ਖੋਜ
ਪੰਜਾਬੀ
 

ਵਿਘਨ-ਸ਼ਾਂਤੀ ਵਾਲੇ ਸੰਸਾਰ ਉਤੇ ਜਿਤ, ਗਿਆਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਪਹਿਲਾਂ ਹੀ ਖੁਸ਼ ਹਾਂ ਕਿ ਮੇਰੇ ਕੋਲ ਇੰਨੀਆਂ ਸਾਰੀਆਂ ਸਹੂਲਤਾਂ ਹਨ ਜੋ ਪਹਿਲਾਂ ਦੇ ਰਾਜਿਆਂ ਕੋਲ ਵੀ ਨਹੀਂ ਸਨ। ਅੱਜਕੱਲ੍ਹ, ਸਾਡੇ ਕੋਲ ਇੰਟਰਨੈੱਟ ਹੈ, ਸਾਡੇ ਕੋਲ ਟੈਲੀਫ਼ੋਨ ਹੈ, ਭਾਵੇਂ ਮੇਰੀ ਸਥਿਤੀ ਵਿੱਚ ਇਹ ਜ਼ਿਆਦਾ ਸੀਮਤ ਹੈ, ਫਿਰ ਵੀ, ਅਜੇ ਵੀ ਕੰਮ ਕਰਨ ਯੋਗ ਹੈ ਅਤੇ ਪੁਰਾਣੀਆਂ ਜ਼ਿੰਦਗੀਆਂ ਵਿਚ, ਪੁਰਾਣੀਆਂ ਸਦੀਆਂ ਜਾਂ ਪੁਰਾਣੇ ਦਹਾਕਿਆਂ ਵਿੱਚ ਰਾਇਲਟੀ ਨਾਲੋਂ ਕਿਤੇ ਬਿਹਤਰ ਹੈ।

ਅੱਜਕੱਲ੍ਹ, ਭਾਵੇਂ ਮੇਰੇ ਕੋਲ ਇੱਕ ਕਾਰ ਨਾ ਵੀ ਹੋਵੇ, ਉਦਾਹਰਣ ਵਜੋਂ, ਮੈਂ ਬੱਸ, ਰੇਲਗੱਡੀ, ਇੱਕ ਹਵਾਈ ਜਹਾਜ਼, ਟੈਕਸੀ... ਵਿੱਚ ਛਾਲ ਮਾਰ ਸਕਦੀ ਹਾਂ। ਪਹਿਲਾਂ ਦੇ ਰਾਜਿਆਂ ਕੋਲ ਇਹ ਨਹੀਂ ਸਨ। ਅਤੇ ਉਹਨਾਂ ਨੂੰ ਘੋੜੇ ਦੀ ਗੱਡੀ 'ਤੇ ਬੈਠਣਾ ਪਿਆ ਅਤੇ ਦੌੜਨਾ ਪਿਆ, ਦੌੜਨਾ ਪਿਆ, ਦੌੜਨਾ ਪਿਆ; ਇਹ ਵੀ ਦਰਦਨਾਕ ਸੀ। ਜਾਂ ਵੱਖ-ਵੱਖ ਖੇਤਰਾਂ ਵਿੱਚੋਂ ਚੁਕ ਕੇ ਲਿਜਾਏ ਜਾਣਾ, ਇੱਕ ਬਰਾਬਰ, ਵਧੀਆ ਖੇਤਰ ਨਹੀਂ, ਪਰ ਪੁਰਾਣੇ ਸਮਿਆਂ ਵਿੱਚ, ਇਹ ਇੱਕ ਬਹੁਤ ਹੀ ਔਖਾ, ਕਚਾ ਰਸਤਾ ਸੀ ਅਤੇ ਤੁਹਾਨੂੰ ਬਹੁਤ ਸਾਰੇ ਨੌਕਰਾਂ ਦੁਆਰਾ ਚੁੱਕਿਆ ਜਾਣਾ ਪੈਂਦਾ ਸੀ ਅਤੇ ਕਈ ਦਿਨ ਲਗ ਜਾਂਦੇ ਸਨ ਜਦੋਂ ਤੱਕ ਉਹ ਕਿਸੇ ਹੋਰ ਸ਼ਹਿਰ ਜਾਂ ਆਪਣੇ ਛੁੱਟੀਆਂ ਦੇ ਰਿਜ਼ੋਰਟ ਜਾਂ ਕਿਸੇ ਹੋਰ ਚੀਜ਼ ਤੱਕ ਨਹੀਂ ਪਹੁੰਚ ਜਾਂਦੇ। ਇਹ ਸੱਚਮੁੱਚ ਦਰਦਨਾਕ ਹੈ।

ਮੈਨੂੰ ਯਾਦ ਹੈ ਜਦੋਂ ਮੈਂ ਭਾਰਤ ਵਿੱਚ ਸੀ, ਉਦਾਹਰਣ ਵਜੋਂ, ਮੈਨੂੰ ਹਰ ਜਗ੍ਹਾ ਇੱਕ ਘੋੜਾ ਗੱਡੀ ਲੈ ਕੇ ਜਾਣਾ ਪੈਂਦਾ ਸੀ। ਜਾਂ ਮਿਆਂਮਾਰ ਵਿੱਚ, ਜਦੋਂ ਮੈਂ ਆਪਣੇ ਸਾਬਕਾ ਪਤੀ ਨਾਲ ਸੀ, ਅਸੀਂ ਪੈਗਨ ਵਿੱਚ 10,000 ਮੰਦਰਾਂ, ਜਾਂ ਮਿਆਂਮਾਰ ਵਿੱਚ ਗੋਲਡਨ ਟੈਂਪਲ ਜਾਣ ਲਈ ਗਏ, ਅਤੇ ਅਸੀਂ ਬੱਸ ਵਿੱਚ ਗਏ। ਪਰ ਉੱਥੇ ਬੱਸ, ਉਹਨਾਂ ਕੋਲ ਪਿੱਛੇ ਢੋ ਲਾਉਣ ਲਈ ਇੱਕ ਆਰਾਮਦਾਇਕ ਜਗ੍ਹਾ ਨਹੀਂ ਸੀ। ਸੋ ਜਦੋਂ ਮੈਂ ਉਸ ਬੱਸ ਤੋਂ ਉਤਰੀ, ਤਾਂ ਮੇਰੀ ਪਿੱਠ 'ਤੇ ਇੱਕ ਵੱਡਾ, ਵੱਡਾ ਝੁਰੜਾ ਸੀ, ਇਕ ਆਂਡੇ ਵਾਂਗ। ਇਹ ਬਹੁਤ ਸਮੇਂ ਤੱਕ ਦਰਦਨਾਕ ਰਿਹਾ। ਪਰ ਤੁਹਾਡੇ ਕੋਲ ਬੱਸ ਇਹੀ ਸੀ। ਤੁਹਾਡੇ ਕੋਲ ਕੋਈ ਵਿਕਲਪ ਨਹੀਂ ਸੀ। ਅਜਿਹੇ ਇਕ ਖੇਤਰ ਵਿੱਚ ਤੁਹਾਡੇ ਕੋਲ ਕੋਈ ਇਕ ਵਿਸ਼ੇਸ਼ ਫਾਰਸਟ-ਕਲਾਸ ਜਾਂ ਕੁਝ ਵੀ ਨਹੀਂ ਹੋ ਸਕਦਾ। ਤੁਸੀਂ ਖੁਸ਼ਕਿਸਮਤ ਸੀ ਕਿ ਜਾਣ ਲਈ ਤੁਹਾਨੂੰ ਅਜਿਹੀ ਇੱਕ ਬੱਸ ਵੀ ਮਿਲੀ।

ਜਾਂ ਔ ਲੈਕ (ਵੀਐਤਨਾਮ) ਵਿੱਚ, ਜਦੋਂ ਮੈਂ ਇੱਕ ਬੱਚੀ ਸੀ, ਅਸੀਂ ਇਹਨਾਂ ਟੁਕ-ਟੁਕਾਂ ਨਾਲ ਜਾਂਦੇ ਸੀ, ਇੱਕ ਤਿੰਨ-ਪਹੀਆ ਵਾਲੀ ਕਾਰ। ਇਹ ਇੱਕ ਮੋਟਰਸਾਈਕਲ ਤੋਂ ਬਣਾਇਆ ਗਿਆ ਹੈ ਜਿਸਦੇ ਪਹੀਏ ਅਤੇ ਸੀਟਾਂ ਪਿੱਛੇ ਹਨ। ਅਤੇ ਜਦੋਂ ਤੁਸੀਂ ਉੱਥੇ ਬੈਠਦੇ ਹੋ ਤਾਂ ਕਾਰ ਵਿੱਚੋਂ ਨਿਕਲਣ ਵਾਲਾ ਧੂੰਆਂ ਹਰ ਸਮੇਂ ਤੁਹਾਡੇ ਨੱਕ ਵਿੱਚ ਵੱਜਦਾ ਰਹਿੰਦਾ ਹੈ। ਇਹ ਬਹੁਤ ਭਿਆਨਕ ਹੈ। ਅਤੇ ਰਸਤਾ ਲੰਮਾ ਹੈ, ਅਤੇ ਇਹ ਕਾਬੂਮ, ਕਾਬੂਮ, ਕਾਬੂਮ ਜਾਂਦਾ ਹੈ, ਅਤੇ ਕਈ ਵਾਰ ਇਹ ਬਹੁਤ, ਬਹੁਤ ਦਰਦਨਾਕ ਹੁੰਦਾ ਹੈ। ਸੋ ਅੱਜਕੱਲ੍ਹ, ਮੈਨੂੰ ਲੱਗਦਾ ਹੈ ਕਿ ਮੈਂ ਐਸ਼ੋ-ਆਰਾਮ ਵਿੱਚ ਰਹਿੰਦੀ ਹਾਂ, ਭਾਵੇਂ ਮੇਰੇ ਕੋਲ ਇੱਕ ਘਰ ਨਾ ਹੋਵੇ, ਭਾਵੇਂ ਮੈਂ ਉਜਾੜ ਵਿੱਚ ਰਹਿੰਦੀ ਹਾਂ। ਪਰ ਅਸਲ ਵਿੱਚ ਇਹ ਇਕ ਬਹੁਤ ਹੀ ਸ਼ਾਨਦਾਰ ਜ਼ਿੰਦਗੀ ਹੈ। ਮੈਂ ਇਸਨੂੰ ਕਿਸੇ ਵੀ ਚੀਜ਼ ਨਾਲ ਨਹੀਂ ਬਦਲਣਾ ਚਾਹਾਂਗੀ, ਜਦੋਂ ਤੱਕ ਕਿ ਸਮਾਂ ਨਾ ਆ ਜਾਵੇ ਕਿ ਮੈਂ ਰਿਟਰੀਟ ਤੋਂ ਬਾਹਰ ਆਵਾਂ ਅਤੇ ਤੁਹਾਨੂੰ ਮਿਲਣ ਲਈ ਵਾਪਸ ਆਵਾਂ।

ਖੈਰ, ਮੈਨੂੰ ਤੁਹਾਡੀ ਯਾਦ ਆਉਂਦੀ ਹੈ ਕਦੇ ਕਦੇ। ਆਪਣੇ ਖਾਲੀ ਪਲਾਂ ਵਿੱਚ, ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਮੈਨੂੰ ਤੁਹਾਡੀਆਂ ਪਿਆਰ ਭਰੀਆਂ ਅੱਖਾਂ, ਤੁਹਾਡੇ ਸੱਚੇ ਦਿਲ, ਉਸ ਊਰਜਾ ਦੀ ਬਹੁਤ ਯਾਦ ਆਉਂਦੀ ਹੈ ਜੋ ਅਸੀਂ ਆਸ਼ਰਮ ਵਿੱਚ ਇਕੱਠੇ ਪੈਦਾ ਕੀਤੀ ਹੈ; ਇਹ ਬਹੁਤ ਸੁੰਦਰ ਸੀ, ਕਈ ਪਲ, ਕਈ ਦਿਨ ਜਾਂ ਕਈ ਮਹੀਨੇ, ਕਈ ਹਫ਼ਤੇ, ਕਈ ਸਾਲ ਪਹਿਲਾਂ। ਜਦੋਂ ਵੀ ਮੈਂ ਤੁਹਾਡੇ ਭਰਾਵਾਂ ਅਤੇ ਭੈਣਾਂ ਦੁਆਰਾ ਭੇਜੀਆਂ ਗਈਆਂ ਪੁਰਾਣੀਆਂ ਫੋਟੋਆਂ ਨੂੰ ਸੰਪਾਦਿਤ ਕਰਨ, ਜਾਂ ਪੁਰਾਣੇ ਭਾਸ਼ਣਾਂ ਨੂੰ ਸੰਪਾਦਿਤ ਕਰਨ, ਉਹਨਾਂ 'ਤੇ ਕੰਮ ਕਰਨ, ਉਹਨਾਂ ਨੂੰ ਪ੍ਰਮਾਣਿਤ ਕਰਨ, ਇਹ ਅਤੇ ਉਹ ਲਈ ਪ੍ਰਵਾਨਗੀ ਦੇਣ ਲਈ, ਉਹਨਾਂ ਨੂੰ ਸੰਪਾਦਿਤ ਕਰਨ ਦਾ ਮੌਕਾ ਮਿਲਦਾ ਸੀ, ਤਾਂ ਮੈਂ ਇਹਨਾਂ ਵਿੱਚੋਂ ਕੁਝ ਦ੍ਰਿਸ਼ ਪਹਿਲਾਂ ਦੇ ਦੇਖੇ ਸਨ। ਅਤੇ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਭਾਵੇਂ ਇਹ ਸਿਰਫ਼ ਇੱਕ ਗੀਤ ਹੈ ਜੋ ਤੁਸੀਂ ਮੇਰੇ ਲਈ ਬਣਾਇਆ ਹੈ, ਇਹ ਬਹੁਤ ਪਿਆਰ ਅਤੇ ਇਮਾਨਦਾਰੀ ਅਤੇ ਉੱਚ ਪੱਧਰੀ ਅਧਿਆਤਮਿਕ ਭਾਵਨਾ ਨੂੰ ਦਰਸਾਉਂਦਾ ਹੈ ਜੋ ਤੁਹਾਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਅਤੇ ਇੱਕਠੇ ਮਹਿਸੂਸ ਕਰਵਾਉਂਦਾ ਹੈ, ਮੇਰੇ ਨਾਲ ਸਾਰੇ।

ਇੱਥੋਂ ਤੱਕ ਕਿ, ਮੇਰੇ ਕੋਲ ਇੱਕ ਛੋਟਾ ਜਿਹਾ ਫ਼ੋਨ ਹੈ ਅਤੇ ਇਸ ਵਿੱਚ ਕੁਝ ਗੀਤਾਂ ਦੀ ਰਿਕਾਰਡਿੰਗ ਹੈ ਜੋ ਤੁਸੀਂ ਪਹਿਲਾਂ ਸ਼ੀਹੂ ਵਿੱਚ ਬਣਾਏ ਸਨ। ਅਤੇ ਇੱਕ ਅਜਿਹਾ ਸੀ ਜਿਸਨੂੰ ਸੁਣ ਕੇ ਮੈਂ ਬਹੁਤ ਪ੍ਰਭਾਵਿਤ ਹੋਈ। ਕਈ ਵਾਰ, ਗਲਤੀ ਨਾਲ, ਮੈਂ ਕੁਝ ਜਾਣਕਾਰੀ ਜਾਂ ਕੁਝ ਹੋਰ ਰਿਕਾਰਡ ਕਰਨ ਲਈ ਉਹ ਫ਼ੋਨ ਖੋਲ੍ਹ ਦਿੰਦੀ । ਇਸ ਵਿੱਚ ਕੋਈ ਸਿਮ (ਕਾਰਡ) ਨਹੀਂ ਹੈ, ਪਰ ਇਸਨੂੰ ਫਿਰ ਵੀ ਵਰਤਿਆ ਜਾ ਸਕਦਾ ਹੈ। ਸੋ ਮੈਂ ਇਸਨੂੰ ਸੁੱਟਿਆ ਨਹੀਂ - ਬਹੁਤ ਛੋਟਾ ਫ਼ੋਨ ਅਤੇ ਪੁਰਾਣੇ ਜ਼ਮਾਨੇ ਦਾ। ਲੋਕ ਹੁਣ ਇਨ੍ਹਾਂ ਨੂੰ ਨਹੀਂ ਵੇਚਦੇ, ਮੈਨੂੰ ਨਹੀਂ ਲੱਗਦਾ । ਪਰ ਤੁਸੀਂ ਅਜੇ ਵੀ ਇਸਦੇ ਵਿਚ ਯਾਦਾਂ ਨੂੰ ਸੰਭਾਲ ਸਕਦੇ ਹੋ। ਅਤੇ ਕੁਝ ਹਫ਼ਤੇ ਪਹਿਲਾਂ ਉਥੇ ਇੱਕ ਗਾਣਾ ਸੀ, ਮੈਂ ਇਸਨੂੰ ਸੁਣਿਆ। ਇਸਨੂੰ 中秋節憶師恩 ("ਚੰਦਰਮਾ ਤਿਉਹਾਰ 'ਤੇ ਸਤਿਗੁਰੂ ਦੀ ਕਿਰਪਾ ਨੂੰ ਯਾਦ ਕਰਨਾ") ਕਿਹਾ ਜਾਂਦਾ ਕੁਝ ਇਸ ਤਰਾਂ। ਜਿਵੇਂ, "ਚੰਦਰਮਾ ਤਿਉਹਾਰ 'ਤੇ ਸਤਿਗੁਰੂ ਦੀ ਰਹਿਮ ਜਾਂ ਪਰਉਪਕਾਰ ਨੂੰ ਯਾਦ ਕਰਨਾ," ਕੁਝ ਇਸ ਤਰਾਂ। ਇਹ ਕੁਝ ਇਸ ਤਰਾਂ ਹੈ, 哦我的師父,說聲謝謝你 ("ਓਹ, ਮੇਰੇ ਸਤਿਗੁਰੂ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।") ਕੁਝ ਇਸ ਤਰਾਂ। "ਮੈਨੂੰ ਤੁਹਾਡਾ ਧੰਨਵਾਦ ਕਰਨ ਦਿਓ," ਇੱਕ ਸ਼ਬਦ, ਕੁਝ ਇਸ ਤਰਾਂ। ਇਹ ਬਹੁਤ ਵਧੀਆ ਸੀ। ਮੈਂ ਹੰਝੂ ਵਹਾ ਰਹੀ ਸੀ ਕਿਉਂਕਿ ਮੈਂ ਸਕਰੀਨ 'ਤੇ ਦੇਖਿਆ ਕਿ ਸਾਰੇ ਕਿੰਨੇ ਇਮਾਨਦਾਰ ਸਨ, ਅਤੇ ਕੁਝ ਰੋ ਰਹੇ ਸਨ। ਅਤੇ ਜਦੋਂ ਮੈਂ ਇਹ ਦੁਬਾਰਾ ਸੁਣਿਆ ਤਾਂ ਮੈਂ ਵੀ ਰੋ ਰਹੀ ਸੀ। ਇਹ ਪਹਿਲੀ ਵਾਰ ਨਹੀਂ ਹੈ। ਜਦੋਂ ਵੀ ਮੈਂ ਇਹ ਸੁਣਦੀ ਹਾਂ, ਮੈਂ ਫਿਰ ਤੋਂ ਰੋਂਦੀ ਹਾਂ।

ਅਤੇ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ, ਖਾਸ ਕਰਕੇ ਤਾਈਵਾਨੀਜ਼ (ਫਾਰਮੋਸਨ) ਲੋਕ। ਤਾਈਵਾਨੀਜ਼ (ਫਾਰਮੋਸਨ) ਲੋਕੋ, ਚਿੰਤਾ ਨਾ ਕਰੋ। ਮੈਂ ਤੁਹਾਡੇ ਟਾਪੂ ਲਈ, ਤੁਹਾਡੀ ਕੌਮ ਲਈ ਸੁਰੱਖਿਆ ਬਣਾਈ ਹੈ, ਭਾਵੇਂ ਮੈਂ ਉੱਥੇ ਨਹੀਂ ਹਾਂ। ਅਤੇ ਮੈਨੂੰ ਉਮੀਦ ਹੈ ਕਿ ਤੁਹਾਡੇ ਦੇਸ਼ ਨੂੰ ਇਸ ਤੋਂ ਵੱਧ ਜੋਰਦਾਰ ਨੁਕਸਾਨ ਪਹੁੰਚਾਉਣ ਲਈ ਕੁਝ ਨਹੀਂ ਹੋਵੇਗਾ। ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਅਤੇ ਤੁਹਾਡੇ ਦੇਸ਼ ਭਰ ਵਿੱਚ ਸਭ ਤੋਂ ਮਜ਼ਬੂਤ ​ਸੰਭਵ ਪੀਸ ਸਰਕਲ ਸਥਾਪਤ ਕੀਤਾ। ਪਰ ਕਿਰਪਾ ਕਰਕੇ, ਇਕੱਠੇ ਰਹੋ, ਇੱਕ ਦਿਲ, ਇੱਕ ਮਨ, ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨ ਲਈ, ਪ੍ਰਮਾਤਮਾ ਦੀ ਉਸਤਤ ਕਰਨ ਲਈ, ਤੁਹਾਡੀ ਰੱਖਿਆ ਲਈ ਸਾਰੇ ਗੁਰੂਆਂ ਦਾ ਧੰਨਵਾਦ ਕਰਨ ਲਈ, ਅਤੇ ਆਪਣੇ ਆਲੇ ਦੁਆਲੇ ਦੇ ਹੋਰ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਜੋ ਵੀ ਤੁਸੀਂ ਕਰ ਸਕਦੇ ਹੋ ਕਰੋ। ਉਹਨਾਂ ਨੂੰ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਸਾਈ ਚਾਕੂ ਹੇਠਾਂ ਰੱਖਣ ਲਈ ਕਹੋ। ਉਹ ਕਸਾਈ ਚਾਕੂ ਨਾ ਸਿਰਫ਼ ਜਾਨਵਰਾਂ-ਲੋਕਾਂ, ਬੇਸਹਾਰਾ, ਮਾਸੂਮ ਜਾਨਵਰਾਂ-ਲੋਕਾਂ ਨੂੰ ਮਾਰਦਾ ਹੈ, ਸਗੋਂ ਇਹ ਤੁਹਾਨੂੰ ਤੁਹਾਡੇ ਸਮੇਂ ਵਿੱਚ, ਤੁਹਾਡੇ ਸਮੇਂ ਵਿੱਚ ਵੀ ਮਾਰਦਾ ਹੈ। ਜੇ ਧਰਤੀ 'ਤੇ ਨਹੀਂ, ਤਾਂ ਨਰਕ ਵਿੱਚ। ਮੈਂ ਤੁਹਾਡੇ ਨਾਲ ਝੂਠ ਨਹੀਂ ਬੋਲਦੀ, ਤੁਸੀਂ ਇਹ ਜਾਣਦੇ ਹੋ। ਮੇਰੇ ਕੋਲ ਕੋਈ ਕਾਰਨ ਨਹੀਂ ਹੈ, ਸੋ ਕਿਰਪਾ ਕਰਕੇ ਸਾਰਿਆਂ ਨੂੰ ਸਾਵਧਾਨ ਰਹਿਣ ਅਤੇ ਨੇਕ ਬਣਨ, ਆਪਣੇ ਆਪ ਨੂੰ ਬਚਾਉਣ, ਆਪਣੇ ਦੇਸ਼ ਨੂੰ ਬਚਾਉਣ ਅਤੇ ਸ਼ਾਕਾਹਾਰੀ ਬਣ ਕੇ, ਸ਼ਾਂਤੀ ਬਣਾਈ ਰੱਖਣ ਅਤੇ ਇੱਕ ਦੂਜੇ ਦਾ ਭਲਾ ਕਰਨ ਲਈ ਕਹੋ। ਇਹ ਤਾਈਵਾਨ (ਫਾਰਮੋਸਾ) ਲਈ ਹੈ।

ਅਤੇ ਚੀਨੀ, ਵੱਡੀ ਚੀਨੀ ਸਰਕਾਰ ਨੂੰ ਇਹ ਵੀ ਯਾਦ ਦਿਵਾਇਆ ਜਾਵੇਗਾ ਕਿ ਅਸੀਂ ਜੋ ਵੀ ਕਰਦੇ ਹਾਂ, ਉਹ ਸਾਡੇ ਕੋਲ ਵਾਪਸ ਆਵੇਗਾ। ਜੇਕਰ ਅਸੀਂ ਯੁੱਧ ਕਰਦੇ ਹਾਂ, ਤਾਂ ਯੁੱਧ ਸਾਡੇ ਕੋਲ ਆਵੇਗਾ, ਭਾਵੇਂ ਇਹ ਇਸ ਜੀਵਨ ਕਾਲ ਵਿੱਚ ਨਾ ਹੋਵੇ, ਇਸ ਭੌਤਿਕ ਸੁਰੱਖਿਆ ਵਾਲੇ ਸੰਸਾਰ ਨੂੰ ਛੱਡਣ ਤੋਂ ਤੁਰੰਤ ਬਾਅਦ। ਭਾਵ, ਕਿਉਂਕਿ ਅਸੀਂ ਇਸ ਸੰਸਾਰ ਵਿੱਚ ਰਹਿੰਦੇ ਹਾਂ, ਸਾਡੇ ਸਰੀਰ ਦੀ ਇੱਕ ਸੁਰੱਖਿਆ ਪਰਤ ਹੈ, ਸੋ ਸਾਨੂੰ ਸ਼ਾਇਦ ਇਹ ਚੰਗੀ ਤਰ੍ਹਾਂ ਅਹਿਸਾਸ ਨਾ ਹੋਵੇ ਕਿ ਜਾਇਜ਼ ਬ੍ਰਹਿਮੰਡ ਵਿੱਚ ਕੀ ਹੋ ਰਿਹਾ ਹੈ। ਅਸੀਂ ਜੋ ਵੀ ਕਰਦੇ ਹਾਂ, ਉਹ ਸਾਰੇ ਜੀਵਾਂ ਲਈ ਸਪਸ਼ਟ ਹੈ, ਪੂਰੇ ਬ੍ਰਹਿਮੰਡ ਵਿੱਚ ਦ੍ਰਿਸ਼ਮਾਨ ਅਤੇ ਅਦਿੱਖ, ਅਤੇ ਅਸੀਂ ਭੱਜ ਨਹੀਂ ਸਕਦੇ, ਅਸੀਂ ਆਪਣੇ ਕੀਤੇ ਕਿਸੇ ਵੀ ਮਾੜੇ ਕੰਮ ਤੋਂ ਨਹੀਂ ਬਚ ਸਕਦੇ। ਜਾਂ ਸਾਨੂੰ ਸਾਡੇ ਕੀਤੇ ਸਾਰੇ ਚੰਗੇ ਕੰਮਾਂ ਨਾਲ ਨਹੀਂ ਭੁੱਲਿਆ ਜਾ ਸਕਦਾ।

ਇੱਕ ਹੋਰ ਸੰਸਾਰ ਹੈ ਜਿਸਨੂੰ "ਯੁੱਧ ਦਾ ਸੰਸਾਰ" ਕਿਹਾ ਜਾਂਦਾ ਹੈ। ਹੋਰ ਸੰਸਾਰ, ਮੈਂ ਤੁਹਾਨੂੰ ਉਨ੍ਹਾਂ ਵਿੱਚੋਂ ਕੁਝ ਨੂੰ ਪਹਿਲਾਂ ਹੀ ਦੱਸਿਆ ਹੈ, ਇੱਕ ਹੋਰ ਸੰਸਾਰ ਹੈ ਜਿਸਨੂੰ "ਯੁੱਧ ਦਾ ਸੰਸਾਰ" ਕਿਹਾ ਜਾਂਦਾ ਹੈ। ਜੇਕਰ ਅਸੀਂ ਯੁੱਧ ਵਿੱਚ ਹਿੱਸਾ ਲੈਂਦੇ ਹਾਂ, ਯੁੱਧ ਬਣਾਉਂਦੇ ਹਾਂ, ਜਾਂ ਲੋਕਾਂ ਨੂੰ ਯੁੱਧ ਕਰਨ ਲਈ ਉਕਸਾਉਂਦੇ ਹਾਂ, ਜਾਂ ਅਸੀਂ ਯੁੱਧ ਨਾਲ ਸਬੰਧਤ ਹਾਂ, ਜਾਂ ਯੁੱਧ ਦਾ ਸਮਰਥਨ ਕਰਦੇ ਹਾਂ, ਜਾਂ ਲੋਕਾਂ ਨੂੰ ਯੁੱਧ ਕਰਨ ਲਈ ਚੀਜ਼ਾਂ ਵੇਚਦੇ ਹਾਂ ਅਤੇ ਦੂਜੇ ਜੀਵਾਂ ਨੂੰ ਦੁੱਖ ਦਿੰਦੇ ਹਾਂ, ਤਾਂ ਅਸੀਂ "ਯੁੱਧ ਵਾਲੇ ਸੰਸਾਰ" ਕਹੇ ਜਾਣ ਵਾਲੇ ਸੰਸਾਰ ਵਿੱਚ ਪੈਦਾ ਹੋਵਾਂਗੇ। ਜੰਗੀ ਸੰਸਾਰ ਵਿੱਚ, ਤੁਸੀਂ ਹਰ ਸਮੇਂ ਜੰਗ ਵਿੱਚ ਰਹੋਗੇ। ਤੁਹਾਨੂੰ ਮਾਰਿਆ ਜਾ ਸਕਦਾ ਹੈ, ਤੁਹਾਡਾ ਸਿਰ ਵੱਢਿਆ ਜਾ ਸਕਦਾ ਹੈ, ਤੁਹਾਨੂੰ ਸੱਟ ਲੱਗ ਸਕਦੀ ਹੈ, ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਝੱਲਣਾ ਪੈ ਸਕਦਾ ਹੈ, ਤੁਸੀਂ ਆਪਣਾ ਘਰ ਗੁਆ ਸਕਦੇ ਹੋ, ਆਪਣੇ ਬੱਚੇ ਗੁਆ ਸਕਦੇ ਹੋ, ਆਪਣੀ ਪਤਨੀ ਗੁਆ ਸਕਦੇ ਹੋ, ਆਪਣੇ ਮਾਤਾ-ਪਿਤਾ ਗੁਆ ਸਕਦੇ ਹੋ, ਆਪਣੇ ਸਾਰੇ ਪਿਆਰੇ। ਇਹ ਵਾਰ-ਵਾਰ ਵਾਪਰੇਗਾ, ਅਤੇ ਇਹ ਤੁਹਾਡੇ ਦਿਲ ਨੂੰ ਟੁਕੜਿਆਂ ਵਿੱਚ ਪਾੜ ਦੇਵੇਗਾ, ਅਤੇ ਤੁਹਾਡੇ ਮਨ ਨੂੰ ਮਿੱਟੀ ਵਿੱਚ ਉਡਾ ਦੇਵੇਗਾ ਕਿਉਂਕਿ ਦੁੱਖ, ਦਰਦ, ਦੁੱਖ ਕਲਪਨਾਯੋਗ ਨਹੀਂ ਹੈ। ਜੰਗ ਵਿੱਚ ਇਹੋ ਹੁੰਦਾ ਹੈ। ਇਹੀ ਉਹ ਚੀਜ਼ ਹੈ ਜੋ ਜੰਗ ਪਰਿਵਾਰਾਂ, ਦੇਸ਼ਾਂ ਨੂੰ, ਅਤੇ ਵਪਾਰਕ ਨੁਕਸਾਨ ਦਾ ਕਾਰਨ ਬਣੇਗੀ, ਅਤੇ ਹਰ ਜਗ੍ਹਾ ਕੌਮਾਂ ਨੂੰ ਤਬਾਹ ਕਰ ਦੇਵੇਗੀ। ਘਰ, ਸ਼ਹਿਰ, ਕਾਰੋਬਾਰ, ਭੋਜਨ, ਹਰ ਚੀਜ਼ ਦੀ ਘਾਟ ਹੋਵੇਗੀ। ਸਭ ਕੁਝ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ।

ਇਹ ਜੰਗੀ ਸੰਸਾਰ ਵੀ ਇੱਕ ਤਰ੍ਹਾਂ ਨਾਲ ਨਰਕ ਹੈ, ਬਿਲਕੁਲ ਵੱਖਰਾ, ਉਸ ਨਰਕ ਵਰਗਾ ਨਹੀਂ ਜਿਸਦੀ ਅਸੀਂ ਕਲਪਨਾ ਕਰਦੇ ਹਾਂ। ਇਹ ਬਸ ਇੱਕ ਵੱਖਰੇ ਕਿਸਮ ਦਾ ਨਰਕ ਹੈ। ਇਹ ਇੱਕ ਅਸਲੀ ਸੰਸਾਰ ਹੈ। ਪਰ ਤੁਹਾਨੂੰ ਸਿਰਫ਼ ਨਿੱਜੀ ਤੌਰ 'ਤੇ, ਲਗਾਤਾਰ, ਨਿਰੰਤਰ ਜੰਗ ਦਾ ਅਨੁਭਵ ਕਰਨਾ ਪਵੇਗਾ। ਅਤੇ ਦੁੱਖ ਕਦੇ ਵੀ ਖਤਮ ਨਹੀਂ ਹੁੰਦਾ ਜਦੋਂ ਤੱਕ ਹਰੇਕ ਵਿਅਕਤੀ ਲਈ ਕਰਮ ਖਤਮ ਨਹੀਂ ਹੋ ਜਾਂਦੇ। ਅਤੇ ਹੋ ਸਕਦਾ ਹੈ ਕਿ ਜੇਕਰ ਯੁੱਧ ਖੇਤਰ, ਯੁੱਧਸ਼ੀਲ ਸੰਸਾਰ ਦੇ ਸਾਰੇ ਲੋਕ ਕਰਮ ਤੋਂ ਮੁਕਤ ਹੋ ਜਾਣ, ਤਾਂ ਹੋ ਸਕਦਾ ਹੈ ਕਿ ਉਹ ਇਸ ਤੋਂ ਮੁਕਤ ਹੋ ਸਕਣ। ਅਤੇ ਹੋਰ ਜੀਵ ਉੱਥੇ ਜਾਣਗੇ, ਹੋਰ ਜੀਵ ਜੋ ਯੁੱਧ ਦਾ ਕਾਰਨ ਬਣਦੇ ਹਨ ਜਾਂ ਜਿਨ੍ਹਾਂ ਦਾ ਯੁੱਧ ਨਾਲ ਕੋਈ ਲੈਣਾ-ਦੇਣਾ ਹੈ, ਉੱਥੇ ਜਾਣਗੇ। ਸੋ ਉਹ ਸੰਸਾਰ, ਜੰਗੀ ਸੰਸਾਰ, ਦੂਜਿਆਂ ਵਾਂਗ ਹੀ ਜਾਰੀ ਰਹੇਗਾ, ਜਦੋਂ ਤੱਕ ਕੋਈ ਕਾਰਨ ਨਹੀਂ ਹੁੰਦਾ ਕਿ ਕੋਈ ਗੁਰੂ ਇਸਨੂੰ ਤਬਾਹ ਕਰ ਦੇਵੇਗਾ, ਜਿਵੇਂ ਕਿ ਲੜਾਈ ਵਾਲਾ ਸੰਸਾਰ ਤਬਾਹ ਹੋ ਗਿਆ ਜਾਂ ਤਬਾਹ ਹੋ ਗਿਆ ਸੀ।

ਅਤੇ ਹੁਣ ਹਾਲ ਹੀ ਵਿੱਚ, ਪੰਜ ਦਿਨ ਪਹਿਲਾਂ, "ਵਿਘਨ-ਸ਼ਾਂਤੀ ਸੰਸਾਰ" ਸੀ। ਜੋ ਲੋਕ ਇਸ ਤਰਾਂ ਦੇ ਸੰਸਾਰ ਵਿੱਚ ਰਹਿੰਦੇ ਹਨ, ਲਗਾਤਾਰ, ਉਨ੍ਹਾਂ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲਦੀ। ਅਤੇ ਫਿਰ ਇਸ ਕਰਕੇ, ਉਹ ਨੇੜਲੇ ਜਾਂ ਨੇੜਲੇ ਦੇਸ਼ ਦੇ ਦੂਜਿਆਂ ਲਈ ਮੁਸੀਬਤ ਖੜ੍ਹੀ ਕਰਨਗੇ। ਸੋ ਇਹ ਚੱਕਰ ਹਮੇਸ਼ਾ ਲਈ ਜਾਰੀ ਰਹੇਗਾ, ਜਦੋਂ ਤੱਕ ਕਿ ਉਹ ਸੰਸਾਰ ਤਬਾਹ ਨਹੀਂ ਹੋ ਜਾਂਦਾ। ਪਰ ਇਕ ਅਜਿਹੇ ਸ਼ਕਤੀਸ਼ਾਲੀ ਸੰਸਾਰ ਨੂੰ ਤਬਾਹ ਕਰਨ ਲਈ ਬਹੁਤ ਜ਼ਿਆਦਾ ਸ਼ਕਤੀ, ਬਹੁਤ ਸਾਰਾ ਕੰਮ ਲੱਗਦਾ ਹੈ, ਸਾਡੀ ਭੌਤਿਕ ਸੰਸਾਰ ਤੋਂ ਬਾਹਰ - ਬਾਹਰ, ਪਰ ਇਹ ਲਾਗੇ ਵੀ ਹੋ ਸਕਦਾ ਹੈ, ਬਸ ਇਨਸਾਨ ਇਸਨੂੰ ਨਹੀਂ ਦੇਖਦੇ। ਸਾਰੇ ਸੰਸਾਰ ਇਕੱਠੇ ਮਿਲਦੇ ਹਨ, ਇਕੱਠੇ ਉਲਝਦੇ ਹਨ। ਜਦੋਂ ਤੱਕ ਤੁਹਾਡੇ ਕੋਲ ਮਾਨਸਿਕ ਅੱਖਾਂ ਨਹੀਂ ਹਨ, ਅਧਿਆਤਮਿਕ ਤੀਜੀ ਅੱਖ, ਤੁਸੀਂ ਇਸਨੂੰ ਨਹੀਂ ਦੇਖ ਸਕੋਗੇ। ਅਤੇ ਉਹ ਤੁਹਾਡੇ 'ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ, ਅਤੇ ਤੁਹਾਨੂੰ ਇਸਦਾ ਪਤਾ ਵੀ ਨਹੀਂ ਹੁੰਦਾ। ਤੁਸੀਂ ਸੋਚਿਆ ਸੀ ਕਿ ਤੁਹਾਨੂੰ ਹੁਣੇ ਸਿਰ ਦਰਦ ਹੋਇਆ ਹੈ, ਤੁਸੀਂ ਸੋਚਿਆ ਸੀ ਕਿ ਤੁਹਾਡਾ ਸਿਰਫ਼ ਇੱਕ ਹਾਦਸਾ ਹੋਇਆ ਹੈ, ਤੁਸੀਂ ਸੋਚਿਆ ਸੀ ਕਿ ਤੁਹਾਨੂੰ ਹੁਣੇ ਹੀ ਕੈਂਸਰ ਹੋਣ ਲੱਗਾ ਹੈ, ਉਦਾਹਰਣ ਵਜੋਂ, ਪਰ ਨਹੀਂ, ਇਹ ਸਭ ਵੱਖ-ਵੱਖ ਸੰਸਾਰਾਂ ਦੇ ਕਰਮਾਂ ਕਾਰਨ ਹਨ।

ਅਤੇ ਜੇਕਰ ਤੁਹਾਡਾ ਉਨ੍ਹਾਂ ਨਾਲ ਪਿਆਰ ਹੈ, ਤਾਂ ਤੁਹਾਨੂੰ ਦੁੱਖ ਝੱਲਣਾ ਪਵੇਗਾ, ਜਾਂ ਤਾਂ ਜਿਵੇਂ ਉਹ ਉਸ ਸੰਸਾਰ ਵਿੱਚ ਦੁੱਖ ਝੱਲਦੇ ਹਨ, ਜਾਂ ਉਹ ਤੁਹਾਨੂੰ ਇਸ ਤਰਾਂ ਦੁੱਖ ਝੱਲਣਗੇ ਜਿਵੇਂ ਤੁਸੀਂ ਉਸੇ ਸੰਸਾਰ ਵਿੱਚ ਰਹਿ ਰਹੇ ਹੋ। ਸੋ ਕਿਰਪਾ ਕਰਕੇ ਨੇਕ ਬਣੋ, ਆਪਣੀ ਸੁਰੱਖਿਆ ਲਈ, ਆਪਣੀ ਸਿਹਤ ਲਈ, ਆਪਣੀ ਜਾਇਦਾਦ ਲਈ, ਜ਼ਿੰਦਗੀ ਵਿੱਚ ਹਰ ਚੀਜ਼ ਵਿੱਚ ਆਪਣੀ ਭਰਪੂਰਤਾ ਲਈ, ਅਤੇ ਆਪਣੀ ਸੁਰੱਖਿਆ ਲਈ, ਆਪਣੀ ਖੁਸ਼ੀ ਲਈ ਵੀ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਬਣੋ। ਅਤੇ ਤੁਹਾਨੂੰ ਪ੍ਰਮਾਤਮਾ ਨੂੰ, ਅਤੇ ਸਾਰੇ ਬੁੱਧਾਂ ਅਤੇ ਵੱਖ-ਵੱਖ ਪੱਧਰਾਂ ਦੇ ਸਾਰੇ ਗੁਰੂਆਂ ਨੂੰ ਯਾਦ ਕਰਨ ਦੇ ਮੌਕੇ ਲਈ। ਯਾਦ ਰੱਖਣਾ ਪਹਿਲਾਂ ਹੀ ਵਧੀਆ ਹੈ, ਪਰ ਕਾਫ਼ੀ ਨਹੀਂ। ਤੁਹਾਨੂੰ ਰੋਜ਼ਾਨਾ ਪ੍ਰਾਰਥਨਾ ਕਰਨੀ ਚਾਹੀਦੀ ਹੈ, ਇਸਨੂੰ ਆਦਤ ਬਣਾਓ। ਤੁਹਾਨੂੰ ਪ੍ਰਮਾਤਮਾ ਦੀ ਉਸਤਤ ਕਰਨੀ ਚਾਹੀਦੀ ਹੈ, ਪ੍ਰਮਾਤਮਾ ਦਾ ਧੰਨਵਾਦ ਕਰਨਾ ਚਾਹੀਦਾ ਹੈ, ਸਾਰੇ ਗੁਰੂਆਂ ਦੀ ਉਸਤਤ ਕਰਨੀ ਚਾਹੀਦੀ ਹੈ, ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਅਤੇ ਸਭ ਤੋਂ ਵਧੀਆ, ਪ੍ਰਮਾਤਮਾ ਨੂੰ ਜਾਣੋ।

Photo Caption: ਘਰ ਉਹ ਥਾਂ ਹੈ ਜਿਥੇ ਅਸਲੀ ਸਚਾ ਦਿਲ ਖਿੜਦਾ ਹੈ, ਇਸ ਬਾਰੇ ਸੋਚਣ ਤੇ ਵੀ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/11)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-15
2391 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-16
1918 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-17
1685 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-18
1622 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-19
1552 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-20
839 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-21
48 ਦੇਖੇ ਗਏ