ਵਿਸਤਾਰ
ਡਾਓਨਲੋਡ Docx
ਹੋਰ ਪੜੋ
(ਜਦੋਂ ਮੈਂ (ਅੰਦਰੂਨੀ ਸਵਰਗੀ) ਆਵਾਜ਼ ਕਰ ਰਹੀ ਹੁੰਦੀ ਹਾਂ, ਤਾਂ ਕਈ ਵਾਰ ਮੈਂ ਇਹ ਨਹੀਂ ਜਾਣ ਸਕਦੀ ਕਿ ਇਹ ਖੱਬੇ ਤੋਂ ਆਉਂਦੀ ਹੈ ਜਾਂ... ਤੋਂ) ਪ੍ਰਵਾਹ ਨਾ ਕਰੋ, ਪ੍ਰਵਾਹ ਨਾ ਕਰੋ। ਫਿਰ ਉੱਪਰ ਸੁਣੋ, ਸਿਰ ਦੇ ਉੱਪਰ। (ਇਸ ਲਈ, ਤੁਹਾਨੂੰ ਪਹਿਲਾਂ ਪਤਾ ਲਗਾਉਣਾ ਪਵੇਗਾ, ਇਹ ਕਿੱਥੋਂ ਆ ਰਿਹਾ ਹੈ...) ਪਤਾ ਨਾ ਕਰੋ, ਪ੍ਰਵਾਹ ਨਾ ਕਰੋ, ਠੀਕ ਹੈ? ਬਸ ਸੁਣੋ। (ਬੱਸ ਸੁਣੋ।) ਹਾਂਜੀ। ਤੁਸੀਂ ਆਤਮਾ ਨਾਲ ਸੁਣਦੇ ਹੋ, ਕੰਨਾਂ ਨਾਲ ਨਹੀਂ। (ਹਾਂਜੀ, (ਅੰਦਰੂਨੀ ਸਵਰਗੀ) ਆਵਾਜ਼ ਬਹੁਤ ਵਧੀਆ ਹੈ, ਪਰ ਜੇ ਇਹ ਖੱਬੇ ਪਾਸਿਓਂ ਆਉਂਦੀ ਹੈ ਤਾਂ ਮੈਨੂੰ ਇਸ ਬਾਰੇ ਥੋੜ੍ਹਾ ਡਰ ਲੱਗਦਾ ਹੈ।) ਡਰੋ ਨਾ। ਇਹ ਠੀਕ ਹੈ। (ਤਾਂ...) ਜਦੋਂ ਮੈਂ ਕਹਿੰਦੀ ਹਾਂ ਕਿ ਖੱਬੇ ਪਾਸੇ ਨਾ ਸੁਣੋ, ਮੇਰਾ ਮਤਲਬ ਹੈ ਕਿ ਤੁਸੀਂ ਆਪਣਾ ਧਿਆਨ ਖੱਬੇ ਪਾਸੇ ਵਲ ਨਾ ਖਿੱਚੋ।ਕਿਉਂਕਿ ਦਿਮਾਗ (ਦਾ) ਖੱਬਾ ਪਾਸਾ... ਤੁਸੀਂ ਵਿਗਿਆਨਕ ਰਿਪੋਰਟਾਂ ਰਾਹੀਂ ਪਹਿਲਾਂ ਹੀ ਜਾਣਦੇ ਹੋ ਕਿ ਦਿਮਾਗ ਦਾ ਖੱਬਾ ਪਾਸਾ ਤੁਹਾਡੇ ਲਈ ਇੰਨਾ ਚੰਗਾ ਨਹੀਂ ਹੈ। ਜ਼ਿਆਦਾਤਰ ਲੋਕ ਦਿਮਾਗ ਦੇ ਖੱਬੇ ਪਾਸੇ ਨਾਲ ਸੋਚਦੇ ਹਨ, ਅਤੇ ਅਸੀਂ ਸੰਤੁਲਿਤ ਨਹੀਂ ਹਾਂ। ਇਸ ਲਈ ਸਾਨੂੰ ਹੁਣੇ ਸੱਜੇ ਪਾਸੇ ਵਲ ਜਾਣਾ ਚਾਹੀਦਾ ਹੈ। ਅਤੇ (ਅੰਦਰੂਨੀ ਸਵਰਗੀ) ਆਵਾਜ਼ ਦੀ ਮਦਦ ਨਾਲ, ਇਹ ਸੱਜੇ ਪਾਸੇ ਤੋਂ ਆਉਂਦੀ ਹੈ, ਫਿਰ ਤੁਸੀਂ ਆਪਣੀ ਯੋਗਤਾ ਨੂੰ ਸੰਤੁਲਿਤ ਕਰਦੇ ਹੋ। (ਇਸ ਲਈ, ਜਿੰਨਾ ਚਿਰ ਤੁਸੀਂ ਖੱਬੇ ਪਾਸੇ ਵੱਲ ਧਿਆਨ ਨਹੀਂ ਦਿੰਦੇ, (ਅੰਦਰੂਨੀ ਸਵਰਗੀ) ਆਵਾਜ਼ ਠੀਕ ਹੈ।) ਤੁਹਾਨੂੰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਇਹ ਆਵੇਗੀ।) ਹਾਂਜੀ, ਹਾਂਜੀ, ਹਾਂਜੀ। (ਓਹ, ਠੀਕ ਹੈ। ਤੁਹਾਡਾ ਧੰਨਵਾਦ।) ਭਾਵੇਂ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਖੱਬੇ ਪਾਸੇ ਤੋਂ ਆਉਂਦੀ ਹੈ, ਤਾਂ ਵੀ ਪ੍ਰਵਾਹ ਨਾ ਕਰੋ, ਇਹ ਸੱਚ ਨਹੀਂ ਹੈ। ਇਹ ਸਿਰਫ਼ ਇਹ ਹੈ ਕਿ ਤੁਹਾਡਾ ਰੁਝਾਨ ਸੰਸਾਰ ਦੇ ਜ਼ਿਆਦਾਤਰ ਲੋਕਾਂ ਵਾਂਗ ਥੋੜ੍ਹਾ ਜ਼ਿਆਦਾ ਖੱਬੇਪੱਖੀ ਹੈ। ਅਤੇ ਇਸੇ ਕਰਕੇ ਬਹੁਤ ਸਾਰੇ ਲੋਕ ਸੰਤੁਲਿਤ ਨਹੀਂ ਹਨ। (ਤੁਹਾਡਾ ਬਹੁਤ ਧੰਨਵਾਦ, ਸਤਿਗੁਰੂ ਜੀ।)ਵਿਗਿਆਨੀ ਸਾਨੂੰ ਇਹ ਵੀ ਦੱਸਦੇ ਹਨ ਕਿ ਸਾਨੂੰ ਸੱਜੇ ਦਿਮਾਗ ਦੀ ਵਧੇਰੇ ਵਰਤੋਂ ਕਰਨੀ ਚਾਹੀਦੀ ਹੈ। ਤਾਂ, ਅਸਲ ਵਿੱਚ, ਸਾਡਾ ਤਰੀਕਾ ਵੀ ਬਹੁਤ ਵਿਗਿਆਨਕ ਹੈ। ਮੈਂ ਵਿਗਿਆਨ ਵਿੱਚ ਬਹੁਤੀ ਚੰਗੀ ਨਹੀਂ ਹਾਂ, ਪਰ ਤੁਸੀਂ ਬਿਹਤਰ ਜਾਣਦੇ ਹੋ। ਮੈਂ ਤੁਹਾਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਯਾਦ ਦਿਵਾਉਂਦੀ ਹਾਂ, ਅਤੇ ਅਤੇ ਫਿਰ ਤੁਸੀਂ ਯਾਦ ਕਰੋ, ਜਾਂ ਤੁਸੀਂ ਦੁਬਾਰਾ ਖੋਜ ਕਰੋ। ਕਿਉਂਕਿ, ਕਈ ਵਾਰ, ਬਹੁਤ ਜ਼ਿਆਦਾ ਵਿਗਿਆਨਕ ਵਿਆਖਿਆ, ਇਹ ਸੁਆਦ ਗੁਆ ਦਿੰਦੀ ਹੈ। ਠੀਕ ਹੈ? (ਠੀਕ ਹੈ।) ਤੁਸੀਂ ਉੱਥੇ ਬੈਠ ਕੇ ਵਿਸ਼ਲੇਸ਼ਣ ਕਰਦੇ ਹੋ ਕਿ ਤੁਹਾਡੀ ਪਤਨੀ ਦਾ ਨੱਕ ਸਿੱਧਾ ਹੈ, ਅਤੇ ਉਥੇ ਵਿਚਕਾਰ ਦੋ ਛੇਕ ਹਨ, ਅਤੇ ਉਸਦੀਆਂ ਅੱਖਾਂ ਵਿੱਚ ਪੁਤਲੀਆਂ ਹਨ, ਅਤੇ ਪੁਤਲੀ ਕਿਸ ਚੀਜ਼ ਦੀ ਬਣੀ ਹੋਈ ਹੈ? ਅੰਦਰ ਮਾਸ ਹੈ, ਅਤੇ ਗਿੱਲਾ ਹੈ, ਅਤੇ ਪਤਲਾ ਹੈ, ਓਹ, ਫਿਰ ਕੋਈ ਸੁੰਦਰਤਾ ਨਹੀਂ ਹੈ। ਅਤੇ ਨੱਕ ਅੰਦਰੋਂ ਕੁਝ ਗੰਦਾ ਵਗ ਰਿਹਾ ਹੈ। ਹਾਂਜੀ, ਫਿਰ ਤੁਹਾਡਾ ਕੰਮ ਹੋ ਗਿਆ। ਇਸ ਲਈ, ਆਧੁਨਿਕ ਸਮੇਂ ਵਿੱਚ, ਕਈ ਵਾਰ ਲੋਕ ਸਾਡੀ ਵਿਧੀ ਨੂੰ ਇੱਕ ਬਹੁਤ ਵਿਗਿਆਨਕ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਵੀ ਬਹੁਤ ਵਧੀਆ ਹੈ। ਇਹ ਵਧੇਰੇ ਵਿਗਿਆਨਕ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਇਹ ਵੀ ਠੀਕ ਹੈ, ਉਨ੍ਹਾਂ ਦੀ ਮਦਦ ਕਰਨ ਲਈ। ਪਰ ਇਹ ਸਿਰਫ਼ ਉਨ੍ਹਾਂ ਲਈ ਜ਼ਰੂਰੀ ਹੈ, ਕਿਉਂਕਿ ਉਹ ਇਸ ਦਿਸ਼ਾ ਵਿੱਚ ਬਹੁਤ ਜ਼ਿਆਦਾ ਸਿਖਲਾਈ ਪ੍ਰਾਪਤ ਹਨ। ਪਰ ਨਹੀਂ ਤਾਂ, ਸਾਡੇ ਲਈ, ਸਾਨੂੰ ਕੋਈ ਪ੍ਰਵਾਹ ਨਹੀਂ ਕਿ ਇਹ ਵਿਗਿਆਨਕ ਤੌਰ 'ਤੇ ਸਾਬਤ ਹੋਇਆ ਹੈ ਜਾਂ ਨਹੀਂ। ਸਾਨੂੰ ਇਸ ਬਾਰੇ ਚੰਗਾ ਮਹਿਸੂਸ ਹੁੰਦਾ ਹੈ, ਅਤੇ ਇਹ ਲਾਭਦਾਇਕ ਹੈ, ਅਤੇ ਇਹ ਹਮੇਸ਼ਾ ਕੰਮ ਕਰਦਾ ਹੈ, ਅਤੇ ਇਹ ਚਮਤਕਾਰੀ ਹੈ, ਅਤੇ ਅਸੀਂ ਇਸਨੂੰ "ਰਹੱਸਮਈ" ਕਹਿੰਦੇ ਹਾਂ। ਰਹੱਸਮਈ ਕਿਸਮ ਦੀ ਆਵਾਜਾਈ, ਰਹੱਸਮਈ ਕਿਸਮ ਦਾ ਅਨੁਭਵ, ਅਤੇ ਇਹ ਰੋਮਾਂਟਿਕ ਹੈ, ਅਤੇ ਇਹ ਭੇਦ ਭਰਿਆ ਹੈ, ਅਤੇ ਇਹ ਸਾਡੇ ਨਾਲ ਠੀਕ ਹੈ।ਪਰ ਵਿਗਿਆਨ ਸਾਡੀ ਮਦਦ ਕਰਦਾ ਹੈ, ਸਾਡੀ ਮਦਦ ਕਰਦਾ ਹੈ ਜਦੋਂ ਅਸੀਂ ਖੋਜਦੇ ਹਾਂ... ਵਾਹ, ਬਹੁਤ ਸਾਰੇ ਵਿਗਿਆਨੀ ਹੁਣ ਖੋਜ ਕਰਦੇ ਹਨ, ਅਤੇ ਉਹ ਕਹਿੰਦੇ ਹਨ ਕਿ ਇੱਕ ਕਿਸਮ ਦਾ ਹੁੰਦਾ ਹੈ, ਉਹ ਇਸਨੂੰ "ਖੁਸ਼ੀ ਦਾ ਸਥਾਨ" ਕਹਿੰਦੇ ਹਨ। ਦਿਮਾਗ ਦੇ ਅੰਦਰ ਖੁਸ਼ੀ ਦਾ ਸਥਾਨ, ਅਤੇ ਉਹਨਾਂ ਨੇ ਇਹ ਵੀ ਲੱਭ ਲਿਆ ਹੈ ਕਿ ਇਹ ਕਿਥੇ ਹੈ। ਅਤੇ ਅਸੀਂ ਇਸ ਨੂੰ ਵਿਚ ਦੀ ਇਸ ਤਰ੍ਹਾਂ ਦੇਖਦੇ ਹਾਂ। ਅਸੀਂ ਕਹਿੰਦੇ ਹਾਂ ਕਿ ਅਸੀਂ ਅੱਗੇ ਦੇਖਦੇ ਹਾਂ, ਪਰ ਅਸਲ ਵਿੱਚ, ਜਦੋਂ ਅਸੀਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ, ਅਸੀਂ ਅੰਦਰ ਵੱਲ ਦੇਖਦੇ ਹਾਂ। ਕਿਉਂਕਿ ਉਸ ਸਮੇਂ, ਸਪੇਸ ਨਹੀਂ ਹੈ... ਕੋਈ ਅੱਗੇ ਨਹੀਂ ਹੈ, ਕੋਈ ਪਿੱਛੇ ਨਹੀਂ ਹੈ, ਕੋਈ ਪਾਸਾ ਨਹੀਂ ਹੈ, ਕੋਈ ਖੱਬਾ ਨਹੀਂ ਹੈ, ਕੋਈ ਸੱਜਾ ਨਹੀਂ ਹੈ। ਇਹ ਸਿਰਫ਼ ਅੰਦਰਲੀ ਜਗ੍ਹਾ ਹੈ, ਸਾਡਾ ਅੰਦਰੂਨੀ ਰਾਜ ਹੈ, ਅਤੇ ਅਸੀਂ ਅੰਦਰ ਵੱਲ ਦੇਖਦੇ ਹਾਂ। ਅਤੇ ਉਸ ਸਮੇਂ, ਜਦੋਂ ਅਸੀਂ ਆਪਣੇ ਅਖੌਤੀ "ਖੁਸ਼ੀ ਦੇ ਸਥਾਨ" ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜਿਸਨੂੰ ਲੋਕ ਜੋ ਵੀ ਨਾਮ ਦਿੰਦੇ ਹਨ - ਅਸੀਂ ਇਸਨੂੰ ਗਿਆਨ, ਬੁਧੀ ਦੀ ਅਖ (ਵਿਜ਼ਡਮ ਆਈ) ਕਹਿੰਦੇ ਹਾਂ - ਫਿਰ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ। ਅਸੀਂ ਇਸਨੂੰ ਗਿਆਨ, ਬੁੱਧੀ ਦੀ ਅੱਖ ਕਹਿੰਦੇ ਹਾਂ। ਵਿਗਿਆਨੀ ਇਸਨੂੰ ਕਹਿੰਦੇ ਹਨ, ਮੈਨੂੰ ਨਹੀਂ ਪਤਾ ਕੀ... ਬਹੁਤ ਸਾਰੇ ਨਾਮ ਉਹ ਇਸਨੂੰ ਕਹਿੰਦੇ ਹਨ: "ਖੁਸ਼ੀ ਦਾ ਸਥਾਨ," ਅਤੇ ਹੋਰ ਚੀਜ਼ਾਂ, ਕੀ? "ਸਿਆਣਪ ਦਾ ਸਥਾਨ," "ਯਾਦਦਾਸ਼ਤ ਕੇਂਦਰ," ਜੋ ਵੀ ਸੀ, ਉਹ ਇਸਨੂੰ ਬਹੁਤ ਸਾਰੇ ਨਾਮ ਕਹਿੰਦੇ ਹਨ।ਸਾਡੇ ਲਈ ਵੀ ਇਸ ਤਰੀਕੇ ਨਾਲ ਪੁਸ਼ਟੀ ਕੀਤੀ ਜਾਣੀ ਚੰਗੀ ਹੈ, ਪਰ ਨਹੀਂ ਤਾਂ, ਸਾਨੂੰ ਇਸਦੀ ਲੋੜ ਨਹੀਂ ਹੈ। ਤੁਸੀਂ ਜਾਣਦੇ ਹੋ, ਉਹ ਘੱਟ ਪੜ੍ਹੇ-ਲਿਖੇ ਲੋਕ, ਜਿਵੇਂ ਕਿ ਕਿਸਾਨ ਜਾਂ ਪਹਾੜੀ ਲੋਕ ਜੋ ਇੱਕ ਸਾਦਾ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਕੋਲ ਸ਼ਾਨਦਾਰ ਅਨੁਭਵ ਹੁੰਦੇ ਹਨ। ਜਾਂ ਉਹ ਜੋ ਚੀਨ ਜਾਂ ਔ ਲੈਕ (ਵੀਐਤਨਾਮ) ਦੇ ਲੋਕਾਂ ਵਾਂਗ, ਉਨ੍ਹਾਂ ਨੇ ਕਿਸੇ ਅਖੌਤੀ ਸਤਿਗੁਰੂ ਨੂੰ ਵੀ ਨਹੀਂ ਦੇਖਿਆ, ਸਿਰਫ਼ ਦੂਤ ਨੂੰ ਦੇਖਿਆ ਹੈ, ਅਤੇ ਉਹ ਬਹੁਤ ਸ਼ੁੱਧ ਦਿਮਾਗ ਵਾਲੇ ਹਨ, ਉਨ੍ਹਾਂ ਵਿੱਚੋਂ ਕੁਝ - ਉਨ੍ਹਾਂ ਕੋਲ ਜ਼ਿਆਦਾ ਅਨੁਭਵ ਹਨ ਤੁਹਾਡੇ ਵਿੱਚੋਂ ਉਨਾਂ ਨਾਲੋਂ ਜਿਨਾਂ ਕੋਲ ਇਕ ਪੀਐਚਡੀ ਹੈ, (ਜਾਂ) ਜੋ ਵੀ ਨਹੀਂ। ਕਿਉਂਕਿ ਜਿੰਨਾ ਜ਼ਿਆਦਾ ਅਸੀਂ ਸਿੱਖਦੇ ਹਾਂ, ਓਨੇ ਹੀ ਅਸੀਂ ਗੁੰਝਲਦਾਰ ਹੁੰਦੇ ਜਾਂਦੇ ਹਾਂ। ਅਸੀਂ ਜੀਵਾਂ ਦਾ ਇੱਕ ਬਹੁਤ ਹੀ ਗੁੰਝਲਦਾਰ ਸਮੂਹ ਹਾਂ, ਸ਼ਹਿਰ ਦੇ ਲੋਕ। ਅਤੇ ਸਾਡੇ ਲਈ ਧਿਆਨ ਕੇਂਦਰਿਤ ਕਰਨਾ ਵੀ ਬਹੁਤ ਮੁਸ਼ਕਲ ਹੈ। ਅਸੀਂ ਧਿਆਨ ਕੇਂਦਰਿਤ ਕਰਦੇ ਹਾਂ, ਅਤੇ ਫਿਰ ਪੈਸਾ ਆਉਂਦਾ ਹੈ, "ਓਹ," ਜਾਂ ਇੱਕ ਸੁੰਦਰ ਕੁੜੀ ਆਉਂਦੀ ਹੈ, "ਵਾਹ!" ਅਤੇ ਬੁੱਧ ਤੋਂ ਇਲਾਵਾ ਹਰ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਹਨ। ਪਰ ਫਿਰ ਸਾਨੂੰ ਹੋਰ ਵੀ ਕੋਸ਼ਿਸ਼ ਕਰਨੀ ਪਵੇਗੀ ਜਦੋਂ ਤੱਕ ਇਹ ਸਾਰੀਆਂ ਚੀਜ਼ਾਂ ਖਤਮ ਨਹੀਂ ਹੋ ਜਾਂਦੀਆਂ, ਅਤੇ ਫਿਰ ਬੁੱਧ ਵੀ ਪ੍ਰਗਟ ਹੋਣਗੇ। ਮੇਰਾ ਕੰਮ ਖਤਮ । ਬਸ ਇਹੀ ਹੈ? ਜਿੰਨਾ ਚਿਰ ਮੈਂ ਤੁਹਾਨੂੰ ਦੱਸਦੀ ਹਾਂ ਕੋਈ ਵੀ ਦੁਨਿਆਵੀ ਸਵਾਲ ਨਾ ਪੁੱਛੋ, ਕੋਈ ਭੌਤਿਕ ਸਵਾਲ ਨਹੀਂ, ਕੋਈ ਪਦਾਰਥਿਕ ਸਵਾਲ ਨਹੀਂ, ਫਿਰ ਕੋਈ ਸਵਾਲ ਨਹੀਂ ਹਨ। ਬਹੁਤੇ ਜ਼ਿਆਦਾ ਨਹੀਂ। […](ਹਾਏ, ਸਤਿਗੁਰੂ ਜੀ। ਕੀ ਮੈਂ ਇੱਕ ਸਵਾਲ ਪੁੱਛ ਸਕਦਾ ਹਾਂ? ਮੈਡੀਟੇਸ਼ਨ ਨੂੰ ਸੰਤੁਲਿਤ ਕਰਨ ਬਾਰੇ ਇੱਕ ਸਵਾਲ, ਮੇਰਾ ਮਤਲਬ ਸੰਸਾਰਿਕ ਜ਼ਿੰਮੇਵਾਰੀ ਹੈ, ਕਿਉਂਕਿ ਤੁਹਾਡੀ ਸਿੱਖਿਆ ਦੇ ਅਨੁਸਾਰ, ਜਦੋਂ ਵੀ ਅਸੀਂ ਕੁਝ ਕਰਦੇ ਹਾਂ, ਸਾਨੂੰ ਇਸਨੂੰ ਪੂਰੇ ਦਿਲ ਨਾਲ ਕਰਨਾ ਚਾਹੀਦਾ ਹੈ।) ਹਾਂਜੀ। (ਇਸ ਲਈ, ਮੇਰਾ ਮਤਲਬ ਹੈ, ਜੇਕਰ ਅਸੀਂ ਆਪਣੀ ਨੌਕਰੀ ਜਾਂ ਆਪਣੇ ਕੰਮ ਪ੍ਰਤੀ ਬਹੁਤ ਜ਼ਿਆਦਾ ਸਮਰਪਿਤ ਹਾਂ, ਮੇਰਾ ਮਤਲਬ ਹੈ, ਅਜਿਹਾ ਲੱਗਦਾ ਹੈ ਕਿ ਤੁਸੀਂ ਸਾਰਾ ਦਿਨ ਇਸ ਬਾਰੇ ਸੋਚ ਰਹੇ ਹੋ, ਇੱਥੋਂ ਤੱਕ ਕਿ ਤੁਹਾਡੇ ਮੈਡੀਟੇਸ਼ਨ ਦੌਰਾਨ ਵੀ, ਅਸੀਂ ਅਜੇ ਵੀ, ਮੇਰਾ ਮਤਲਬ ਹੈ, ਕਈ ਵਾਰ ਆਪਣੀ ਨੌਕਰੀ ਕਰਨ ਨਾਲ।) ਹਾਂਜੀ। ਮੁਸ਼ਕਲ। (ਇਸ ਮੈਡੀਟੇਸ਼ਨ ਨੂੰ ਆਪਣੀ ਨੌਕਰੀ ਨਾਲ ਕਿਵੇਂ ਸੰਤੁਲਿਤ ਕਰਨਾ ਹੈ?) ਮੈਨੂੰ ਪਤਾ ਹੈ। ਸਾਨੂੰ ਬਸ ਕੋਸ਼ਿਸ਼ ਕਰਨੀ ਪਵੇਗੀ। ਹੋਰ ਕੋਈ ਰਸਤਾ ਨਹੀਂ ਹੈ। ਕੋਸ਼ਿਸ਼ ਕਰੋ। ਕੁਝ ਸਮੇਂ ਬਾਅਦ, ਕਈ ਵਾਰ ਇਹ ਕੰਮ ਕਰਦਾ ਹੈ। ਬਿਲਕੁਲ ਇੱਕ ਲਾਟਰੀ ਵਾਂਗ। (ਮੇਰਾ ਮਤਲਬ ਹੈ, ਕੀ ਸਾਨੂੰ ਨੌਕਰੀ ਪ੍ਰਤੀ ਦਿਲਚਸਪੀ ਨੂੰ ਢਿਲਾ ਕਰਨਾ ਚਾਹੀਦਾ ਹੈ, ਜਾਂ ਸਾਨੂੰ ਕੁਝ ਕਰਨਾ ਚਾਹੀਦਾ ਹੈ...?) ਤੁਹਾਡਾ ਮਤਲਬ ਮੈਡੀਟੇਸ਼ਨ ਦੇ ਸਮੇਂ ਦੌਰਾਨ? (ਹਾਂਜੀ।) ਨਹੀਂ, ਜੇਕਰ ਤੁਹਾਡੇ ਕੋਲ ਨੌਕਰੀ ਬਾਰੇ, ਕਿਸੇ ਸਮੱਸਿਆ ਬਾਰੇ ਕੋਈ ਵੱਡਾ ਸਵਾਲ ਹੈ, ਤਾਂ, ਬੇਸ਼ੱਕ, ਮੈਡੀਟੇਸ਼ਨ ਦੇ ਸਮੇਂ ਦੌਰਾਨ, ਤੁਸੀਂ ਇਸ ਬਾਰੇ ਕੁਝ ਸਮੇਂ ਲਈ ਪੁੱਛ ਸਕਦੇ ਹੋ, ਇਸ ਬਾਰੇ ਸੋਚ ਸਕਦੇ ਹੋ। ਜਾਂ ਕਈ ਵਾਰ ਤੁਸੀਂ ਪੁੱਛਦੇ ਵੀ ਨਹੀਂ। ਇਹ ਆਟੋਮੈਟਿਕ ਹੈ। ਕਈ ਵਾਰ ਤੁਹਾਨੂੰ ਕੋਈ ਸਮੱਸਿਆ ਆਉਂਦੀ ਹੈ, ਅਤੇ ਇਹ ਤੁਹਾਨੂੰ ਇੱਕ ਸਿਰ ਦਰਦ ਦਿੰਦੀ ਹੈ, ਅਤੇ ਤੁਹਾਨੂੰ ਨਹੀਂ ਪਤਾ ਕਿ ਇਸਨੂੰ ਕਿਵੇਂ ਹੱਲ ਕਰਨਾ ਹੈ, ਇਸ ਲਈ ਮੈਂ ਕਹਾਂਗੀ, "ਓਹ, ਕੋਈ ਗੱਲ ਨਹੀਂ, ਬੱਸ ਇਸਨੂੰ ਭੁੱਲ ਜਾਓ। ਮੈਨੂੰ ਕੁਝ ਸਮੇਂ ਲਈ ਮੈਡੀਟੇਸ਼ਨ ਕਰਨ ਦੀ ਲੋੜ ਹੈ।" ਫਿਰ, ਤੁਹਾਡੇ ਮੈਡੀਟੇਸ਼ਨ ਤੋਂ ਬਾਅਦ ਜਾਂ ਮੈਡੀਟੇਸ਼ਨ ਦੌਰਾਨ, ਤੁਹਾਡੇ ਕੋਲ ਜਵਾਬ ਬਹੁਤ ਸਪੱਸ਼ਟ ਹੁੰਦਾ ਹੈ।(ਹਾਂਜੀ। ਪਰ, ਮੇਰਾ ਮਤਲਬ ਹੈ, ਮੈਨੂੰ ਲਗਦਾ ਹੈ ਕਿ ਹਰ ਕੰਮ ਵਿੱਚ ਬੇਅੰਤ ਸਮੱਸਿਆਵਾਂ ਹੁੰਦੀਆਂ ਹਨ। ਇਹ ਕਦੇ ਖਤਮ ਨਹੀਂ ਹੋ ਸਕਦਾ।) ਕੀ? (ਮੇਰਾ ਮਤਲਬ ਹੈ, ਨੌਕਰੀ ਵਿੱਚ, ਹਮੇਸ਼ਾ ਇੱਕ ਸਮੱਸਿਆ ਹੁੰਦੀ ਹੈ। ਮੇਰਾ ਮਤਲਬ...) ਨੌਕਰੀ ਵਿੱਚ, ਹਮੇਸ਼ਾ ਸਮੱਸਿਆਵਾਂ? (ਹਾਂਜੀ।) ਪਰ...(ਹਮੇਸ਼ਾ ਹੱਲ ਕਰਨ ਲਈ ਚੀਜ਼ਾਂ ਹੁੰਦੀਆਂ ਹਨ, ਅਤੇ...) ਹਾਂਜੀ, ਪਰ ਜਦੋਂ ਵੀ ਤੁਸੀਂ ਹੱਲ ਨਹੀਂ ਕਰ ਸਕਦੇ, ਫਿਰ, ਇਹ ਮੈਡੀਟੇਸ਼ਨ ਰਾਹੀਂ ਆਵੇਗਾ। ਤੁਸੀਂ ਇਹ ਜਾਣਬੁੱਝ ਕੇ ਵੀ ਨਹੀਂ ਕਰਦੇ। ਠੀਕ ਹੈ? ਤੁਸੀਂ ਬਸ ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰੋ, ਫਿਰ ਜੋ ਵੀ ਆਵੇਗਾ ਉਹ ਆਵੇਗਾ। ਜੇ ਇਹ ਨਹੀਂ ਆਉਂਦਾ, ਤਾਂ ਇਹ ਨਹੀਂ ਆਉਂਦਾ। ਤੁਸੀਂ ਸੰਸਾਰ ਨੂੰ ਜਾਣਦੇ ਹੋ; ਇੱਕ ਹਜ਼ਾਰ ਸਮੱਸਿਆਵਾਂ ਅਣਸੁਲਝੀਆਂ ਹਨ। ਤਾਂ ਤੁਹਾਡੀ ਇਕਲੀ ਨਹੀਂ ਹੈ। ਇਸ ਬਾਰੇ ਚਿੰਤਾ ਨਾ ਕਰੋ। ਤੁਹਾਨੂੰ ਇਸ ਸੰਸਾਰ ਵਿੱਚ ਇੱਕ ਸੁਪਰਮੈਨ ਨਹੀਂ ਬਣਨਾ ਚਾਹੀਦਾ। […]ਜਦੋਂ ਤੁਸੀਂ ਸਤਿਗੁਰੂ ਅੱਗੇ ਪ੍ਰਾਰਥਨਾ ਕਰਦੇ ਹੋ, ਅਸਲ ਵਿੱਚ, ਜ਼ਿਆਦਾਤਰ ਸਮਾਂ, ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸਨੂੰ ਸੱਚ ਬਣਾਓ। ਇਹ ਸਤਿਗੁਰੂ ਨਹੀਂ ਹੈ। ਭਾਵੇਂ ਤੁਸੀਂ ਇਹ ਚਾਹੁੰਦੇ ਹੋ, ਮਾੜੀ ਚੀਜ਼, ਜਾਂ ਤੁਸੀਂ ਕੋਈ ਚੰਗੀ ਚੀਜ਼ ਚਾਹੁੰਦੇ ਹੋ, ਇਹ ਸੱਚ ਹੋ ਜਾਵੇਗਾ ਕਿਉਂਕਿ ਤੁਸੀਂ ਹੀ ਆਪਣੀ ਪ੍ਰਾਰਥਨਾ ਲਈ ਜ਼ਿੰਮੇਵਾਰ ਹੋ। ਤੁਸੀਂ ਹੀ ਹੋ ਜਿਹੜੇ ਇਹ ਚਾਹੁੰਦੇ ਹੋ। ਅਤੇ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਸਤਿਗੁਰੂ ਵੀ ਹੋ। ਕਿਸੇ ਹੋਰ ਸਤਿਗੁਰੂ ਨੂੰ ਦੋਸ਼ ਨਾ ਦਿਓ। ਤੁਸੀਂ ਹੋ। ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਚਾਹੁੰਦੇ ਹੋ, ਅਤੇ ਤੁਹਾਡੀ ਬੁੱਧੀ ਇਸਨੂੰ ਜਾਣੇਗੀ ਅਤੇ ਤੁਹਾਨੂੰ ਇਹ ਦੇਵੇਗੀ ਕਿਉਂਕਿ ਤੁਸੀਂ ਉਹ ਅਨੁਭਵ ਚਾਹੁੰਦੇ ਹੋ। ਹੋ ਸਕਦਾ ਹੈ ਕਿ ਇਹ ਤੁਹਾਡੇ ਲਈ ਇੱਕ ਬਹੁਤ ਮਹਿੰਗਾ ਤਜਰਬਾ ਹੋਵੇ, ਅਤੇ ਇਹ ਤੁਹਾਨੂੰ ਕਈ ਤਰੀਕਿਆਂ ਨਾਲ ਬਹੁਤ ਮਹਿੰਗਾ ਪਵੇਗਾ, ਪਰ ਫਿਰ, ਜੇਕਰ ਤੁਸੀਂ ਇਸਨੂੰ ਇਸ ਤਰ੍ਹਾਂ ਔਖੇ ਤਰੀਕੇ ਨਾਲ ਸਿੱਖਣਾ ਚਾਹੁੰਦੇ ਹੋ, ਤਾਂ ਸਤਿਗੁਰੂ ਤੁਹਾਨੂੰ ਸਿੱਖਣ ਦੇਵੇਗਾ।ਕਿਉਂਕਿ ਸਤਿਗੁਰੂ ਕੋਈ ਤਾਨਾਸ਼ਾਹ ਨਹੀਂ ਹੈ ਜੋ ਉੱਥੇ ਬੈਠਾ ਤੁਹਾਨੂੰ ਦੱਸ ਰਿਹਾ ਹੈ ਕਿ ਕੀ ਕਰਨਾ ਹੈ, ਸਿਰਫ਼ ਤੁਹਾਨੂੰ ਵਧਣ, ਆਪਣੇ ਆਪ ਨੂੰ ਨਿਪੁੰਨ ਕਰਨ ਅਤੇ ਸਹੀ ਸਮੇਂ 'ਤੇ ਸਹੀ ਚੋਣ ਕਰਨ ਵਿੱਚ ਸਹਾਇਤਾ ਕਰਦਾ ਹੈ। ਅਤੇ ਤੁਸੀਂ ਇਸਨੂੰ ਬਣਾਉਣਾ ਸਿੱਖਦੇ ਹੋ, ਕਈ ਵਾਰ ਗਲਤੀ ਨਾਲ, ਕਈ ਵਾਰ ਮੁਸ਼ਕਲ ਨਾਲ। ਇਹ ਠੀਕ ਹੈ। ਤੁਹਾਡੇ ਤੋਂ ਇਲਾਵਾ ਕੋਈ ਵੀ ਤੁਹਾਡਾ ਨਿਰਣਾ ਨਹੀਂ ਕਰ ਸਕਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, "ਠੀਕ ਹੈ, ਮੈਨੂੰ ਪਤਾ ਹੈ ਕਿ ਇਹ ਬੁਰਾ ਸੀ, ਪਰ ਮੈਂ ਫਿਰ ਵੀ ਇਹ ਚਾਹੁੰਦਾ ਸੀ ਕਿਉਂਕਿ ਮੈਂ ਕਮਜ਼ੋਰ ਸੀ। ਮੈਂ ਆਪਣੀਆਂ ਇੱਛਾਵਾਂ ਨੂੰ ਕਾਬੂ ਕਰਨ ਲਈ ਕਾਫ਼ੀ ਤਾਕਤਵਰ ਨਹੀਂ ਸੀ, ਇਸ ਲਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ।" ਬਸ ਇਹੀ ਹੈ। ਅਗਲੀ ਵਾਰ, ਇਸਨੂੰ ਦੁਬਾਰਾ ਨਾ ਕਰੋ ਕਿਉਂਕਿ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਇਹ ਚੰਗਾ ਨਹੀਂ ਹੈ। ਪਰ ਜੇ ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਕੋਈ ਚੀਜ਼ ਚੰਗੀ ਹੈ ਅਤੇ ਤੁਸੀਂ ਸੱਚਮੁੱਚ ਇਮਾਨਦਾਰ ਹੋ ਅਤੇ ਪੂਰੀ ਲੰਬਾਈ ਨਾਲ ਉਸ ਲਈ ਪ੍ਰਾਰਥਨਾ ਕਰਦੇ ਹੋ ਅਤੇ ਉਸ ਇੱਛਾ ਬਾਰੇ ਕਦੇ ਵੀ ਆਪਣਾ ਮਨ ਨਹੀਂ ਬਦਲਦੇ, ਤਾਂ ਇਹ ਸੱਚ ਹੋ ਜਾਵੇਗਾ।ਪਰ ਕਈ ਵਾਰ ਇਸ ਵਿੱਚ ਸਮਾਂ ਲੱਗਦਾ ਹੈ ਕਿਉਂਕਿ ਜੇਕਰ ਕਈ ਵਾਰ ਜਦੋਂ ਤੁਹਾਡੀ ਕੋਈ ਇੱਛਾ ਹੁੰਦੀ ਹੈ ਤਾਂ ਬਹੁਤ ਸਾਰੇ ਹੋਰ ਲੋਕ ਸ਼ਾਮਲ ਹੁੰਦੇ ਹਨ, ਤਾਂ ਤੁਹਾਨੂੰ ਉਦੋਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਜਦੋਂ ਤੱਕ ਉਨ੍ਹਾਂ ਦੇ ਮਨ ਤੁਹਾਡਾ ਸੁਨੇਹਾ ਨਹੀਂ ਲੈਂਦੇ ਅਤੇ ਤੁਹਾਡੀ ਇੱਛਾ ਅਤੇ ਇਸ ਸਭ ਨਾਲ ਜੁੜ ਨਹੀਂ ਜਾਂਦੇ, ਅਤੇ ਹੋ ਸਕਦਾ ਹੈ ਕਿ ਉਹ ਇੰਨੀ ਜਲਦੀ ਟਿਊਨ ਵੀ ਨਾ ਕਰਨ, ਅਤੇ ਹੋ ਸਕਦਾ ਹੈ ਕਿ ਉਹ ਬਿਲਕੁਲ ਵੀ ਟਿਊਨ ਨਾ ਕਰਨ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਦੂਜਿਆਂ ਦੇ ਮਨਾਂ ਨੂੰ ਆਪਣੀ ਇੱਛਾ ਅਨੁਸਾਰ ਢਾਲਣ ਦੇ ਯੋਗ ਕਿੰਨੇ ਮਜ਼ਬੂਤ ਹੋ। ਇਸ ਲਈ ਕਈ ਵਾਰ ਇੱਛਾ ਜਲਦੀ ਪੂਰੀ ਹੋ ਜਾਂਦੀ ਹੈ। ਕਈ ਵਾਰ ਇਹ ਹੌਲੀ-ਹੌਲੀ ਆਉਂਦੀ ਹੈ ਕਿਉਂਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪੈਮਾਨਾ ਕਿੰਨਾ ਵੱਡਾ (ਹੈ), ਕਿੰਨੇ ਲੋਕ ਸ਼ਾਮਲ ਹਨ, ਅਤੇ ਕਿਹੜੀਆਂ ਸਥਿਤੀਆਂ ਹਨ ਜਿਨ੍ਹਾਂ ਵਿੱਚ ਤੁਹਾਡੀ ਇੱਛਾ ਪੂਰੀ ਹੋਵੇਗੀ। ਇਹ ਹੈ ਜਿਵੇਂ ਇਹ ਹੈ। ਪਰ ਜੇ ਤੁਹਾਡੀ ਕੋਈ ਪ੍ਰੇਮਿਕਾ ਹੈ, ਉਹ ਪਹਿਲਾਂ ਹੀ ਤੁਹਾਨੂੰ ਪਿਆਰ ਕਰਦੀ ਹੈ, ਅਤੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਸ ਨਾਲ ਵਿਆਹ ਕਰੋ ਅਤੇ ਕਿ ਉਹ ਠੀਕ ਹੋਵੇਗੀ, ਅਤੇ ਫਿਰ ਤੁਸੀਂ ਉਸਨੂੰ ਉਹੀ ਵਿਚਾਰ ਹਜ਼ਮ ਕਰਨ ਲਈ ਕੁਝ ਸਮਾਂ ਕੱਢਦੇ ਹੋ, ਅਤੇ ਤੁਹਾਡੇ ਨਾਲ ਵੀ ਉਹੀ ਇੱਛਾ ਰੱਖਣ ਲਈ, ਤਾਂ ਇਹ ਜਲਦੀ ਆ ਜਾਵੇਗੀ, ਕਿਉਂਕਿ ਇਸ ਵਿੱਚ ਸਿਰਫ਼ ਦੋ ਵਿਅਕਤੀ ਸ਼ਾਮਲ ਹਨ, ਅਤੇ ਪਹਿਲਾਂ ਹੀ ਲਗਭਗ ਇੱਕੋ ਦਿਸ਼ਾ ਵਿੱਚ।ਇਸੇ ਲਈ ਸਮੂਹ ਦੀ ਸ਼ਮੂਲੀਅਤ ਅਤੇ ਸਮੂਹ ਚੇਤਨਾ ਹੈਰਾਨੀਜਨਕ ਕੰਮ ਕਰਦੇ ਹਨ। ਇਸੇ ਲਈ ਜਦੋਂ ਲੋਕ ਇੱਕ ਵੱਡੇ ਸਮੂਹ ਵਿੱਚ ਇਕੱਠੇ ਪ੍ਰਾਰਥਨਾ ਕਰਦੇ ਹਨ - ਭਾਵੇਂ ਉਹ ਕੁਆਨ ਯਿਨ ਅਭਿਆਸੀ ਨਾ ਵੀ ਹੋਣ, ਉਹ ਮਨਾਂ ਨੂੰ ਜੋੜਦੇ ਹਨ, ਉਹ ਇਮਾਨਦਾਰੀ ਨੂੰ ਜੋੜਦੇ ਹਨ - ਇਹ ਕੰਮ ਕਰਦਾ ਹੈ! ਕਿਉਂਕਿ ਜੇਕਰ ਹਰ ਕੋਈ ਇੱਕੋ ਸਮੇਂ ਇੱਕੋ ਚੀਜ਼ ਚਾਹੁੰਦਾ ਹੈ, ਤਾਂ ਇਹ ਕੰਮ ਕਰੇਗਾ। ਜਦੋਂ [ਭਗਵਾਨ] ਯਿਸੂ ਨੇ ਕਿਹਾ, "ਜਦੋਂ ਦੋ ਜਾਂ ਦੋ ਤੋਂ ਵੱਧ ਮੇਰੇ ਨਾਮ ਤੇ ਇਕੱਠੇ ਬੈਠਣਗੇ, ਤਾਂ ਮੈਂ ਉਨ੍ਹਾਂ ਦੇ ਨਾਲ ਹੋਵਾਂਗਾ," ਤਾਂ ਉਨਾਂ ਦਾ "ਦੋ" ਤੋਂ ਇਹੀ ਮਤਲਬ ਸੀ। ਜਦੋਂ ਦੋ ਲੋਕ ਇੱਕ ਗੱਲ 'ਤੇ ਸਹਿਮਤ ਹੁੰਦੇ ਹਨ, ਜਾਂ ਇੱਕ ਤੋਂ ਵੱਧ ਲੋਕ ਇੱਕ ਗੱਲ 'ਤੇ ਸਹਿਮਤ ਹੁੰਦੇ ਹਨ, ਤਾਂ ਇਹ ਸੱਚ ਹੋਵੇਗਾ, ਬਿਲਕੁਲ ਇਸੇ ਤਰ੍ਹਾਂ। ਜੇਕਰ ਉਹ ਦੋਵੇਂ ਇੱਕੋ ਮਨ, ਇੱਕੋ ਇਮਾਨਦਾਰੀ, ਇੱਕੋ ਏਕਤਾ ਵਿੱਚ ਹੁੰਦੇ, ਤਾਂ ਇਹ ਸੱਚ ਹੁੰਦਾ ਹੈ। ਪਰ ਇਸ ਵਿੱਚ ਕੁਝ ਸਮਾਂ ਲੱਗਦਾ ਹੈ। ਕੁਝ ਚੀਜ਼ਾਂ ਨੂੰ ਕੁਝ ਸਮਾਂ ਲੱਗਦਾ ਹੈ। ਜੇ ਤੁਸੀਂ ਇੱਕ (ਵੀਗਨ) ਕੇਕ ਖਾਣਾ ਚਾਹੁੰਦੇ ਹੋ, ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਾਂ ਕੁਝ, ਬੱਸ ਦੁਕਾਨ 'ਤੇ ਜਾਓ, ਦੇਖੋ ਕਿ ਉਨ੍ਹਾਂ ਕੋਲ ਇਹ ਹੈ ਜਾਂ ਨਹੀਂ। ਅਤੇ ਇਹ ਜਲਦੀ ਹੈ। (ਤੁਹਾਡਾ ਧੰਨਵਾਦ।)Photo Caption: ਭੀੜ ਦੇ ਵਿਚਕਾਰ ਖੜੇ, ਜਾਨਣ ਦੀ ਲੋੜ ਨਹੀਂ ਕਿ ਕਿਵੇਂ!











