪਰ ਤੁਸੀਂ ਸਾਰੇ, ਜੀਵੰਤ ਡਰੈਗਨ, ਕ੍ਰਿਪਾ ਕਰਕੇ ਮਨਾਉਣਾ ਅਤੇ ਅਨੰਦ ਮਾਨਣਾ, ਸਵਰਗਾਂ ਦੀਆਂ ਅਸੀਸਾਂ ਅਤੇ ਪਿਆਰ ਨਾਲ!!!

ਮੈਂ ਤੁਹਾਡੇ ਨਾਲ ਕਲ ਗਲ ਕਰਨੀ ਚਾਹੁੰਦੀ ਸੀ, ਮੈਂ ਬਸ ਸ਼ਾਂਤੀ ਦੇ ਰਾਜ਼ੇ ਦੇ ਕੁਝ ਮਦਦ ਕਰਨ ਵਾਲੇ ਹਥਾਂ ਨੂੰ ਦੇਖਿਆ, ਅਤੇ ਮੈਂ ਉਸ ਦਾ ਧੰਨਵਾਦ ਕੀਤਾ। ਮੈਂ ਉਸ ਦਾ ਬਹੁਤ ਧੰਨਵਾਦ ਕੀਤਾ ਪ੍ਰਮਾਤਮਾ ਦੀ ਰਜ਼ਾ ਕਰਨ ਵਿਚ ਮਦਦ ਕਰਨ ਲਈ ਅਤੇ ਸੰਸਾਰ ਦੀ ਮਦਦ ਕਰਨ ਲਈ ਇਕ ਵਧੇਰੇ ਸ਼ਾਂਤ, ਵਧੇਰੇ ਸਦਭਾਵਨਾ ਵਾਲਾ ਮਹੌਲ ਬਨਾਉਣ ਲਈ। ਅਤੇ ਫਿਰ, ਮੈਂ ਉਸ ਨੂੰ ਪੁਛਿਆ ਜੇਕਰ ਉਹ ਬਸ ਇਹਦੇ ਤੋਂ ਵਧ ਕੁਝ ਕਰ ਸਕਦਾ ਹੈ ਜਾਂ ਨਹੀਂ। ਉਸ ਨੇ ਕਿਹਾ ਉਹ ਸਿਰਫ ਕਰ ਸਕਦਾ ਜੋ ਉਹ ਕਰ ਸਕਦਾ ਹੈ ਅਤੇ ਬ੍ਰਹਿਮੰਡ ਦੇ ਕਾਨੂੰਨ ਦੇ ਵਿਚ ਹੀ। ਪਰ ਅਸਲ ਵਿਚ, ਮੈਂ ਦੇਖਿਆ ਕਿ ਉਸ ਨੇ ਪਹਿਲੇ ਹੀ ਇਸ ਤੋਂ ਵਧ ਕੀਤਾ ਹੈ ਜੋ ਉਹ ਕਰ ਸਕਦਾ ਹੈ। ਅਤੇ ਜੋ ਉਹ ਕਰ ਰਿਹਾ ਹੈ, ਜਿਆਦਾਤਰ ਉਹ ਇਹ ਚੁਪ ਚਾਪ ਅਤੇ ਤਕਰੀਬਨ ਗੁਪਤ ਤੌਰ ਤੇ ਕਰ ਰਿਹਾ ਹੈ।

ਫਿਰ ਮੈਂ ਯੁਧ ਦੇ ਰਾਜੇ ਨੂੰ ਕਾਲ ਕੀਤਾ ਅਤੇ ਉਸ ਦੇ ਨਾਲ ਗਲਾਂ ਕੀਤੀਆਂ। ਮੈਂ ਕਿਹਾ, "ਤੁਸੀਂ ਇਹ ਸਭ ਕਿਉਂ ਕਰ ਰਹੇ ਹੋ?" ਸੋ, ਬਿਨਾਂਸ਼ਕ, ਜਵਾਬ ਸਪਸ਼ਟ ਹੈ। ਉਸ ਨੇ ਮੈਨੂੰ ਦਸਿਆ ਕਿ ਜੋ ਉਹ ਕਰ ਰਿਹਾ ਹੈ ਉਹ ਉਸਦਾ ਮਜ਼ਾ ਨਹੀਂ ਲੈਂਦਾ, ਜਿਵੇਂ ਇਸ ਸੰਸਾਰ ਵਿਚ ਭੜਕਾਉਣ ਵਾਲਾ ਯੁਧ। ਪਰ ਕਰਮਾਂ ਦਾ ਜ਼ੋਰ ਬਹੁਤ ਭਾਰਾ ਹੈ, ਬਹੁਤ ਭਾਰੀ, ਕਿ ਉਹ ਹੋਰ ਨਹੀਂ ਕਰ ਸਕਦਾ। ਸੋ, ਮੈਂ ਉਸ ਨੂੰ ਕਿਹਾ, "ਕੀ ਤੁਹਾਡੇ ਕੋਲ ਕਿਸੇ ਜਗਾ ਯੁਧ ਦੇ ਪੀੜਤਾਂ ਲਈ ਕੋਈ ਹਮਦਰਦੀ ਨਹੀਂ ਹੈ? ਕਿਉਂਕਿ ਜਿਵੇਂ ਤੁਸੀਂ ਦੇਖਦੇ ਹੋ, ਇਹ ਨਹੀਂ ਹੈ ਜੋ ਕੋਈ ਵੀ ਚਾਹੁੰਦਾ ਸੀ। ਇਹ ਬਹੁਤ ਜਿਆਦਾ ਦੁਖ, ਬਹੁਤ ਜਿਆਦਾ ਦਰਦ ਹੈ, ਵਿਛੋੜਾ, ਪ੍ਰੇਸ਼ਾਨੀ, ਚਿੰਤਾ, ਭਿਆਨਕ, ਭਿਆਨਕ ਸਥਿਤੀਆਂ, ਸਰੀਰਕ ਅਤੇ ਹਰ ਕਿਸੇ ਦੇ ਮਾਨਸਿਕ, ਮਨੋਵਿਗਿਆਨਕ, ਭਾਵਨਾਤਮਿਕ ਦਰਦ।"

ਇਸ ਲਈ ਉਸਨੇ ਮੈਨੂੰ ਕਿਹਾ, ਹਵਾਲਾ, "ਕਰਮਾਂ ਦਾ ਜ਼ੋਰ ਸਭ ਹਮਦਰਦੀ ਅਤੇ ਦਇਆ ਨੂੰ ਮਾਰ ਦਿੰਦੀ ਹੈ। ਸੋ ਇਹ ਹਮੇਸ਼ਾਂ ਜ਼ੀਰੋ ਹੈ - ਜ਼ੀਰੋ ਹਮਦਰਦੀ, ਜ਼ੀਰੋ ਮਿਟਲਾਇਡ।" ਅਨਕੋਟ (ਉਸ ਦੇ ਸ਼ਬਦਾਂ ਵਿਚ)। "ਮਿਟਲਾਇਡ।" ਭਾਵ ਹਮਦਰਦੀ। ਭਾਵੇਂ ਉਹ ਚਾਹੁੰਦਾ ਹੈ, ਉਹ ਨਹੀਂ ਕਰ ਸਕਦਾ। "ਉਥੇ ਕੋਈ ਥਾਂ ਨਹੀਂ ਹੈ, ਕੋਈ ਮੌਕਾ ਨਹੀਂ ਹੈ ਕੋਈ ਹਮਦਰਦੀ ਦੇ ਬਚਣ ਲਈ ਜੇਕਰ ਕਰਮਾਂ ਦਾ ਜ਼ੋਰ ਉਥੇ ਹੈ।" ਉਹ, ਉਸ ਨੇ ਹੋਰ ਵੀ ਬਹੁਤ ਸੋਹਣੇ ਢੰਗ ਨਾਲ ਕਿਹਾ ਸੀ, ਪਰ ਮੈਂ ਸਚਮੁਚ ਇਹ ਨਹੀਂ ਕਹਿ ਸਕਦੀ।

ਸੋ ਮੈਂ ਉਸ ਨੂੰ ਕਿਹਾ ਕਿ ਮੈਂ ਉਸ ਦੀ ਸਥਿਤੀ ਨੂੰ ਵੀ ਸਮਝਦੀ ਹਾਂ ਅਤੇ ਕੰਮ ਜੋ ਉਸ ਨੂੰ ਕਰਨਾ ਪੈ ਰਿਹਾ ਹੈ, ਪਰ ਮੈਂ ਮਨੁਖਾਂ ਨੂੰ ਇਤਨਾ ਦੁਖੀ ਹੁੰਦਿਆਂ ਨੂੰ ਸਹਿਣ ਨਹੀਂ ਕਰ ਸਕਦੀ, ਬਹੁਤ ਜਿਆਦਾ, ਖਾਸ ਕਰਕੇ, ਬੇਕਸੂਰ ਰਾਹਗੀਰ, ਜਿਵੇਂ ਬਜ਼ੁਰਗ ਅਤੇ ਬਚੇ - ਇਹ ਸਚਮੁਚ ਹਰ ਰੋਜ਼ ਮੇਰੇ ਦਿਲ ਨੂੰ ਤੋੜਦਾ ਹੈ। ਸੋ ਕਿਉਂ ਨਾ ਉਹ ਮੈਨੂੰ ਸਣਾ ਦੇਣ, ਇਕਲੀ ਨੂੰ, ਅਤੇ ਦੂਜੇ ਲੋਕਾਂ ਨੂੰ ਸ਼ਾਂਤੀ ਵਿਚ ਰਹਿਣ ਦੇਵੇ? ਮੈਂ ਦੁਖ ਸਹਿਣ ਲਈ ਤਿਆਰ ਹੋਵਾਂਗੀ ਭਾਵੇਂ ਕਿਤਨਾ ਵੀ ਹੋਵੇ ਅਤੇ ਕਿਤਨੇ ਸਮੇਂ ਤਕ ਇਹ ਹੁੰਦਾ ਹੈ। ਅਤੇ ਮੈਂ ਆਪਣੇ ਆਪ ਲਈ ਪੀ-ਆਰ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਪਬਲਿਕ ਰੀਲੇਸ਼ਨਸ, ਤੁਸੀਂ ਇਸ ਨੂੰ ਕਹਿੰਦੇ ਹੋ; ਮੈਂ ਆਪਣੇ ਲਈ ਮਸ਼ਹੂਰੀ ਕੀਤੀ। ਮੈਂ ਕਿਹਾ, ਮੈਂ ਯੁਧ ਵਿਚ ਕੋਈ ਵੀ ਪੀੜਤਾਂ ਨਾਲੋਂ, ਅਤੇ ਉਨਾਂ ਸਾਰ‌ਿਆਂ ਨੂੰ ਇਕਠੇ ਕਰਦਿਆਂ ਤੋਂ ਮੈਂ ਵਧੇਰੇ ਕੀਮਤੀ ਹਾਂ। ਸੋ, ਜੇਕਰ ਤੁਸੀਂ ਮੈਨੂੰ ਬਰਬਾਦ ਕਰਦੇ ਹੋ, ਜੇਕਰ ਤੁਸੀਂ ਮੈਨੂੰ ਸਜ਼ਾ ਦਿੰਦੇ ਹੋ, ਇਹ ਕਾਫੀ ਹੋਵੇਗਾ, ਇਹ ਹਰ ਇਕ ਹੋਰ ਦੇ ਲਈ ਕਾਫੀ ਚੰਗਾ ਹੋਵੇਗਾ।" ਸੋ ਉਸ ਨੇ ਮੈਨੂੰ ਕਿਹਾ, "ਇਹ ਸੰਭਵ ਨਹੀਂ ਹੈ।" ਮੈਂ ਕਿਹਾ, "ਸਭ ਚੀਜ਼ ਸੰਭਵ ਹੈ। ਕਿਉਂ ਨਹੀਂ?"

ਸੋ, ਉਸ ਨੇ ਕਿਹਾ, "ਹਤਿਆ ਅਤੇ ਹਿੰਸਕ ਐਨਰਜ਼ੀ ਸ਼ਾਂਤੀ ਦੀ ਐਨਰਜ਼ੀ ਨਾਲ ਨਹੀਂ ਰਲਦੀ। ਸੋ, ਸ਼ਾਂਤੀ ਬਸ ਇਕਲੀ ਰਹਿੰਦੀ ਹੈ, ਅਤੇ ਕਿ ਹਤਿਆ ਦੀ ਐਨਰਜ਼ੀ ਇਕਲੀ ਰਹਿੰਦੀ ਹੈ। ਉਹ ਇਕਠੇ ਨਹੀਂ ਰਲਦੇ, ਅਤੇ ਹਤਿਆ ਐਨਰਜ਼ੀ ਸ਼ਾਂਤੀ ਐਨਰਜ਼ੀ ਨੂੰ ਢਕਣ ਦੇ ਯੋਗ ਨਹੀਂ ਹੋਵੇਗੀ। ਇਸ ਕਰਕੇ, ਇਹ ਸਪਸ਼ਟ ਤੌਰ ਤੇ ਜਿਵੇਂ ਦੋ ਧਰੁਵੀ ਕਿਸਮ ਦੀ ਐਨਰਜ਼ੀ ਵਾਂਗ ਹੈ; ਦੋ ਭਿੰਨ, ਵਖਰੀਆਂ ਕਿਸਮ ਦੀਆਂ ਐਨਰਜ਼ੀਆਂ। ਸੋ, ਇਹ ਸ਼ਾਂਤੀ ਐਨਰਜ਼ੀ ਨੂੰ ਹਿੰਸਕ ਐਨਰਜ਼ੀ ਨਾਲ ਰਲਾਉਣਾ ਸੰਭਵ ਨਹੀਂ ਹੈ ਤਾਂਕਿ ਇਹ ਇਕ ਇਸ ਦੇ ਨਾਲ ਬਣ ਜਾਵੇ। ਕਿਉਂਕਿ ਸ਼ਾਂਤੀ ਐਨਰਜ਼ੀ ਨੂੰ ਬਰਬਾਦ ਨਹੀਂ ਕੀਤਾ ਜਾ ਸਕਦਾ।" ਮੇਰੇ ਖਿਆਲ ਵਿਚ ਉਸ ਦਾ ਭਾਵ ਹੈ ਕਿ ਮੇਰੀ ਐਨਰਜ਼ੀ ਸ਼ਾਂਤੀ ਲਈ ਹੈ, ਅਤੇ ਸੰਸਾਰ ਦੇ ਕਰਮ ਹਿੰਸਾ, ਹਤਿਆ ਅਤੇ ਇਹ ਸਭ ਤਬਾਹੀ ਹੈ। ਉਹ ਇਕਠੇ ਨਹੀਂ ਰਲਾਏ ਜਾ ਸਕਦੇ, ਸੋ ਉਹ ਇਹਨੂੰ ਨਹੀਂ ਬਰਬਾਦ ਕਰ ਸਕਦਾ। ਸੋ, ਉਸ ਨੂੰ ਸਿਰਫ ਹਿੰਸਕ ਐਨਰਜ਼ੀ ਨੂੰ ਬਰਬਾਦ ਕਰਨਾ ਪਵੇਗਾ। ਖੈਰ, ਮੈਂ ਆਸ ਕਰਦੀ ਹਾਂ ਮੈਂ ਆਪਣੇ ਆਪ ਨੂੰ ਸਪਸ਼ਟ ਕੀਤਾ। ਜਦੋਂ ਮੈਂ ਉਸਦੇ ਨਾਲ ਗਲ ਕਰ ਰਹੀ ਸੀ, ਇਹ ਸਭ ਬਿਲਕੁਲ ਪੂਰੀ ਤਰਾਂ ਸਪਸ਼ਟ ਸੀ। ਅਸਲ ਵਿਚ ਉਸ ਦੇ ਸ਼ਬਦ... ਉਸ ਨੇ ਕਿਾਹ ਕਿ ਕਿਉਂਕਿ ਯੁਧ ਕਰਮ ਅਤੇ ਸ਼ਾਂਤੀ ਕਰਮ ਵਖ ਵਖ ਐਨਰਜ਼ੀ ਦੇ ਸਰੋਤਾਂ ਤੋਂ ਆਉਂਦੇ ਹਨ, ਉਹ ਇਕਠੇ ਨਹੀਂ ਰਲ ਸਕਦੇ। ਇਸੇ ਕਰਕੇ ਯੁਧ ਦੀ ਐਨਰਜ਼ੀ ਨਹੀਂ ਢਕੀ ਜਾ ਸਕਦੀ, ਆਲੇ ਦੁਆਲੇ ਨਹੀਂ ਵਲੇਟੀ ਜਾ ਸਕਦੀ, ਸ਼ਾਂਤੀ ਐਨਰਜ਼ੀ ਨਾਲ ਨਹੀਂ ਰਲ ਸਕਦੀ। ਇਸੇ ਕਰਕ ਮੈਂ ਲੋਕਾਂ ਲਈ ਸ਼ਾਂਤੀ ਬਨਾਉਣ ਲਈ ਕੁਰਬਾਨੀ ਨਹੀਂ ਕਰ ਸਕਦੀ।

"ਸੰਸਾਰੀ ਲੋਕਾਂ ਨੂੰ ਇਕ ਸਹੀ ਜੀਵਨ ਦੇ ਢੰਗ ਵਿਚ ਬਦਲਣਾ ਪਵੇਗਾ - ਹਿੰਸਕ ਅਤੇ ਮਾਰਨ ਵਾਲੇ ਜੀਵਨ ਦੇ ਢੰਗ ਨੂੰ ਦੂਰ ਕਰਨਾ ਪਵੇਗਾ। ਫਿਰ ਸ਼ਾਂਤੀ ਆਵੇਗੀ, ਅਤੇ ਸ਼ਾਂਤੀ ਰਾਜ ਕਰੇਗੀ ਅਤੇ ਸਥਾਈ ਰਹੇਗੀ।" ਉਹ ਉਸ ਦੇ ਸ਼ਬਦ ਹਨ। ਇਹ ਪਹਿਲੀ ਵਾਰ ਹੈ ਮੈਂ ਯੁਧ ਦੇ ਰਾਜੇ ਤੋਂ ਕੁਝ ਅਜਿਹਾ ਸੁਣਿਆ ਹੈ । ਮੈਂ ਸੋਚਿਆ ਤੁਸੀਂ ਸਭ ਚੀਜ਼ ਦੇ ਸਕਦੇ ਹੋ ਜੋ ਤੁਸੀਂ ਚਾਹੋਂ ਜਦੋਂ ਤਕ ਤੁਹਾਡੇ ਕੋਲ ਇਹ ਹੋਵੇ। ਪਰ ਇਹ ਸਚ ਨਹੀਂ ਹੈ। ਜੇਕਰ ਤੁਹਾਡੇ ਕੋਲ ਸ਼ਾਂਤੀ ਐਨਰਜ਼ੀ ਹੈ, ਤੁਸੀਂ ਇਥੋਂ ਤਕ ਇਹ ਯੁਧ ਐਨਰਜ਼ੀ ਨੂੰ ਹਲਕੀ ਕਰਨ ਲਈ ਨਹੀਂ ਦੇ ਸਕਦੇ। ਸ਼ਾਇਦ ਇਕ ਛੋਟੀ ਜਿਹੀ ਚੀਜ਼, ਜਿਵੇਂ ਤੁਸੀਂ ਇਕ ਪ੍ਰੇਸ਼ਾਨ ਵਿਆਕਤੀ ਜਾਂ ਡਰੇ ਹੋਏ ਵਿਆਕਤੀ ਦੇ ਨੇੜੇ ਬੈਠ ਕੇ ਅਤੇ ਉਸ ਨੂੰ ਆਪਣੀ ਐਨਰਜ਼ੀ ਨਾਲ ਸ਼ਾਂਤ ਕਰਨ ਲਈ ਮਦਦ ਕਰ ਸਕਦੇ ਹੋ, ਸ਼ਾਂਤੀ ਐਨਰਜ਼ੀ ਨਾਲ, ਪਰ ਸਮੁਚੀ ਸੰਸਾਰ ਦੀ ਯੁਧ ਐਨਰਜ਼ੀ ਨੂੰ ਹਲਕੀ ਨਹੀਂ ਕਰ ਸਕਦੇ। ਓਹ ਮੇਰੇ ਰਬਾ, ਅਤੇ ਮੈਂ ਸੋਚ‌ਿਆ ਸੀ ਅਸੀਂ ਕੋਈ ਵੀ ਚੀਜ਼ ਦੇ ਸਕਦੇ ਹਾਂ। ਅਤੇ ਮੈਂ ਇਹ ਸਭ ਸੁਣਕੇ ਬਹੁਤ ਉਦਾਸ ਸੀ।

ਬਾਅਦ ਵਿਚ, ਮੈਂ ਯੁਧ ਦੇ ਰਾਜੇ ਨੂੰ ਕਿਹਾ: "ਮੈਂ ਆਪਣੀ ਸਭ ਤੋਂ ਵਧੀਆ ਕਰਨਾ ਜ਼ਾਰੀ ਰਖਾਂਗੀ ਜਿਤਨਾ ਮੈਂ ਕਰ ਸਕਦੀ ਹਾਂ, ਮੈਂ ਹਰ ਨਹੀਂ ਮੰਨਾਂਗੀ। ਅਤੇ ਬਿਹਤਰ ਹੈ ਤੁਸੀਂ ਮੇਰਾ ਪਖ ਲੈਣਾ, ਆਪਣੀ ਆਵਦੀ ਖਾਤਰ! ਚੰਗਿਆਈ ਦੀ ਹਮੇਸ਼ਾਂ ਜਿਤ ਹੋਵੇਗੀ।"

ਸੋ ਤੁਸੀਂ ਦੇਖੋ, ਕਰਮਾਂ ਕੁਝ ਚੀਜ਼ ਹੈ ਜਿਸ ਤੋਂ ਅਸੀਂ ਨਹੀਂ ਬਚ ਸਕਦੇ - ਚੰਗੇ ਕਰਮ ਜਾਂ ਮਾੜੇ ਕਰਮ। ਅਤੇ ਇਕ ਹੋਰ ਜੋ ਅਟਲ ਹੈ ਪ੍ਰਮਾਤਮਾ ਦੀ ਰਜ਼ਾ, ਮਰਜ਼ੀ ਹੈ! ਦੂਜੇ ਦਿਨ, ਮੈਂ ਤੁਹਾਡੇ ਨਾਲ ਦਿਹਾੜੀ ਵਿਚ ਇਕ ਡੰਗ ਭੋਜ਼ਨ ਬਾਰੇ ਗਲ ਕਰ ਰਹੀ ਸੀ। ਮੇਰਾ ਤੁਹਾਨੂੰ ਇਹ ਦਸਣ ਦਾ ਕਦੇ ਇਰਾਦਾ ਨਹੀਂ ਸੀ। ਇਕ ਵਾਰ, ਤਾਏਵਾਨ (ਫਾਰਮੋਸਾ) ਦੇ ਦੋ ਵਾਰ ਸਾਬਕਾ ਰਾਸ਼ਟਰਪਤੀ, ਮੈਡਮ ਲੂ, ਨਿਊ ਲੈਂਡ ਆਸ਼ਰਮ ਨੂੰ ਮਿਲਣ ਲਈ ਆਈ ਸੀ, ਅਤੇ ਉਸ ਦੇ ਸਾਥ ਆਈਆਂ ਔਰਤਾਂ ਵਿਚੋਂ ਇਕ ਨੇ ਮੈਨੂੰ ਪੁਛਿਆ ਜੇਕਰ ਮੈਂ ਦਿਹਾੜੀ ਵਿਚ ਇਕ ਵਾਰ ਖਾਂਦੀ ਹਾਂ। ਮੈਂ ਕੁਝ ਨਹੀਂ ਕਿਹਾ। ਮੈਂ ਕਿਸੇ ਹੋਰ ਚੀਜ਼ ਬਾਰੇ ਗਲਾਂ ਕੀਤੀਆਂ; ਮੈਂ ਇਹਦੇ ਬਾਰੇ ਗਲ ਨਹੀਂ ਕਰਨੀ ਚਾਹੁੰਦੀ ਸੀ। ਅਤੇ ਉਸ ਦਿਨ - ਮੈਂ ਨਹੀਂ ਜਾਣਦੀ ਕਿਉਂ - ਮੇਰੇ ਮੂੰਹੋਂ ਨਿਕਲ ਗਿਆ ਅਤੇ ਮੈਂ ਤੁਹਾਨੂੰ ਦਸ ਦਿਤਾ। ਮੈਨੂੰ ਵੀ ਯਾਦਨਹੀਂ ਇਹ ਸਭ ਦਿਹਾੜੀ-ਵਿਚ-ਇਕ-ਡੰਗ ਭੋਜ਼ਨ ਬਾਰੇ ਕੁਝ ਪਹਿਲਾਂ ਕਿਹਾ ਹੋਵੇ। ਇਹ ਸਿਰਫ ਸਭ ਦੂਜਿਆਂ ਲਈ ਹਮਦਰਦੀ ਵਿਚੋਂ ਪੈਦਾ ਹੋਈ ਹੈ: ਭੁਖੇ ਲੋਕ, ਭੁਖੇ ਜਾਨਵਰ-ਲੋਕ ਵੀ, ਅਤੇ ਸਭ ਸੁਖ ਆਰਾਮ ਦੀ ਕਮੀ - ਬਹੁਤ ਘਟ, ਭੋਜ਼ਨ ਦਾ ਬੁਨਿਆਦੀ ਆਰਾਮ ਹੋਰਨਾਂ ਜੀਵਾਂ ਲਈ ਵੀ, ਜਿਵੇਂ ਇਥੋਂ ਤਕ ਦਰਖਤ ਜਾਂ ਪੌਂਦੇ।

ਪਰ ਫਿਰ ਇਹ ਮੈਨੂੰ ਮੂੰਹ ਵਿਚੋਂ ਨਿਕਲ ਗਿਆ। ਮੇਰੇ ਇਹ ਕੰਮ ਕਰਨ ਵਾਲੀ ਟੀਮ ਨੂੰ ਭੇਜਣ ਤੋਂ ਬਾਅਦ, ਮੈਂਨੂੰ ਉਹ ਯਾਦ ਆਇਆ। ਪਰ ਮੈਂ ਬਹੁਤ ਸਾਰੀਆਂ ਹੋਰ ਚੀਜ਼ਾਂ ਨਾਲ ਵਿਆਸਤ ਰਹੀ ਹਾਂ, ਸੋ ਮੈਂ ਇਹ ਨੋਟ ਕੀਤਾ। ਮੈਂ ਕਿਹਾ, "ਇਸ ਨੂੰ ਮਿਟਾਉਣਾ। ਇਹ ਦਿਹਾੜੀ ਵਿਚ ਇਕ ਡੰਗ ਭੋਜ਼ਨ" ਮਿਟਾਉਣਾ, ਕਟ ਦੇਣਾ।'" ਅਤੇ ਫਿਰ ਮੈਂ ਸੋਚ‌ਿਆ ਜਦੋਂ ਇਹ ਵਾਪਸ ਆਵੇਗਾ ਮੇਰੇ ਪਰੂਫਰੀਡ ਕਰਨ ਲਈ, ਮੈਂ ਇਹ ਕਟ ਦੇਵਾਂਗੀ। ਪਰ ਮੈਂ ਮੈਂ ਇਹ ਨਹੀਂ ਕੀਤਾ! ਮੈਂ ਭੁਲ ਗਈ! ਅਤੇ ਫਿਰ ਇਹ ਮੇਰੇ ਹਥਾਂ ਵਿਚੋਂ ਬਾਹਰ ਖਿਸਕ ਗਿਆ ਅਤੇ ਪ੍ਰਸਾਰਨ ਕੀਤਾ ਗਿਆ।

ਓਹ ਰਬਾ, ਮੈਂ ਨਹੀਂ ਚਾਹੁੰਦੀ ਸੀ ਇਹ ਪ੍ਰਸਾਰਨ ਕੀਤਾ ਜਾਵੇ। ਮੈਂ ਤਾਂ ਇਥੋਂ ਤਕ ਸ਼ੁਰੂ ਵਿਚ ਹੀ ਇਹ ਤੁਹਾਨੂੰ ਦਸਣਾ ਨਹੀਂ ਚਾਹੁੰਦੀ ਸੀ। ਕਿਉਂਕਿ ਮੈਂ ਇਸ ਦੇ ਨਤੀਜੇ ਨਹੀਂ ਚਾਹੁੰਦੀ ਸੀ, ਇਹਦੇ ਹੋਰ ਗੁਣਾਂ ਕਰਮ। ਨਾਲੇ, ਮੈਂ ਨਹੀਂ ਚਾਹੁੰਦੀ ਸੀ ਕੁਝ ਲੋਕ ਇਸ ਦੀ ਨਕਲ ਕਰਨ। ਤੁਸੀਂ ਸ਼ਾਇਦ ਨਕਲ ਕਰਨੀ ਚਾਹੋਂ ਜੋ ਮੈਂ ਕਰਦੀ ਹਾਂ। ਇਹ ਵਾਪਰ‌ਿਆ ਹੈ ਕਿ ਲੋਕ ਜੋ ਮੈਂ ਕਰਦੀ ਹਾਂ ਉਹਦੀ ਨਕਲ ਕਰਨੀ ਚਾਹੁੰਦੇ ਹਨ। ਪਰ ਇਹ ਪ੍ਰਸਾਰਿਤ ਹੋ ਗਿਆ। ਸਭ ਤੋਂ ਪਹਿਲਾਂ, ਮੈਂ ਲੋਕਾਂ ਨੂੰ ਨਹੀਂ ਦਸਣਾ ਚਾਹੁੰਦੀ ਸੀ ਆਪਣੇ ਨਿਜ਼ੀ ਖੇਤਰ ਵਿਚ ਮੈਂ ਕੀ ਕਰਦੀ ਹਾਂ। ਅਤੇ ਦੂਜਾ, ਮੈਂ ਨਹੀਂ ਚਾਹੁੰਦੀ ਸੀ ਲੋਕ ਇਹਦਾ ਅਨੁਸਰਨ ਕਰਨ ਕਿਉਂਕਿ ਇਹ ਸ਼ਾਇਦ ਨਾ ਹੋਵੇ ਜੋ ਉਨਾਂ ਨੂੰ ਕਰਨਾ ਚਾਹੀਦਾ ਹੈ, ਜਾਂ ਸ਼ਾਇਦ ਨਹੀਂ ਹੈ ਜੋ ਮੈਨੂੰ ਉਨਾਂ ਨੂੰ ਦਸਣਾ ਚਾਹੀਦਾ ਹੈ; ਸ਼ਾਇਦ ਮੈਨੂੰ ਨਹੀਂ ਦਸਣਾ ਚਾਹੀਦਾ।

ਫਿਰ ਮੈਂ ਭੁਲ ਗਈ - ਦੋ, ਤਿੰਨ ਵਾਰ, ਇਹ ਖਿਸਕ ਗਿਆ। ਜਦੋਂ ਫਿਰ ਬਾਅਦ ਵਿਚ - ਓਹ ਮੇਰੇ ਰਬਾ - ਜਦੋਂ ਮੈਂ (ਸੁਪਰੀਮ ਮਾਸਟਰ ਟੈਲੀਵੀਜ਼ਨ) ਟੀਮ ਮੈਂਬਰਾਂ ਵਿਚੋਂ ਇਕ ਨਾਲ ਗਲ ਕੀਤੀ, ਮੈਂ ਕਿਹਾ, "ਓਹ ਮੇਰੇ ਰਬਾ, ਮੈਂ ਇਹ ਮੇਰੇ ਦਿਹਾੜੀ-ਵਿਚ-ਇਕ-ਡੰਗ ਭੋਜ਼ਨ ਖਾਣ ਬਾਰੇ ਹਿਸਾ ਕਟਣਾ ਚਾਹੁੰਦੀ ਸੀ ਪਰ ਫਿਰ ਮੈਂ ਭੁਲ ਗਈ, ਅਤੇ ਹੁਣ ਇਹ ਬਹੁਤੀ ਦੇਰ ਹੋ ਗਈ ਹੈ। ਇਹ ਬਹੁਤੀ ਦੇਰ ਹੋ ਗਈ ਹੈ।" ਅਤੇ ਕੁਝ ਦਿਨਾਂ ਲਈ ਮੈਂ ਬਹੁਤ ਬੁਰਾ ਮਹਿਸੂਸ ਕਰ ਰਹੀ ਸੀ।

ਪਰ ਬਾਅਦ ਵਿਚ, ਸਵਰਗ ਨੇ ਮੈਨੂੰ ਦਸ‌ਿਆ ਕਿ ਇਹ ਦਸਣਾ ਚਾਹੀਦਾ ਸੀ। ਭਾਵੇਂ ਮੈਂ ਰਾਹਤ ਦਾ ਸਾਹ ਲਿਆ, ਮੈਂ ਅਜ਼ੇ ਵੀ ਨਹੀਂ ਪਸੰਦ ਕੀਤਾ ਕਿ ਉਹ ਹਿਸਾ ਜਨਤਾ ਵਿਚ ਇਸ ਤਰਾਂ ਹੋਵੇ। ਪਰ ਫਿਰ, ਮੈਂਨੂੰ ਪਤਾ ਹੈ ਇਹ ਕਿਉਂ ਇਸ ਤਰਾਂ ਹੋਣਾ ਚਾਹੀਦਾ ਹੈ: ਤਾਂਕਿ ਉਥੇ ਇਕ ਹੋਰ ਕਾਰਨ ਹੋਵੇ ਮੈਂ ਤੁਹਾਨੂੰ ਦਸ ਸਕਾਂ ਬਹੁਤਾ ਅਤਿਅੰਤ ਵਿਚ ਨਾ ਹੋਣਾ, ਅਤੇ ਆਪਣੇ ਸਰੀਰ ਦਾ ਖਿਆਲ ਰਖੋ, ਆਪਣੀ ਸਿਹਤ ਦਾ ਖਿਆਲ ਰਖੋ, ਆਦਿ। ਕਿਉਂਕਿ ਪ੍ਰਮਾਤਮਾ ਨਹੀਂ ਚਾਹੁੰਦੇ ਲੋਕ ਆਪਣੇ ਆਪ ਨੂੰ ਬਹੁਤ ਜਿਆਦਾ ਸੀਮਤ ਕਰਨ ਕਿਸੇ ਕਿਸਮ ਦੀ ਪਾਗਲ ਅਨੁਸ਼ਾਸਨ ਨਾਲ, ਜੋ ਕਿ ਸਭ ਜ਼ਰੂਰੀ ਨਹੀਂ ਹੈ।

Photo Caption: ਓਹ, ਤੁਹਾਨੂੰ ਵੀ ਪਿਆਰ, ਗੁਆਂਢੀਓ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/7)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-19
10199 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-20
5716 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-21
5274 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-22
4764 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-23
4189 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-24
3845 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-25
4052 ਦੇਖੇ ਗਏ